Saturday, April 05, 2025
 
BREAKING NEWS
ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚਪਾਬੰਦੀ ਕਾਰਨ ਚਰਚਾ 'ਚ ਆਏ ਗਾਇਕ ਮਾਸੂਮ ਸ਼ਰਮਾ, ਬਿਲਬੋਰਡ ਤੱਕ ਪਹੁੰਚੇਇਨ੍ਹਾਂ ਰਾਜਾਂ ਵਿੱਚ ਪੈਣ ਵਾਲੀ ਹੈ ਸਖ਼ਤ ਗਰਮੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਪ੍ਰੈਲ 2025)ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ

ਸਿਹਤ ਸੰਭਾਲ

ਕੱਚੀ ਹਲਦੀ ਦੇ ਜਾਣੋ ਫਾਇਦੇ

October 17, 2020 09:38 AM

ਹਲਦੀ ਦੇ ਬਿਨ੍ਹਾਂ ਖਾਣੇ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਕੱਚੀ ਹਲਦੀ ਆਪਣੇ ਮੈਡੀਕਲ ਗੁਣਾਂ ਦੇ ਨਾਲ-ਨਾਲ ਧਾਰਮਿਕ ਕਾਰਨਾਂ ਕਰਕੇ ਵੀ ਬੇਹੱਦ ਅਹਿਮ ਹੈ। ਖਾਣੇ ਦੀ ਰੰਗਤ ਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ ਲਈ ਰਾਮਬਾਣ ਕਹੀ ਜਾਂਦੀ ਹੈ। ਸਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਵੀ ਹਲਦੀ ਕਾਰਗਰ ਦਵਾਈ ਹੈ।

 

1.ਗੈਸ ਦੀ ਪਰੇਸ਼ਾਨੀ
ਢਿੱਡ ਦਰਦ ਜਾਂ ਗੈਸ ਹੋਣ 'ਤੇ ਤੁਸੀਂ ਕੱਚੀ ਹਲਦੀ ਦੀ ਵਰਤੋਂ ਕਰ ਸਕਦੇ ਹੋ। ਕੱਚੀ ਹਲਦੀ ਨੂੰ ਲੱਸਣ ਅਤੇ ਦੇਸੀ ਘਿਓ 'ਚ ਮਿਲਾ ਕੇ ਖਾਓ। ਇਸ ਨਾਲ ਬਹੁਤ ਆਰਾਮ ਮਿਲਦਾ ਹੈ।

2. ਸਰਦੀ-ਖੰਘ ਅਤੇ ਜ਼ੁਕਾਮ
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ। ਇਸ ਨਾਲ ਨੀਂਦ ਵਧੀਆ ਆਉਂਦੀ ਹੈ ਅਤੇ ਸਰਦੀ ਦੂਰ ਹੋ ਜਾਂਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਦੁੱਧ 'ਚ ਗੁੜ ਜਾਂ ਖੰਡ ਮਿਕਸ ਕਰਕੇ ਵੀ ਪੀ ਸਕਦੇ ਹੋ। ਹਲਦੀ ਵਾਲਾ ਦੁੱਧ ਪੀਣ ਤੋਂ ਬਾਅਦ ਪਾਣੀ ਬਿਲਕੁੱਲ ਵੀ ਨਾ ਪੀਓ।

3. ਗਲੇ ਦੀ ਖਰਾਸ਼
ਗਲੇ ਦੀ ਖਰਾਸ਼ ਦੂਰ ਕਰਨ ਲਈ ਕੱਚੀ ਹਲਦੀ ਦੀ ਵਰਤੋਂ ਕਰੋ। ਇਸ ਦੇ ਲਈ 1ਛੋਟਾ ਚਮਚ ਕੱਚੀ ਹਲਦੀ ਦਾ ਪੇਸਟ, ਅੱਧਾ ਛੋਟਾ ਚਮਚ ਲੱਸਣ ਪੇਸਟ ਅਤੇ 1 ਛੋਟਾ ਚਮਚ ਗੁੜ ਮਿਲਾਓ। ਇਸ ਮਿਸ਼ਰਨ ਦੀ ਵਰਤੋਂ ਦਿਨ 'ਚ ਦੋ ਵਾਰ ਕਰੋ।

