Friday, November 22, 2024
 

ਸੰਸਾਰ

12 ਸਾਲਾ ਬੱਚੇ ਨੇ ਲੱਭਿਆ ਕਰੋੜਾਂ ਦਾ ਖ਼ਜ਼ਾਨਾ

October 20, 2020 09:31 AM

ਓਟਾਵਾ : ਕੈਨੇਡਾ ਵਿਚ ਇਕ 12 ਸਾਲਾ ਬੱਚੇ ਨੂੰ ਕਰੀਬ 7 ਕਰੋੜ ਸਾਲ ਪੁਰਾਣਾ ਬਹੁਮੁੱਲਾ ਖਜ਼ਾਨਾ ਮਿਲਿਆ। ਅਸਲ ਵਿਚ ਕੈਨੇਡਾ ਦਾ ਰਹਿਣ ਵਾਲਾ 12 ਸਾਲਾ ਨਾਥਨ ਹਰੁਸਕਿਨ ਆਪਣੇ ਪਿਤਾ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਪੈਦਲ ਯਾਤਰਾ 'ਤੇ ਨਿਕਲਿਆ ਸੀ। ਇਸੇ ਦੌਰਾਨ ਉਸ ਨੇ 6 ਕਰੋੜ 90 ਲੱਖ ਸਾਲ ਪੁਰਾਣੇ ਡਾਇਨਾਸੋਰ ਦਾ ਅਵਸ਼ੇਸ਼ ਲੱਭਿਆ। ਨਾਥਨ ਵੱਡਾ ਹੋ ਕੇ ਫੌਸਿਲ ਵਿਗਿਆਨੀ ਬਣਨਾ ਚਾਹੁੰਦਾ ਸੀ ਪਰ ਉਸ ਦੀ ਇੱਛਾ 12 ਸਾਲ ਦੀ ਉਮਰ ਵਿਚ ਹੀ ਪੂਰੀ ਹੋ ਗਈ। ਸੀ.ਐੱਨ.ਐੱਨ. ਦੀ ਰਿਪੋਰਟ ਦੇ ਮੁਤਾਬਕ, ਨਾਥਨ ਅਤੇ ਉਸ ਦੇ ਪਿਤਾ ਡਿਆਨ ਸੁਰੱਖਿਆ ਸਥਲ ਹੌਰਸ਼ੂ ਕੇਨਯਾਨ ਗਏ ਸਨ ਜੋ ਕੈਨੇਡਾ ਦੇ ਅਲਬਰਟਾ ਵਿਚ ਹੈ। ਇਸੇ ਦੌਰਾਨ ਨਾਥਨ ਨੇ ਅੰਸ਼ਕ ਰੂਪ ਨਾਲ ਬਾਹਰ ਨਿਕਲੇ ਡਾਇਨਾਸੋਰ ਦੇ ਫੌਸਿਲ ਨੂੰ ਦੇਖਿਆ। ਨਾਥਨ ਨੇ ਕਿਹਾ, ''ਇਹ ਬਹੁਤ ਹੀ ਦਿਲਚਸਰ ਖੋਜ ਹੈ। ਇਕ ਇਕ ਅਸਲੀ ਡਾਇਨਾਸੋਰ ਲੱਭਣ ਵਾਂਗ ਹੈ। ਇਸ ਨੂੰ ਲੱਭਣਾ ਮੇਰਾ ਸੁਪਨਾ ਸੀ।'' ਮਾਹਰਾਂ ਦਾ ਕਹਿਣਾ ਹੈ ਕਿ ਨਾਥਨ ਦੀ ਇਹ ਖੋਜ ਬਹੁਤ ਮਹੱਤਵਪੂਰਨ ਹੈ।

ਨਾਥਨ ਹਾਲੇ ਆਪਣੇ ਸਕੂਲ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੇ ਜਿਹੜੇ ਡਾਇਨਾਸੋਰ ਦੀ ਪਛਾਣ ਕੀਤੀ ਹੈ ਉਹ ਹੈਡ੍ਰੋਸਾਰਸ ਪ੍ਰਜਾਤੀ ਦਾ ਹੈ ਜੋ 6 ਕਰੋੜ 90 ਲੱਖ ਸਾਲ ਪਹਿਲਾਂ ਧਰਤੀ 'ਤੇ ਪਾਇਆ ਜਾਂਦਾ ਸੀ। ਇਸ ਤੋਂ ਪਹਿਲਾਂ ਦੀ ਯਾਤਰਾ ਵਿਚ ਨਾਥਨ ਅਤੇ ਉਸ ਦੇ ਪਿਤਾ ਨੂੰ ਹੱਡੀਆਂ ਮਿਲੀਆਂ ਸਨ। ਡਿਆਨ ਨੇ ਦੱਸਿਆ ਕਿ ਯਾਤਰਾ ਦੇ ਦੌਰਾਨ ਅਸੀਂ ਖਾਣਾ ਖਾਧਾ ਅਤੇ ਉਸ ਦੇ ਬਾਅਦ ਨਾਥਨ ਆਲੇ-ਦੁਆਲੇ ਦਾ ਨਜ਼ਾਰਾ ਦੇਖਣ ਦੇ ਲਈ ਇਕ ਪਹਾੜੀ 'ਤੇ ਚੜ੍ਹਗਿਆ। ਉੱਥੇ ਉਸ ਨੂੰ ਇਹ ਫੌਸਿਲ ਦਿਸਿਆ। ਨਾਥਨ ਨੇ ਦੱਸਿਆ ਕਿ ਫੌਸਿਲ ਬਹੁਤ ਸੁਭਾਵਿਕ ਨਜ਼ਰ ਆ ਰਿਹਾ ਸੀ ਅਤੇ ਇਹ ਕੁਝ ਉਸੇ ਤਰ੍ਹਾਂ ਦਾ ਸੀ ਜਿਵੇਂ ਟੀਵੀ ਸ਼ੋਅ ਵਿਚ ਦਿਖਾਉਂਦੇ ਹਨ। ਉਹਨਾਂ ਨੇ ਇਸ ਫੌਸਿਲ ਦੀ ਤਸਵੀਰ ਰੋਇਲ ਟ੍ਰੈਵਲ ਮਿਊਜ਼ੀਅਮ ਨੂੰ ਭੇਜੀ, ਜਿਸ ਨੇ ਇਸ ਦੀ ਫੌਸਿਲ ਦੇ ਰੂਪ ਵਿਚ ਪਛਾਣ ਕੀਤੀ। ਮਿਊਜ਼ੀਅਮ ਨੇ ਆਪਣੀ ਇਕ ਟੀਮ ਉੱਥੇ ਭੇਜੀ। ਹੈਡ੍ਰੋਸਾਰਸ ਪ੍ਰਜਾਤੀ ਦੇ ਡਾਇਨਾਸੋਰ ਅਕਸਰ ਇਸ ਇਲਾਕੇ ਵਿਚ ਮਿਲਦੇ ਰਹਿੰਦੇ ਹਨ।

 

 

Readers' Comments

Onkar Singh 10/20/2020 2:29:36 PM

ਵਾਹ ਓਏ ਤੇਰੇ ਸ਼ੇਰ ਦੇ😃

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe