ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੱਤਾਧਾਰੀ ਕਾਂਗਰਸ ਦੇ ਆਗੂਆਂ ਦੀ ਆਪਸੀ ਲੜਾਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਗੰਭੀਰਤਾ ਦਾ ਕਿਸਾਨਾਂ ਸਮੇਤ ਪੂਰਾ ਪੰਜਾਬ ਖ਼ਮਿਆਜ਼ਾ ਭੁਗਤ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਬੀਤੇ ਕੱਲ• ਕਾਂਗਰਸੀ ਸੰਸਦ ਮੈਂਬਰਾਂ ਦੇ ਵੱਖ-ਵੱਖ ਧੜਿਆਂ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤਾਂ ਕੀਤੀਆਂ ਅਤੇ ਵੱਖ-ਵੱਖ ਬਿਆਨਬਾਜ਼ੀ ਕੀਤੀ ਹੈ, ਉਸ ਤੋਂ ਸਪਸ਼ਟ ਹੈ ਕਿ ਕਾਂਗਰਸ 'ਚ ਖ਼ਾਨਾ-ਜੰਗੀ ਸਿਖ਼ਰਾਂ 'ਤੇ ਹੈ ਅਤੇ ਆਪਣੇ ਫਾਰਮ ਹਾਊਸ 'ਤੇ ਆਰਾਮ ਫ਼ਰਮਾ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਨਾ ਸਰਕਾਰ 'ਤੇ ਪਕੜ ਰਹੀ ਹੈ ਅਤੇ ਨਾ ਹੀ ਪਾਰਟੀ 'ਤੇ ਕੋਈ ਪਕੜ ਰਹੀ ਹੈ। ਕੋਈ ਵੀ ਚੋਣ ਵਾਅਦਾ ਪੂਰਾ ਕਰਨ ਤੋਂ ਅਸਫਲ ਰਹੇ ਮੁੱਖ ਮੰਤਰੀ ਅਮਰਿੰਦਰ ਸਿੰਘ ਹਰ ਫ਼ਰੰਟ 'ਤੇ ਫ਼ੇਲ ਹੋ ਚੁੱਕੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨੀ ਸੰਘਰਸ਼ ਦੀ ਆਪਸੀ ਲੜਾਈ ਕਾਰਨ ਮਾਲ ਗੱਡੀਆਂ ਚਲਾਉਣ ਬਾਰੇ ਬੈਠਕ ਪੂਰੀ ਤਰਾਂ ਫ਼ੇਲ• ਹੋ ਗਈ। ਮਾਨ ਨੇ ਕਿਹਾ ਕਿ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਹੋਏ ਕਾਂਗਰਸ ਦੇ ਕੁੱਝ ਸੰਸਦਾਂ ਨੇ ਬੈਠਕ ਦੇ ਸਫਲ ਹੋਣ ਦਾ ਦਾਅਵਾ ਕੀਤਾ ਜਦਕਿ ਕੁੱਝ ਸੰਸਦਾਂ ਨੇ ਵਾਕਆਊਟ ਕਰਨ ਦੀਆਂ ਗੱਲਾਂ ਕੀਤੀਆਂ। ਕੁੱਲ ਮਿਲਾ ਕੇ ਨਤੀਜਾ ਇਹ ਨਿਕਲਿਆ ਕਿ ਕਾਂਗਰਸੀ ਸੰਸਦਾਂ ਦੀ ਬੈਠਕ ਦਾ ਕੋਈ ਫ਼ਾਇਦਾ ਨਹੀਂ ਹੋਇਆ। ਗੰਭੀਰਤਾ ਦੀ ਕਮੀ ਇਥੇ ਵੀ ਸਪੱਸ਼ਟ ਦੇਖੀ ਜਾ ਸਕਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਸੀ। ਉਹ ਰੇਲ ਮੰਤਰੀ ਨੂੰ ਖੁਦ ਮਿਲਣ ਲਈ ਨਹੀਂ ਗਏ। ਜੇਕਰ ਉਹ ਪੰਜਾਬ ਦੇ ਹਿੱਤ ਲਈ ਸੋਚਦੇ ਤਾਂ ਉਹ ਖੁਦ ਰੇਲ ਮੰਤਰੀ ਨੂੰ ਮਿਲ ਕੇ ਸਮੱਸਿਆਵਾਂ ਦਾ ਹੱਲ ਲੱਭਦੇ।