Saturday, April 05, 2025
 
BREAKING NEWS
ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਵਕਫ਼ ਬਿੱਲ: ਮਾਇਆਵਤੀ ਨੇ ਵਕਫ਼ ਸੋਧ ਬਿੱਲ 'ਤੇ ਅਸਹਿਮਤੀ ਪ੍ਰਗਟਾਈਬੈਂਕਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁਹੰਮਦ ਯੂਨਸ ਦੀ ਮੁਲਾਕਾਤਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀਸਾਡੇ ਲਈ ਕਿੰਨੀ ਲਾਭਦਾਇਕ ਹੈ ਇਹ ਚਟਣੀ ਆਓ ਜਾਣਦੇ ਹਾਂ

ਸਿਹਤ ਸੰਭਾਲ

ਸਰਦੀਆਂ ਵਿਚ ਅਨਮੋਲ ਖ਼ਜ਼ਾਨਾ ਹੈ ਚਿਲਗੋਜ਼ਾ

November 08, 2020 09:49 AM

ਚਿਲਗੋਜ਼ਾ ਤਾਕਤ ਦਾ ਕੁਦਰਤ ਵੱਲੋਂ ਦਿੱਤਾ ਅਨਮੋਲ ਖ਼ਜ਼ਾਨਾ ਹੈ। ਇਹ ਸਰਦੀਆਂ ਦੀ ਬਹੁਤ ਵਧੀਆ ਖ਼ੁਰਾਕ ਹੈ। ਜੇ ਤੁਸੀ ਕਮਜ਼ੋਰੀ ਤੋਂ ਦੂਰ ਰਹਿਣਾ ਹੈ ਤਾਂ ਹਰ ਸਾਲ ਇਕ ਕਿੱਲੋ ਚਿਲਗੋਜ਼ਾ ਜ਼ਰੂਰ ਖਾਓ। ਇਸ ਨੂੰ ਗਰਮੀਆਂ 'ਚ ਨਹੀਂ ਖਾਣਾ ਚਾਹੀਦਾ। ਇਹ ਸਰਦੀਆਂ ਦੀ ਖ਼ੁਰਾਕ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਬਦਾਮ, ਅਖਰੋਟ, ਮੂੰਗਫਲੀ ਨਾਲੋਂ ਇਸ 'ਚ ਜ਼ਿਆਦਾ ਤਾਕਤ ਹੈ। ਇਸ ਦੀ ਕੀਮਤ ਤਾਂ ਭਾਵੇਂ ਜ਼ਿਆਦਾ ਹੈ ਪਰ ਸਰੀਰ ਦੀ ਤੰਦਰੁਸਤੀ ਮੂਹਰੇ ਕੁਝ ਨਹੀਂ। ਇਹ ਇਕ ਸੁਪਰ ਫੂਡ ਹੈ। ਇਸ ਨੂੰ ਚਿਲਗੋਜ਼ਾ, ਚਿਰੌਜ਼ੀ, ਨਿਊਜਾ, ਅੰਗਰੇਜ਼ੀ 'ਚ ਪਾਇਨ ਨੱਟ ਕਿਹਾ ਜਾਂਦਾ ਹੈ। ਭਾਰਤ 'ਚ ਇਹ ਉੱਤਰ-ਪੱਛਮ 'ਚ ਹੁੰਦਾ ਹੈ ਤੇ ਹਿਮਾਲਿਆ 'ਚ ਇਹ 1800 ਤੋਂ 3000 ਮੀਟਰ ਦੀ ਉਚਾਈ 'ਤੇ ਪੈਦਾ ਹੁੰਦਾ ਹੈ। ਇਹ ਦੇਵਦਾਰ ਤੇ ਚੀੜ ਦੇ ਰੁੱਖ ਨਾਲ ਲੱਗਿਆ ਹੁੰਦਾ ਹੈ। ਅਫਗਾਨਿਸਤਾਨ, ਬੁਲਚਿਸਤਾਨ ਤੇ ਪਾਕਿਸਤਾਨ 'ਚ ਵੀ ਹੁੰਦਾ ਹੈ। ਇਸ ਦੇ ਬੀਜ 2.5 ਸੈਂਟੀਮੀਟਰ ਲੰਬੇ ਚਪਟੇ ਤੇ ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦੇ ਬੀਜਾਂ ਦੀ ਗਿਰੀ ਸਫੈਦ ਤੇ ਮਿੱਠੀ ਹੁੰਦੀ ਹੈ। ਚਿਲਗੋਜ਼ੋ ਦਾ ਛਿਲਕਾ ਪਹਿਲਾਂ ਨਾ ਉਤਾਰੋ, ਜਦੋਂ ਲੋੜ ਹੋਵੇ ਉਦੋਂ ਹੀ ਉਤਾਰੋ। ਇਸ ਤਰ੍ਹਾਂ ਕਰਨ ਨਾਲ ਚਿਲਗੋਜ਼ੇ ਖ਼ਰਾਬ ਨਹੀਂ ਹੁੰਦੇ। ਇਸ ਦੇ ਰੁੱਖ ਨੂੰ ਫਰਵਰੀ ਤੇ ਦਸੰਬਰ ਵਿਚ ਫੁੱਲ ਤੇ ਫਿਰ ਫਲ ਲਗਦੇ ਹਨ। ਇਸ ਦੇ ਬੀਜਾਂ ਦਾ ਤੇਲ ਦਵਾਈਆਂ 'ਚ ਪੈਂਦਾ ਹੈ। ਇਸ ਦਾ ਰੁੱਖ ਲਗਪਗ 25 ਮੀਟਰ ਉੱਚਾ ਹੁੰਦਾ ਹੈ। ਇਸ ਦੇ ਪੱਤੇ ਤਿੰਨ ਗੁੱਛਿਆਂ ਵਾਲੇ ਤੇ ਸਖ਼ਤ ਹੁੰਦੇ ਹਨ। ਇਹ ਪਹਾੜੀ ਇਲਾਕੇ ਦਾ ਫਲ ਹੈ।

