Friday, November 22, 2024
 

ਸੰਸਾਰ

ਚੰਗੀ ਖ਼ਬਰ : ਬਲਾਤਕਾਰੀਆਂ ਨੂੰ ਨਿਪੁੰਸਕ ਬਣਾਉਣ ਵਾਲੇ ਕਾਨੂੰਨ ਨੂੰ ਸਿਧਾਂਤਕ ਮਨਜੂਰੀ

November 25, 2020 08:13 AM

ਇਸਲਾਮਾਬਾਦ: ਪਾਕਿਸਤਾਨ ਦੇ ਮੀਡੀਆ 'ਚ ਮੰਗਲਵਾਰ ਜਾਰੀ ਇਕ ਖ਼ਬਰ 'ਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਕਾਨੂੰਨ ਨੂੰ ਸਿਧਾਂਤਕ ਮਨਜੂਰੀ ਦੇ ਦਿੱਤੀ। ਜਿਸ 'ਚ ਬਲਾਤਕਾਰ ਦੇ ਦੋਸ਼ੀਆਂ ਨੂੰ ਰਸਾਇਣਇਕ ਤਰੀਕੇ ਨਾਲ ਨਿਪੁੰਸਕ ਬਣਾਉਣ ਤੇ ਜਿਸਮਾਨੀ ਸੋਸ਼ਣ ਮਾਮਲਿਆਂ 'ਚ ਤੁਰੰਤ ਸੁਣਵਾਈ ਦਾ ਪ੍ਰਬੰਧ ਹੈ।

ਇਹ ਵੀ ਪੜ੍ਹੋ : ਔਰਤਾਂ ਨੂੰ ਮਿਲਿਆ ਪਤੀ ਦੀ ਤਨਖ਼ਾਹ ਜਾਣਨ ਦਾ ਅਧਿਕਾਰ

ਜਿਓ TV ਦੀ ਖ਼ਬਰ ਮੁਤਾਬਕ ਸੰਘੀ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਜਿਸ 'ਚ ਕਾਨੂੰਨ ਮੰਤਰਾਲੇ ਨੇ ਬਲਾਤਕਾਰ ਰੋਧੀ ਆਰਡੀਨੈਂਸ ਦਾ ਡਰਾਫਟ ਪਾਸ ਕੀਤਾ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਖ਼ਬਰ ਦੇ ਮੁਤਾਬਕ ਡਰਾਫਟ 'ਚ ਪੁਲਿਸ ਵਿਵਸਥਾ 'ਚ ਮਹਿਵਾਲਾਂ ਦੀ ਭੂਮਿਕਾ ਵਧਾਉਣਾ, ਬਲਾਤਕਾਰ ਦੇ ਮਾਮਲਿਆਂ 'ਚ ਤੇਜ਼ੀ ਨਾਲ ਸੁਣਵਾਈ ਕਰਨਾ ਤੇ ਗਵਾਹਾਂ ਦੀ ਸੁਰੱਖਿਆ ਸ਼ਾਮਲ ਹੈ।

ਇਹ ਵੀ ਪੜ੍ਹੋ : ਕਾਰ 'ਚ ਜਿਊਂਦੇ ਸੜੇ ਵਕੀਲ ਤੇ ਉਸ ਦੀ ਸਹਾਇਕ ਔਰਤ ਦੇ ਮਾਮਲੇ ਦਾ ਸੱਚ ਆਇਆ ਸਾਹਮਣੇ


ਖ਼ਬਰ ਦੇ ਮੁਤਾਬਕ ਪ੍ਰਧਾਨ ਮੰਤਰੀ ਖਾਨ ਨੇ ਕਿਹਾ ਇਹ ਗੰਭੀਰ ਮਾਮਲਾ ਹੈ ਤੇ ਇਸ ਮਾਮਲੇ 'ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, 'ਸਾਨੂੰ ਆਪਣੇ ਨਾਗਰਿਕਾਂ ਲਈ ਸੁਰੱਖਿਅਤ ਮਾਹੌਲ ਬਣਾਉਣਾ ਹੋਵਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਲਾਤਕਾਰ ਪੀੜਤਾ ਬਿਨਾਂ ਡਰ ਸ਼ਿਕਾਇਤ ਦਰਜ ਕਰਾ ਸਕਣਗੀਆਂ ਤੇ ਸਰਕਾਰ ਉਨ੍ਹਾਂ ਦੀ ਪਛਾਣ ਲੁਕਾ ਕੇ ਰੱਖੇਗੀ। ਰਿਪੋਰਟ ਦੇ ਮੁਤਾਬਕ ਕੁਝ ਸੰਘੀ ਮੰਤਰੀਆਂ ਨੇ ਬਲਾਤਕਾਰ ਦੇ ਦੋਸ਼ੀਆਂ ਨੂੰ ਜਨਤਕ ਤੌਰ 'ਤੇ ਫਾਂਸੀ ਦੇਣ ਦੀ ਵੀ ਸਿਫਾਰਸ਼ ਕੀਤੀ। ਸੱਤਾ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਦ ਮੈਂਬਰ ਫੈਸਲ ਜਾਵੇਦ ਖਾਨ ਨੇ ਟਵਿਟਰ 'ਤੇ ਲਿਖਿਆ ਕਿ ਕਾਨੂੰਨ ਜਲਦ ਹੀ ਸੰਸਦ 'ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਹੀਂ ਰਹੇ ਕਾਂਗਰਸ ਦੇ ਇਹ ਸੀਨੀਅਰ ਨੇਤਾ

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe