ਫਰੀਦਾਬਾਦ : ਰਾਜ ਵਿਜੀਲੈਂਸ ਬਿਊਰੋ, ਫਰੀਦਾਬਾਦ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਹੁਡਾ) ਫਰੀਦਾਬਾਦ ਦੇ ਇਕ ਕਰਮਚਾਰੀ ਨਾਲ ਮਿਲ ਕੇ ਗਰੀਬ ਵਿਅਕਤੀਆਂ ਨੂੰ ਦਿੱਤੇ ਜਾਣ ਵਾਲੇ ਪਲਾਟਾਂ ਨੂੰ ਧੋਖੇ ਨਾਲ ਕਬਜਾਉਣ ਦੇ ਮਾਮਲੇ ਵਿਚ 11 ਦੋਸ਼ੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਗਿਰਫਤਾਰ ਕੀਤਾ ਹੈ| ਉਕਤ ਮਾਮਲੇ ਵਿਚ 15 ਨੂੰ ਪਹਿਲਾਂ ਹੀ ਗਿਰਫਤਾਰ ਕੀਤਾ ਜਾ ਚੁੱਕਾ ਹੈ|
ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਮਾਮਲਾ ਬਦਰਪੁਰ ਬਾਡਰ, ਦਿੱਲੀ ਦੇ ਕੋਲ ਝੱਗੀਆਂ ਵਿਚ ਰਹਿਣ ਵਾਲੇ ਵਿਅਕਤੀਆਂ ਨੂੰ ਵਿਭਾਗ ਵੱਲੋਂ 36 ਵਰਗ ਗਜ ਦੇ ਪਲਾਟ ਅਲਾਟ ਨਾਲ ਸਬੰਧਿਤ ਹਨ| ਸਾਲ 1993 ਵਿਚ ਹੁਡਾ ਦੀ ਜਮੀਨ 'ਤੇ ਝੁੱਗੀਆਂ ਬਣਾ ਕੇ ਰਹਿ ਰਹੇ ਵਿਅਕਤੀਆਂ ਤੋਂ ਜਮੀਨ ਖਾਲੀ ਕਰਾਈ ਗਈ ਸੀ ਜਿਸ ਦੀ ਏਵਜ ਵਿਚ ਕੁੱਲ 388 ਵਿਅਕਤੀਆਂ ਨੂੰ ਸੈਕਟਰ-30, ਫਰੀਦਾਬਾਦ ਵਿਚ ਪਲਾਟ ਅਲਾਟ ਕੀਤੇ ਗਏ ਸਨ| ਉਕਤ ਪਲਾਟਾਂ ਵਿੱਚੋਂ 38 ਪਲਾਟਾਂ ਨੂੰ ਧੋਖੇ ਨਾਲ ਗਲਤ ਵਿਅਕਤੀਆਂ ਵੱਲੋਂ ਕਬਜਾ ਕੀਤਾ ਗਿਆ ਸੀ|
ਰਾਜ ਵਿਜੀਲੈਂਸ ਬਿਊਰੋ ਨੇ ਵਿਭਾਗ ਦੇ ਇਕ ਸਹਾਇਕ ਤੇ ਉਕਤ ਵਿਅਕਤੀਆਂ ਦੇ ਵਿਰੁੱਧ ਭਾਰਤੀ ਦੰਡ ਸੰਹਿਤਾ ਧਾਰਾ 448/420/120ਬੀ ਤੇ ਭ੍ਰਿਸ਼ਟਾਚਾਰ ਐਕਟ ਦੀ ਥਾਰਾਵਾਂ ਵਿਚ ਮਾਮਲਾ ਦਰਜ ਕੀਤਾ ਸੀ| ਕੁੱਝ ਵਿਅਕਤੀਆਂ ਦੀ ਗਿਰਫਤਾਰੀ ਹੁਣੇ ਬਾਕੀ ਹੈ ਜਿਨ੍ਹਾਂ ਨੂੰ ਜਲਦੀ ਹੀ ਗਿਰਫਤਾਰ ਕਰ ਕੇ ਚਾਲਾਨ ਕੋਰਟ ਵਿਚ ਦਿੱਤਾ ਜਾਵੇਗਾ|