ਖ਼ੁਰਾਕੀ ਤੱਤਾਂ ਦੀ ਭਰਮਾਰ

ਇਸ 'ਚ ਖ਼ੁਰਾਕੀ ਤੱਤਾਂ ਜਿਵੇਂ ਆਇਰਨ, ਵਿਟਾਮੀਨ-ਬੀ, ਸੀ, ਈ ਤੇ ਫੋਲਿਕ ਐਸੀਡ, ਪ੍ਰੋਟੀਨ ਮੈਗਨੀਸ਼ੀਅਮ, ਕਾਪਰ, ਜਿੰਕ, ਫਾਇਬਰ ਦੀ ਭਰਮਾਰ ਹੁੰਦੀ ਹੈ। ਚਿਲਗੋਜ਼ਾ ਪਹਾੜੀ ਬਦਾਮ ਕਹਾਉਂਦਾ ਹੈ। ਇਹ ਗੰਭੀਰ ਬਿਮਾਰੀਆਂ ਲੱਗਣ ਤੋਂ ਬਚਾਉਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਆਇਰਨ ਹੁੰਦਾ ਹੈ, ਜੋ ਹੀਮੋਗਲੋਬਿਨ ਵਧਾਉਂਦਾ ਹੈ।

ਫ਼ਾਇਦੇ

 

ਇਮਿਊਨਿਟੀ : ਇਹ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਸ 'ਚ ਐਂਟੀਬੈਕਟੀਰੀਅਲ ਤੇ ਐਂਟੀ ਆਕਸੀਡੈਂਟਸ ਗੁਣ ਹੁੰਦੇ ਹਨ, ਜੋ ਸਰੀਰ ਦੀ ਜ਼ਹਿਰੀਲੇ ਪਦਾਰਥਾਂ ਤੋਂ ਰੱਖਿਆ ਕਰਦੇ ਹਨ।

ਪ੍ਰੈਗਨੈਂਸੀ 'ਚ ਫ਼ਾਇਦੇਮੰਦ : ਇਸ 'ਚ ਆਇਰਨ ਜ਼ਿਆਦਾ ਹੋਣ ਕਰਕੇ ਗਰਭ ਅਵਸਥਾ 'ਚ ਇਸ ਦਾ ਸੇਵਨ ਫ਼ਾਇਦੇਮੰਦ ਹੈ। ਗਰਭ 'ਚ ਪਲ ਰਹੇ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ। ਲਾਇਸਿਨ ਇਕ ਜ਼ਰੂਰੀ ਅਮੀਨੋ ਐਸਿਡ ਹੈ, ਜੋ ਚਿਲਗੋਜ਼ੇ 'ਚ ਹੁੰਦਾ ਹੈ, ਜਿਸ ਨਾਲ ਬੱਚਾ ਸਿਹਤਮੰਦ ਰਹਿੰਦਾ ਹੈ।

