Thursday, November 21, 2024
 

ਹਰਿਆਣਾ

ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਦੀ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈ : ਰਾਜਪਾਲ

November 25, 2020 08:42 PM

ਚੰਡੀਗੜ੍ਹ : ਹਰਿਆਣਾ ਦੇ ਰਾਜਪਾਲ ਸਤਅਦੇਵ ਨਰਾਇਣ ਆਰਿਆ ਨੇ ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਦੀ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ ਹੈਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇਸ਼ ਨੂੰ  ਇਕ ਸੰਪੂਰਣ ਪ੍ਰਭੂਤਵ ਸਪੰਨ ਸਮਾਜਵਾਦੀ,  ਪੰਥ ਨਿਰਪੱਖ,  ਲੋਕਤਾਂਤਰਿਕ,  ਗਣਰਾਜ ਬਨਾਉਣ ਲਈ ਸਾਰੀ ਨਾਗਰਿਕਾਂ ਨੂੰ ਸਮਾਜਿਕ,  ਆਰਥਿਕ ਅਤੇ ਰਾਜਨੀਤਿਕ ਨਿਆਂ,   ਵਿਚਾਰ,  ਅਭੀਵਿਅਕਤੀ,  ਭਰੋਸਾ,  ਧਰਮ ਅਤੇ ਉਪਾਸਨਾ ਦੀ ਸੁਤੰਤਰਤਾ,  ਜਿਮੇਵਾਰੀ ਅਤੇ ਮੌਕਾ ਪ੍ਰਦਾਨ ਕਰਦਾ ਹੈ|
ਸ੍ਰੀ ਆਰਿਆ ਨੇ ਕਿਹਾ ਕਿ ਵਿਅਕਤੀ ਦੀ ਗਰਿਮਾ,  ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਯਕੀਨੀ ਕਰਨ ਵਾਲੀ ਭਾਈਚਾਰਾਂ ਵਧਾਉਣ ਲਈ ਸੰਵਿਧਾਨ ਸਭਾ ਵਿਚ 26 ਨਵੰਬਰ, 1949 ਵਿਚ ਸੰਵਿਧਾਨ ਨੂੰ ਅੰਗੀਕ੍ਰਿਤ ਤੇ ਐਕਟ ਕੀਤਾ ਗਿਆਇਸ ਦਿਨ ਨੂੰ ਪੂਰੇ ਦੇਸ਼ ਵਿਚ ਸੰਵਿਧਾਨ ਦਿਵਸ ਵਜੋ ਮਨਾਇਆ ਜਾ ਰਿਹਾ ਹੈ|
ਉਨ੍ਹਾਂ ਨੇ ਸੰਵਿਧਾਨ ਦਿਵਸ ਦੇ ਮੌਕੇ 'ਤੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਅਤੇ ਮਹਾਨ ਸਮਾਜ ਸੁਧਾਰਕ ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਨੂੰ ਨਮਨ ਕਰਦੇ ਹੋਏ  ਉਨ੍ਹਾਂ ਦੇ ਅਥੱਕ ਯਤਨਾਂ ਨੂੰ ਸ਼ਲਾਘਾ ਕੀਤੀ ਹੈਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਿਨ ਸੰਵਿਧਾਨ ਦੀ ਪ੍ਰਸਤਾਵਨਾ ਨੁੰ ਪੜਨ ਅਤੇ ਪ੍ਰਸਤਾਵਨਾ ਦੇ ਆਦਰਸ਼ਾਂ ਨੂੰ ਬਣਾਏ ਰੱਖਣ ਲਈ ਪ੍ਰਤੀਬੱਧ ਹੋਵੇ|

 

Have something to say? Post your comment

 
 
 
 
 
Subscribe