ਚੰਡੀਗੜ੍ਹ : ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਖੇਤੀਬਾੜੀ ਉਤਪਾਦਨ ਖੇਤਰ ਵਿਚ ਸਹਿਕਾਰਿਤਾ ਨੂੰ ਪ੍ਰੋਤਸਾਹਨ ਦੇਣ ਲਈ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ ਦੇਣ ਲਈ ਹੈਫੇਡ ਵੱਲੋਂ ਹਰ ਜਿਲੇ ਵਿਚ ਬਾਜਾਰ ਖੋਲੇ ਜਾਣਗੇ| ਇੰਨ੍ਹਾਂ ਬਾਜਾਰਾਂ ਵਿਚ ਡੇਅਰੀ ਦੇ ਉਤਪਾਦ ਦੇ ਨਾਲ-ਨਾਲ ਹੈਫੇਡ ਵੱਲੋਂ ਰੋਜਮਰਾ ਦੀ ਵਰਤੋ ਹੋਣ ਵਾਲੀਆਂ ਵਸਤੂਆਂ ਨੂੰ ਰੱਖਿਆ ਜਾਵੇਗਾ| ਇਸ ਤੋ. ਇਲਾਵਾ, ਵੀਟਾਂ ਦੇ ਬੂਥਾਂ ਦੀ ਗਿਣਤੀ ਵਧਾਉਣ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਗਿਆ ਹੈ ਅਤੇ ਇੰਨ੍ਹਾਂ ਬੂਥਾਂ 'ਤੇ ਨਾ ਸਿਰਫ ਦੁੱਧ ਉਤਪਾਦ ਸਗੋ ਸਬਜੀ ਤੇ ਫੱਲ ਵੀ ਵੇਚੇ ਜਾਣਗੇ|
ਸਹਿਕਾਰਿਤਾ ਮੰਤਰੀ ਅੱਜ ਕਰਨਾਲ ਵਿਚ ਸਹਿਕਾਰਿਤਾ ਦਿਵਸ 'ਤੇ ਰਾਜ ਪੱਧਰ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ|
ਉਨ੍ਹਾਂ ਨੇ ਕਿਹਾ ਕਿ ਸਹਿਕਾਰਿਤਾ ਰਾਹੀਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਲ 2022 ਵਿਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਸਪਨੇ ਨੂੰ ਸਾਕਾਰ ਕੀਤਾ ਜਾ ਸਕਦਾ ਹੈ| ਇਸ ਮੌਕੇ 'ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਆਡੀਓ ਸੰਦੇਸ਼ ਵੀ ਸੁਣਾਇਆ ਗਿਆ ਅਤੇ ਸਹਿਕਾਰਿਤਾ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦੀ ਛੋਟੀ ਫਿਲਮ ਦਿਖਾਈ ਗਈ|