ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ, ਖੁਸ਼ਕ ਮੌਸਮ ਦੇ ਬਾਵਜੂਦ ਸ਼ੀਤ ਲਹਿਰ ਜਾਰੀ ਹੈ। ਪਿਛਲੇ ਦਿਨਾਂ ਵਿੱਚ ਹੋਈ ਬਰਫਬਾਰੀ ਤੋਂ ਬਾਅਦ ਰਾਜ ਦੇ ਕਬਾਇਲੀ ਅਤੇ ਪਹਾੜੀ ਇਲਾਕਿਆਂ ਵਿੱਚ ਜੀਵਣ ਆਮ ਹੋ ਗਿਆ ਹੈ ਅਤੇ ਦਿਨ ਵੇਲੇ ਧੁੱਪ ਖਿੜ ਰਹੀ ਹੈ। ਪਰ ਘੱਟੋ ਘੱਟ ਤਾਪਮਾਨ ਨਿਰੰਤਰ ਘਟ ਰਿਹਾ ਹੈ। ਲਾਹੌਲ-ਸਪਿਤੀ ਅਤੇ ਕਿਨੌਰ ਵਿਚ ਪਾਰਾ ਸਿਫ਼ਰ ਤੋਂ ਹੇਠਾਂ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਭਾਰਤੀ ਵਿਦਿਆਰਥੀ ਨੇ ਅਮਰੀਕਾ 'ਚ ਬਣਾਇਆ ਅਣੋਖਾ ਚੈਂਬਰ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਲਾਹੌਲ-ਸਪੀਤੀ ਦੇ ਮੁੱਖ ਦਫਤਰ ਕੈਲੋਂਗ ਵਿੱਚ ਮੌਸਮ ਦੀ ਸਭ ਤੋਂ ਠੰਢੀ ਰਾਤ ਸੀ, ਜਿਸਦਾ ਘੱਟੋ ਘੱਟ ਤਾਪਮਾਨ ਮਨਫ਼ੀ 7.6 ਡਿਗਰੀ ਸੈਲਸੀਅਸ ਸੀ। ਬੀਤੀ ਰਾਤ ਕੇਲੰਗ ਦਾ ਪਾਰਾ ਮਨਫ਼ੀ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : Covid-19 : ਹੁਣ ਵਿਆਹ ਸਮਾਰੋਹ 'ਚ ਸਿਰਫ਼ 50 ਮਹਿਮਾਨ
ਉਨ੍ਹਾਂ ਨੇ ਦੱਸਿਆ ਕਿ ਕਿੰਨੌਰ ਦੇ ਕਲੱਪਾ ਵਿਚ ਘੱਟੋ ਘੱਟ ਤਾਪਮਾਨ ਮਨਫ਼ੀ 2.4 ਡਿਗਰੀ, ਮਨਾਲੀ ਅਤੇ ਕੁਫਰੀ ਵਿਚ 0.1 ਡਿਗਰੀ, ਭੂੰਤਰ ਵਿਚ 2.6, ਸੋਲਨ ਵਿਚ 4, ਪਾਲਮਪੁਰ ਵਿਚ 4.5, ਸੁੰਦਰਨਗਰ ਵਿਚ 4.7, ਡਲਹੌਜ਼ੀ ਵਿਚ 4.8, ਸਿਓਬਾਗ ਵਿਚ 5.8, ਸ਼ਿਮਲਾ ਵਿਚ 5.8 ਸੀ. ਧਰਮਸ਼ਾਲਾ ਵਿੱਚ 6.2, ਕਾਂਗੜਾ 6.8, ਬਿਲਾਸਪੁਰ ਅਤੇ ਚੰਬਾ ਵਿੱਚ 7.4, ਹਮੀਰਪੁਰ ਵਿੱਚ 7.5 ਅਤੇ ਊਨਾ ਵਿੱਚ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : BJP ਨੇਤਾ ਖੁਸ਼ਬੂ ਸੁੰਦਰ ਦੀ ਕਾਰ ਹਾਦਸਾਗ੍ਰਸਤ
ਮਨਮੋਹਨ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰ ਤੋਂ ਹੀ ਸ਼ਿਮਲਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਧੁੱਪ ਖਿੜ੍ਹੀ ਗਈ ਹੈ ਅਤੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੇ ਚੌਵੀ ਘੰਟਿਆਂ ਦੌਰਾਨ ਆਸਮਾਨ ਸਾਫ ਰਹੇਗਾ। ਪਰ 22 ਤੋਂ ਮੌਸਮ ਦੁਬਾਰਾ ਮੁੜ ਬਦਲੇਗਾ ਅਤੇ ਉੱਚਾਈ ਵਾਲੇ ਖੇਤਰਾਂ ਵਿੱਚ ਹਲਕੀ ਬਰਫਬਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਕਾਰਪੀਓ ਗੱਡੀ ਨੇ ਸਾਈਕਲ ਸਵਾਰ ਤਿੰਨ ਨੌਜਵਾਨਾਂ ਦਰੜਿਆ