ਲੁਧਿਆਣਾ: ਚੜ੍ਹਦੀ ਸਵੇਰ ਭਿਆਨਕ ਸੜਕ ਹਾਦਸੇ ‘ਚ ਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਾਈਕਲ ਸਵਾਰ ਤਿੰਨ ਨੌਜਵਾਨ ਸਾਈਕਲ ‘ਤੇ ਜਾ ਰਹੇ ਸਨ।
ਇਹ ਵੀ ਪੜ੍ਹੋ : ਬੰਬ ਧਮਾਕੇ 'ਚ ਥਾਣਾ ਮੁਖੀ ਸਣੇ ਪੰਜ ਦੀ ਮੌਤ
ਸਥਾਨਕ ਮੋਹਨ ਦਈ ਕੈਂਸਰ ਹਸਪਤਾਲ ਨਜ਼ਦੀਕ ਪੁਲ ‘ਤੇ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਇੱਕ ਨੌਜਵਾਨ ਸਾਈਕਲ ਸਮੇਤ ਪੁਲ ਤੋਂ ਹੇਠ ਡਿੱਗ ਗਿਆ। ਜ਼ਖਮੀਂ ਹਾਲਤ ਤਿੰਨੋਂ ਨੌਜਵਾਨਾਂ ਨੂੰ ਪੁਲਿਸ ਨੇ ਹਸਪਤਾਲ ਦਾਖਿਲ ਕਰਵਾਇਆ ਜਿੱਥੇ ਤਿੰਨਾਂ ਦੀ ਮੌਤ ਹੋ ਗਈ। ਹਾਲ ਦੀ ਘੜੀ ਮ੍ਰਿਤਕ ਨੌਜਵਾਨਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।