ਜਲੰਧਰ : ਮਿਜ਼ੋਰਮ ਦੀ ਰਹਿਣ ਵਾਲੀ ਲੜਕੀ ਨੂੰ ਜਲੰਧਰ ਦੀ ਥਾਣਾ ਨੰਬਰ 7 ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਜਿਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਉਸ ਤੋਂ ਗੰਭੀਰਤਾ ਨਾਲ ਪੁੱਛÎਗਿੱਛ ਕਰ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਮਿਜ਼ੋਰਮ ਦੀ ਰਹਿਣ ਵਾਲੀ ਲੜਕੀ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਸਪਲਾਈ ਕਰਦੀ ਹੈ। ਅੱਜ ਜਲੰਧਰ ਵਿੱਚ ਕਿਸੇ ਨੂੰ ਸਪਲਾਈ ਦੇਣ ਲਈ ਬੱਸ ਸਟੈਂਡ ਤੋਂ ਉਤਰ ਕੇ ਗੜ ਇਲਾਕੇ ਵੱਲ ਜਾ ਰਹੀ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਿਮਜ਼ ਦੇ ਬਾਹਰ ਪੈਦਲ ਆ ਰਹੀ ਉਕਤ ਵਿਦੇਸ਼ੀ ਲੜਕੀ ਨੂੰ ਰੋਕਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ ਪੰਜ ਕਰੋੜ ਰੁਪਏ ਰਹੀ ਹੈ। ਉਕਤ ਲੜਕੀ ਦੀ ਪਛਾਣ ਲਾਲ਼ਰਿਮਾਲੀ ਵਾਸੀ ਮਿਜ਼ੋਰਮ ਹਾਲ ਵਾਸੀ ਨਵੀਂ ਦਿੱਲੀ ਦੇ ਰੂਪ ਵਿਚ ਹੋਈ ਹੈ। ਜਿਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।