ਚੰਡੀਗੜ੍ਹ : ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਟ੍ਰਾਂਸਪੋਰਟ ਦੇ ਵੱਖ-ਵੱਖ ਡਿਪੂਆਂ ਵਿਚ ਖੜੀਆਂ ਕੰਡਮ ਬੱਸਾਂ ਦਾ ਜਲਦੀ ਤੋਂ ਜਲਦੀ ਨਿਪਟਾਨ ਕੀਤਾ ਜਾਵੇ| ਇਸ ਤੋਂ ਇਲਾਵਾ, ਮਹਤੱਵਪੂਰਣ ਸਥਾਨਾਂ 'ਤੇ ਸਥਿਤ ਬੱਸ ਅੱਡਿਆਂ 'ਤੇ ਪੈਟਰੋਲ ਪੰਪ ਚੋਲਣ ਦੀ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣ ਤਾਂ ਜੋ ਵਿਭਾਗ ਦੇ ਲਈ ਵੱਧ ਮਾਲ ਜੁਟਾਇਆ ਜਾ ਸਕੇ|
ਟ੍ਰਾਂਸਪੋਰਟ ਮੰਤਰੀ ਨੇ ਅੱਜ ਇੱਥੇ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਇਹ ਨਿਰਦੇਸ਼ ਦਿੱਤੇ| ਮੀਟਿੰਗ ਵਿਚ ਬੱਸ ਅੱਡਿਆਂ ਰਾਹੀਂ ਬੱਸਾਂ ਦੇ ਸਹੀ ਸੰਚਾਲਨ, ਈ-ਟਿਕਟਿੰਗ, ਬੱਸਾਂ ਦੀ ਚੈਕਿੰਗ ਅਤੇ ਅਵੈਧ ਵਾਹਨਾਂ ਦੀ ਜਾਂਚ ਅਤੇ ਬੱਸਾਂ ਅਤੇ ਬੱਸ ਅਡਿਆਂ 'ਤੇ ਲਗਾਏ ਜਾਣ ਵਾਲੇ ਇਸ਼ਤਿਹਾਰਾਂ ਸਮੇਤ ਕਈ ਮੁਦਿਆਂ 'ਤੇ ਚਰਚਾ ਕੀਤੀ ਗਈ| ਇਸ ਤੋਂ ਇਲਾਵਾ, 8 ਸਤੰਬਰ, 2020 ਨੁੰ ਹੋਈ ਮੀਟਿੰਗ ਦੀ ਕਾਰਵਾਈ 'ਤੇ ਐਕਸ਼ਨ ਟੇਕਨ ਰਿਪੋਰਟ ਵੀ ਪੇਸ਼ ਕੀਤੀ ਗਈ| ਇਸ ਦੌਰਾਨ ਵਿਭਾਗ ਨਾਲ ਸਬੰਧਿਤ ਮੁੱਖ ਮੰਤਰੀ ਐਲਾਨਾਂ ਦੀ ਵੀ ਸਮੀਖਿਆ ਕੀਤੀ ਗਈ| ਮੀਟਿੰਗ ਵਿਚ ਦਸਿਆ ਗਿਆ ਕਿ ਵਲੱਭਗੜ੍ਹ ਵਿਚ ਪੀਪੀਪੀ ਮੋੜ 'ਤੇ ਬੱਸ ਅੱਡਿਆਂ ਦਾ ਨਿਰਮਾਣ ਕੀਤਾ ਜਾਵੇਗਾ|
ਲਚੰਦ ਸ਼ਰਮਾ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਦੇ ਬਾਅਦ ਹੌਲੀ-ਹੌਲੀ ਜਨ ਜੀਵਨ ਪਟਰੀ 'ਤੇ ਮੁੜ ਰਿਹਾ ਹੈ ਅਜਿਹੇ ਵਿਚ ਡਿਪੂ ਮਹਾਪ੍ਰਬੰਧਕ ਜਾਂ ਟ੍ਰੈਫਿਕ ਮੈਨੇਜਰ ਵੱਲੋਂ ਸਥਾਨਕ ਪੱਧਰ 'ਤੇ 4-5 ਕਰਮਚਾਰੀਆਂ ਦੀ ਟੀਮ ਬਣਾਈ ਜਾਵੇ ਜੋ ਜਮੀਨੀ ਪੱਧਰ 'ਤੇ ਬੱਸਾਂ ਦੀ ਜਰੂਰਤ ਪਤਾ ਲਗਾਉਣ| ਇਸ ਸਬੰਧ ਵਿਚ ਹਫਤਾਵਾਰ ਜਾਂ ਮਹੀਨੇ ਦੇ ਹਿਸਾਬ ਨਾਲ ਯੋਜਨਾ ਬਣਾਈ ਜਾਵੇ|
ਮੀਟਿੰਗ ਵਿਚ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਸ਼ਤਰੂਜੀਤ ਸਿੰਘ, ਮਹਾਨਿਦੇਸ਼ਕ ਵੀਰੇਂਦਰ ਦਹਿਆ ਅਤੇ ਸੰਯੁਕਤ ਨਿਦੇਸ਼ਕ ਰਾਜ ਟ੍ਰਾਂਸਪੋਰਟ-1, ਸ੍ਰੀਮਤੀ ਮੀਨਾਕਸ਼ੀ ਰਾਜ ਸਮੇਤ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ|