Friday, November 22, 2024
 

ਹਰਿਆਣਾ

ਗਰੀਬ ਔਰਤਾਂ ਨੂੰ ਆਤਮਨਿਰਭਰ ਬਨਾਉਣ ਤੇ ਸਵੈਰੁਜਗਾਰ ਸਥਾਪਿਤ ਕਰਨ ਲਈ ਸਮੂਹਿਕ ਸਿਖਲਾਈ ਦਾ ਆਯੋਜਨ

November 19, 2020 11:54 PM
ਚੰਡੀਗੜ੍ਹ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਸੂਬੇ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਤੇ ਸਵੈਰੁਜਗਾਰ  ਸਥਾਪਿਤ ਕਰਨ ਲਈ ਦਸੰਬਰ ਮਹੀਨੇ ਵਿਚ ਵੱਖ-ਵੱਖ ਸਿਖਲਾਈਆਂ ਦਾ ਆਯੋਜਨ ਕੀਤਾ ਜਾਵੇਗਾ| ਸਿਖਲਾਈਆਂ ਦਾ ਆਯੋਜਨ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਅਤੇ ਵਿਦਿਅਕ ਸੰਸਥਾਨ ਵਿਚ ਹੋਵੇਗਾ| ਇੰਨ੍ਹਾਂ ਸਿਖਲਾਈਆਂ ਵਿਚ ਹਿੱਸਾ ਲੈਣ ਲਈ ਬਿਨੈ ਦੀ ਆਖੀਰੀ ਮਿੱਤੀ 27 ਨਵੰਬਰ ਹੈ|
ਯੂਨੀਵਰਸਿਟੀ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਸਿਖਲਾਈ ਵਿਸਥਾਰ ਸਿਖਿਆ ਨਿਦੇਸ਼ਕ ਡਾ. ਆਰ.ਐਸ. ਹੁਡਾ ਦੀ ਦੇਖਰੇਖ ਵਿਚ ਆਯੋਜਿਤ ਕੀਤੇ ਜਾਣਗੇ| ਸਿਖਲਾਈ ਲਈ ਬਿਨੈ ਫਾਰਮ ਲੁਦਾਸ ਰੋਡ 'ਤੇ ਐਚਏਯੂ ਦੇ ਗੇਟ ਨੰਬਰ 3 ਦੇ ਨੇੜੇ ਕਿਸਾਨ ਆਸ਼ਰਮ ਸਥਿਤ ਸੰਸਥਾਨ ਦੇ ਦਫਤਰ ਵਿਚ ਮਿਲਣਗੇ| ਫਾਰਮ ਨੂੰ ਸਾਰੇ ਦਸਤਾਵੇਜਾਂ ਸਮੇਤ (ਜਾਤੀ ਪ੍ਰਮਾਣ ਪੱਤਰ, ਪਾਸਪੋਰਟ ਸਾਇਜ ਫੋਟੋ, ਆਧਾਰ ਕਾਰਡ, ਰਾਸ਼ਨ ਕਾਰਡ ਤੇ ਦਸਵੀਂ ਪਾਸ ਦਾ ਸਰਟੀਫਿਕੇਟ) ਪੂਰਾ ਭਰ ਕੇ ਜਮ੍ਹਾ ਕਰਵਾਉਣਾ ਹੋਵੇਗਾ|
ਇਸ ਦੌਰਾਨ ਹਰਿਆਣਾ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਫੱਲ-ਸਬਜੀਆਂ ਦੇ ਜਾਂਚ ਅਤੇ ਅਨਾਜ ਦੇ ਮੁੱਲ ਸਬੰਧਿਤ ਉਤਪਾਦਾਂ ਦੇ ਲਈ ਸਿਲਖਾਈ ਦਿੱਤੀ ਜਾਵੇਗੀ, ਜਿਸ ਵਿਚ ਉਨ੍ਹਾਂ ਨੂੰ ਫੱਲ ਤੇ ਸਬਜੀਆਂ ਦੇ ਵੱਖ-ਵੱਖ ਉਤਪਾਦ ਜਿਵੇਂ ਸਕੈਸ਼, ਮੁਰੱਬਾ, ਕੈਂਡੀ, ਅਚਾਰ-ਚਟਨੀ, ਆਦਿ ਬਨਾਉਣਾ ਸਿਖਾਇਆ ਜਾਵੇਗਾ| ਇਸ ਤੋਂ ਇਲਾਵਾ, ਅਨਾਜ ਦੇ ਮੁੱਲ ਸਵਰਧਨ ਲਈ ਅਨੇਕ ਤਰ੍ਹਾ ਦੇ ਉਤਪਾਦ ਬਨਾਉਣ ਸਿਖਾਏ ਜਾਣਗੇ| ਇੱਥੋ ਸਿਖਲਾਈ ਹਾਸਲ ਕਰਨ ਦੇ ਬਾਅਦ ਮਹਿਲਾਵਾਂ ਛੋਟੇ ਪੱਧਰ 'ਤੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੀ ਹੈ ਅਤੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੀ ਹੈ|
 

Have something to say? Post your comment

 
 
 
 
 
Subscribe