Friday, November 22, 2024
 

ਰਾਸ਼ਟਰੀ

ਕੋਲਾ ਘੁਟਾਲੇ 'ਚ ਸਾਬਕਾ ਕੇਂਦਰੀ ਮੰਤਰੀ ਨੂੰ 3 ਸਾਲ ਦੀ ਸਜ਼ਾ

October 27, 2020 08:11 AM

ਨਵੀਂ ਦਿੱਲੀ : ਦਿੱਲੀ ਦੀ ਰਾਉਜ਼ ਐਵੀਨਿਉ ਕੋਰਟ ਨੇ ਝਾਰਖੰਡ ਵਿੱਚ ਕੋਲਾ ਬਲਾਕ ਅਲਾਟਮੈਂਟ ਘੁਟਾਲੇ ਮਾਮਲੇ ਵਿੱਚ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਸਮੇਤ ਤਿੰਨ ਮੁਲਜ਼ਮਾਂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੇ ਫੈਸਲਾ ਸੁਣਾਇਆ। ਪਿਛਲੇ 6 ਅਕਤੂਬਰ ਨੂੰ ਅਦਾਲਤ ਨੇ ਦਿਲੀਪ ਰੇ ਸਮੇਤ ਚਾਰ ਲੋਕਾਂ ਅਤੇ ਇੱਕ ਕੰਪਨੀ ਨੂੰ ਦੋਸ਼ੀ ਠਹਿਰਾਇਆ ਸੀ।
ਦਿਲੀਪ ਰੇ ਤੋਂ ਇਲਾਵਾ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ : 5 ਕਰੋੜ ਦੀ ਹੈਰੋਇਨ ਸਣੇ ਲੜਕੀ ਪੁਲਿਸ ਅੜਿੱਕੇ

ਅਦਾਲਤ ਨੇ ਦਿਲੀਪ ਰੇ ਅਤੇ ਉਸ ਸਮੇਂ ਕੋਲਾ ਮੰਤਰਾਲੇ ਦੇ ਅਧਿਕਾਰੀਆਂ ਪ੍ਰਦੀਪ ਕੁਮਾਰ ਬੈਨਰਜੀ ਅਤੇ ਨਿਤਿਆਨੰਦ ਗੌਤਮ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦਸ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਦੋਵੇਂ ਮੁਲਜ਼ਮ ਕੰਪਨੀਆਂ ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਕੈਸਟ੍ਰੋਨ ਟੈਕਨੋਲੋਜੀ ਦੇ ਡਾਇਰੈਕਟਰ ਮਹਿੰਦਰ ਕੁਮਾਰ ਅਗਰਵਾਲ ਨੂੰ ਵੀ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਮਾਮਲਾ ਝਾਰਖੰਡ ਦੇ ਗਿਰੀਡੀਹ ਦੇ ਬ੍ਰਹਮਾਦਿਹਾ ਵਿਖੇ 105 ਹੈਕਟੇਅਰ ਤੋਂ ਵੱਧ ਰਕਬੇ ਦੇ ਕੋਲਾ ਬਲਾਕਾਂ ਦੀ ਵੰਡ ਨਾਲ ਸਬੰਧਤ ਹੈ। ਇਹ ਕੋਲਾ ਬਲਾਕ ਕਾਸਟਰਨ ਟੈਕਨੋਲੋਜੀ ਲਿਮਟਿਡ ਨਾਮ ਦੀ ਇੱਕ ਕੰਪਨੀ ਨੂੰ ਅਲਾਟ ਕੀਤੇ ਗਏ ਸਨ। ਦਿਲੀਪ ਰੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਕੋਲਾ ਰਾਜ ਮੰਤਰੀ ਸਨ। ਦਿਲੀਪ ਰੇ ਤੋਂ ਇਲਾਵਾ ਅਦਾਲਤ ਨੇ ਪ੍ਰਦੀਪ ਕੁਮਾਰ ਬੈਨਰਜੀ, ਨਿਤਿਆਨੰਦ ਗੌਤਮ, ਕੈਸਟ੍ਰੋਨ ਟੈਕਨੋਲੋਜੀ ਲਿਮਟਿਡ, ਕੰਪਨੀ ਡਾਇਰੈਕਟਰ ਮਹੇਂਦਰ ਕੁਮਾਰ ਅਗਰਵਾਲ ਅਤੇ ਕੈਸਟ੍ਰੋਨ ਮਾਈਨਿੰਗ ਲਿਮਟਿਡ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਕੋਲਾ ਬਲਾਕਾਂ ਦੇ ਅਲਾਟਮੈਂਟ ਵਿੱਚ ਅਪਰਾਧਕ ਸਾਜਿਸ਼ ਲਈ ਦੋਸ਼ੀ ਪਾਇਆ।

 

Have something to say? Post your comment

 
 
 
 
 
Subscribe