ਬਿਜਲੀ, ਜੇਲ ਤੇ ਅਕਸ਼ੈ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸਿਰਸਾ, ਭਿਵਾਨੀ, ਰਿਵਾੜੀ, ਦਾਦਰੀ, ਗੁਰੂਗ੍ਰਾਮ ਆਦਿ ਇਲਾਕਿਆਂ ਵਿਚ ਟਿਊਬਵੈਲਾਂ ਲਈ 10 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ| ਸੂਬੇ ਦੇ 4700 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਬਾਕੀ ਪਿੰਡਾਂ ਵਿਚ ਵੀ ਜਲਦ ਹੀ 24 ਘੰਟੇ ਬਿਜਲੀ ਸਪਲਾਈ ਕੀਤੀ ਜਾਵੇਗੀ| ਬਿਜਲੀ ਮੰਤਰੀ ਰਣਜੀਤ ਸਿੰਘ ਅੱਜ ਸਿਰਸਾ ਪੁਲਿਸ ਸੁਪਰਡੈਂਟ ਦਫਤਰ ਵਿਚ ਸਥਾਪਿਤ ਕੀਤੇ ਗਏ ਸੀਸੀਟੀਵੀ ਕੈਮਰਾ ਕੰਟ੍ਰੋਲ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ|
ਉਨਾਂ ਕਿਹਾ ਕਿ ਸਿਰਸਾ ਸ਼ਹਿਰ ਵਿਚ ਸੀਸੀਟੀਵੀ ਕੈਮਰੇ ਲਗਣ ਨਾਲ ਅਪਰਾਧ 'ਤੇ ਰੋਕ ਲਗੇਗੀ| ਇੰਨਾਂ ਦੀ ਮਦਦ ਨਾਲ ਅਪਰਾਧੀਆਂ 'ਤੇ ਸ਼ਿਕੰਜਾ ਕਸਾ ਜਾ ਸਕੇਗਾ| ਨਾਲ ਹੀ ਟ੍ਰੈਫਿਕ ਵਿਵਸਥਾ ਵਿਚ ਸੁਧਾਰ ਲਿਆਉਣ ਵਿਚ ਵੀ ਇਹ ਕੈਮਰੇ ਮਦਦਗਾਰ ਸਾਬਤ ਹੋਣਗੇ|
ਕੋਰੋਨਾ ਦੇ ਸਬੰਧ ਵਿਚ ਪੁੱਛੇ ਗਏ ਸੁਵਾਲ 'ਤੇ ਬਿਜਲੀ ਮੰਤਰੀ ਨੇ ਕਿਹਾ ਕਿ ਕੋਰੋਨਾ ਵਿਕਾਸ ਵਿਚ ਇਕ ਸਪੀਡ ਬ੍ਰੇਕਰ ਹਨ| ਸਾਵਧਾਨੀ ਅਪਨਾਕੇ ਹੀ ਇਸ ਨਾਲ ਬਚਿਆ ਜਾ ਸਕਦਾ ਹੈ|
ਬਿਜਲੀ ਮੰਤਰੀ ਨੇ ਸੂਬਾ ਵਾਸੀਆਂ ਨੂੰ ਦਿਵਾਲੀ ਦੀ ਸ਼ੁਭਕਾਮਨਾਵਾਂ ਦਿੱਤੀ| ਉਨਾਂ ਕਿਹਾ ਕਿ ਸੂਬਾ ਵਾਸੀ ਦਿਵਾਲੀ ਦੇ ਪਵਿੱਤਰ ਤਿਉਹਾਰ 'ਤੇ ਸੂਬੇ ਨੂੰ ਨਸ਼ਾ ਮੁਕਤ ਤੇ ਪ੍ਰਦੂਸ਼ਣ ਮੁਕਤ ਬਣਾਉਣ ਦਾ ਸੰਕਲਪ ਲੈਣ|
ਬਿਜਲੀ ਮੰਤਰੀ ਰਣਜੀਤ ਸਿੰਘ ਨੇ ਜਿਲਾ ਅਧਿਕਾਰੀਆਂ ਤੋਂ ਜਿਲਾ ਵਿਚ ਚਲ ਰਹੇ ਵਿਕਾਸ ਕੰਮਾਂ ਦੇ ਸਬੰਘ ਵਿਚ ਵਿਚਾਰ-ਵਟਾਂਦਰਾ ਕੀਤਾ ਅਤੇ ਕਿਹਾ ਕਿ ਜਿਲਾ ਵਿਚ ਵਿਕਾਸ ਕੰਮਾਂ ਨੂੰ ਲੈ ਕੇ ਅਧਿਕਾਰੀ ਪੂਰੀ ਗੰਭੀਰਤਾ ਨਾਲ ਕੰਮ ਕਰਨ| ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਦਫਤਰ ਪੱਧਰ 'ਤੇ ਜੇਕਰ ਮੰਜ਼ੂਰੀ ਵਿਚ ਪ੍ਰੇਸ਼ਾਨੀ ਆਉਂਦੇ ਹੈ ਤਾਂ ਅਧਿਕਾਰੀ ਲਗਾਤਾਰ ਤਾਲਮੇਲ ਬਣਾ ਕੇ ਰੁਕਾਵਟਾਂ ਨੂੰ ਦੂਰ ਕਰਨ| ਮੀਟਿੰਗ ਵਿਚ ਬਿਜਲੀ ਮੰਤਰੀ ਸਿੰਚਾਈ, ਪੀਡਬਲਯੂਡੀ, ਸਿਖਿਆ ਵਿਭਾਗ ਤੇ ਹੋਰ ਵਿਭਾਗਾਂ ਨਾਲ ਸਬੰਧਤ ਵਿਕਾਸ ਕੰਮਾਂ ਤੇ ਸੀਐਮ ਅਨਾਊਸਮੈਂਟ ਕੰਮਾਂ ਦੀ ਸਮੀਖਿਆ ਵੀ ਕੀਤੀ|