ਚੰਡੀਗੜ• : ਟਰਾਇਸਿਟੀ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਵੀ ਚੰਡੀਗੜ ਵਿਚ ਕੋਰੋਨਾ ਦੇ 94 ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਐਕਟਿਵ ਕੇਸ ਵਧਕੇ 671 ਹੋ ਗਏ ਹਨ। ਮਨੀਮਾਜਰਾ ਵਿਚ 34 ਸਾਲ ਦੇ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸਦੇ ਇਲਾਵਾ 51 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿਤੀ ਹੈ। ਇਸਤੋਂ ਪਹਿਲਾਂ ਮੰਗਲਵਾਰ ਨੂੰ ਟਰਾਇਸਿਟੀ ਵਿਚ ਕੋਰੋਨਾ ਦੇ 86 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਸਨ ਅਤੇ ਮਨੀਮਾਜਰਾ ਦੇ 56 ਸਾਲ ਦੇ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : US Elections 2020- ਰਾਸ਼ਟਰਪਤੀ ਚੋਣਾਂ ਲਈ ਕਾਊਂਟਿੰਗ ਸ਼ੁਰੂ
ਇਸਤੋਂ ਪਹਿਲਾਂ ਸੋਮਵਾਰ ਨੂੰ 76 ਮਰੀਜ ਠੀਕ ਹੋਕੇ ਆਇਸੋਲੇਸ਼ਨ ਤੋਂ ਬਾਹਰ ਆਏ। ਜਿਸ ਵਿਚ 34 ਮਰਦ ਅਤੇ 21 ਔਰਤਾਂ ਸ਼ਾਮਲ ਸਨ। ਸੈਕਟਰ - 47 ਵਿਚ ਸਭਤੋਂ ਜਿਆਦਾ ਛੇ ਨਵੇਂ ਪਾਜੇਟਿਵ ਕੇਸ ਸਾਹਮਣੇ ਆਏ। ਜਦੋਂ ਕਿ ਮਨੀਮਾਜਰਾ ਤੋਂ ਪੰਜ ਕੇਸ ਆਏ। ਸੈਕਟਰ - 40 ਨਿਵਾਸੀ 87 ਸਾਲਾ ਬੁਜੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਜਿਕਰਯੋਗ ਹੈ ਕਿ ਚੰਡੀਗੜ• ਵਿਚ ਹੁਣ ਤਕ ਮਨੀਮਾਜਰਾ ਵਿਚ ਸਬਤੋਂ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।