ਕੋਲੈਸਟਰੋਲ : ਇਸ 'ਚ ਅਨਸੈਚੁਰੇਟਿਡ ਫੈਟ ਹੁੰਦਾ ਹੈ, ਜੋ ਕੋਲੈਸਟੋਰਲ ਨੂੰ ਘਟਾਉਂਦਾ ਹੈ। ਇਸ 'ਚ ਮੌਜੂਦ ਟੋਕੋਫਰੋਲ ਇਕ ਜ਼ਬਰਦਸਤ ਐਂਟੀਆਕਸੀਡਂੈਟ ਹੈ, ਜੋ ਸਰੀਰ 'ਚੋਂ ਮਾੜੇ ਕੋਲੈਸਟੋਰਲ ਨੂੰ ਘੱਟ ਕਰਦਾ ਹੈ। ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਕੋਲੈਸਟੋਰਲ ਦਾ ਵਧਣਾ ਦਿਲ ਦੇ ਰੋਗੀਆਂ ਲਈ ਖ਼ਤਰੇ ਦੀ ਘੰਟੀ ਹੈ।

ਭੁੱਖ ਵੱਧਦੀ ਹੈ : 10 ਗ੍ਰਾਮ ਚਿਲਗੋਜ਼ੇ 'ਚ 0.6 ਮਿਲੀਗ੍ਰਾਮ ਆਇਰਨ ਹੁੰਦਾ ਹੈ। ਇਸ 'ਚ ਵਿਟਾਮਿਨ ਬੀ, ਸੀ, ਵੀ ਬਹੁਤ ਹੁੰਦਾ ਹੈ।

ਵਜ਼ਨ ਘਟਾਉਣ 'ਚ ਕਾਰਗਰ : ਇਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਦੀ ਚਰਬੀ ਨਹੀ ਵੱਧਦੀ। ਇਹ ਚੰਗੇ ਕੋਲੈਸਟਰੋਲ ਨੂੰ ਵਧਾ ਕੇ ਮਾੜੇ ਕੋਲੈਸਟਰੋਲ ਨੂੰ ਵਧਣ ਨਹੀ ਦਿੰਦਾ। ਇਸ 'ਚ ਪ੍ਰੋਟੀਨ ਵੀ ਜ਼ਿਆਦਾ ਹੁੰਦੀ ਹੈ। ਪ੍ਰੋਟੀਨ ਦੀ ਪੂਰਤੀ ਨਾਲ ਬਿਨਾਂ ਵਜ੍ਹਾ ਲੱਗਣ ਵਾਲੀ ਭੁੱਖ ਸ਼ਾਂਤ ਹੁੰਦੀ ਹੈ। ਇਹ ਸਰੀਰ ਦੀ 30 ਫ਼ੀਸਦੀ ਭੁੱਖ ਮਾਰਦਾ ਹੈ, ਜਿਸ ਨਾਲ ਮੋਟਾਪਾ ਘਟਣ 'ਚ ਮਦਦ ਮਿਲਦੀ ਹੈ। ਮੋਟਾਪਾ ਹਮੇਸ਼ਾ ਜ਼ਿਆਦਾ ਖਾਣ-ਪੀਣ ਨਾਲ ਵੱਧਦਾ ਹੈ। ਇਹ ਸਰਦੀਆਂ ਦੀ ਵਧੀਆ ਖ਼ੁਰਾਕ ਹੈ। ਹਰ ਸਾਲ ਸਰਦੀਆਂ 'ਚ ਸਿਰਫ਼ 1 ਕਿੱਲੋ ਚਿਲਗੋਜ਼ੇ ਦਾ ਸੇਵਨ ਕਰੋ, ਖਾਣ-ਪੀਣ ਦੇ ਫ਼ਾਲਤੂ ਸ਼ੌਕ, ਜਿਵੇਂ ਸ਼ਰਾਬ, ਮੀਟ, ਸਮੋਸੇ, ਬਰਗਰ, ਪੀਜ਼ੇ ਆਦਿ ਦਾ ਸੇਵਨ ਬੰਦ ਕਰ ਦਿਓ।

 

Have something to say? Post your comment

 
 
 
 
 
Subscribe