4. ਪਾਚਨ ਕਿਰਿਆ ਠੀਕ ਰਹਿੰਦੀ
ਕੱਚੀ ਹਲਦੀ ਹਾਜ਼ਮੇ ਨੂੰ ਦਰੁਸਤ ਕਰਨ ਵਿਚ ਮਦਦ ਕਰਦੀ ਹੈ। ਇਸ ‘ਚ ਮੌਜੂਦ ਗੁਣਕਾਰੀ ਤੱਤ ਪਾਚਨ ਕਿਰਿਆ ਨੂੰ ਮਜਬੂਤ ਬਣਾਉਂਦੇ ਹਨ। ਕੱਚੀ ਹਲਦੀ ਦਾ ਇਸਤੇਮਾਲ ਭੋਜਨ ਪਚਾਉਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾ ਸਕਦਾ ਹੈ।

5. ਅੱਖਾਂ ਅਤੇ ਗਠੀਏ ਦੇ ਰੋਗ ਤੋਂ ਰਾਹਤ 
ਕੱਚੀ ਹਲਦੀ ਇਨਫਲੇਮੇਟਰੀ ਗੁਣਾਂ ਨਾਲ ਭਰੀ ਹੁੰਦੀ ਹੈ, ਜੋ ਗਠੀਏ ਅਤੇ ਅੱਖਾਂ ਦੀ ਇਨਫੈਕਸ਼ਨ ਦੂਰ ਕਰਨ ‘ਚ ਲਾਭਕਾਰੀ ਹੈ। ਕੱਚੀ ਹਲਦੀ ਆਯੁਰਵੈਦਿਕ ਔਸ਼ਧੀ ਹੈ, ਇਸਦਾ ਨੁਕਸਾਨ ਨਹੀਂ ਬਲਕਿ ਲਾਭ ਹੀ ਹਨ।

6. ਚਮੜੀ ਲਈ ਵਧੀਆ 
ਕੱਚੀ ਹਲਦੀ ‘ਚ ਮੌਜੂਦ ਐਂਟੀਂਆਕਸੀਡੈਂਟ ਚਮੜੀ ਲਈ ਗੁਣਕਾਰੀ ਹਨ। ਕੱਚੀ ਹਲਦੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਚਮੜੀ ਨਾਲ ਸਬੰਧਿਤ ਬੀਮਾਰੀਆਂ ਦਾ ਇਲਾਜ ਅੱਜ ਦਾ ਨਹੀਂ ਸਗੋਂ ਸਭ ਤੋਂ ਪੁਰਾਣਾ ਹੈ। ਹਵਾ ਦੇ ਪ੍ਰਦੂਸ਼ਣ ਨਾਲ ਪੈਦਾ ਹੋਈਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕੱਚੀ ਹਲਦੀ ਵਧੇਰੇ ਕਾਰਗਰ ਹੈ।

7. ਦਰਦ ਤੋਂ ਦਿਵਾਉਂਦੀ ਨਿਜਾਤ 
ਕੱਚੀ ਹਲਦੀ ‘ਦਰਦ ਨਿਵਾਰਕ’ ਹੁੰਦੀ ਹੈ। ਜੋੜਾਂ ਦੇ ਦਰਦ ਦੀ ਪਰੇਸ਼ਾਨੀ, ਸੱਟ ਦੀ ਦਰਦ, ਪੁਰਾਣੀ ਸੱਟ ਦੀ ਪੀੜ ਮੁੜ ਉੱਭਰ ਆਉਣੀ ਜਿਹੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੇ ਯੋਗ ਮੰਨੀ ਗਈ ਕੱਚੀ ਹਲਦੀ ਨੂੰ ਗਰਮ ਦੁੱਧ ‘ਚ ਉਬਾਲ ਕੇ ਪੀਤਾ ਜਾਵੇ ਤਾਂ ਇਸਦੀ ਕੋਈ ਰੀਸ ਈ ਨਹੀਂ। ਵੈਸੇ ਸਿਆਲ ‘ਚ ਗਰਮ ਦੁੱਧ ‘ਚ ਹਲਦੀ ਪਾ ਕੇ ਪੀਣ ਨਾਲ ਨਜ਼ਲੇ ਜ਼ੁਕਾਮ ਦੀ ਦਿੱਕਤ ਪਰੇ ਹੀ ਰਹਿੰਦੀ ਹੈ।

8. ਖੂਨ ਕਰਦੀ ਸਾਫ਼ 
ਕੱਚੀ ਹਲਦੀ ਖੂਨ ਨੂੰ ਸਾਫ਼ ਕਰਨ ਲਈ ਪ੍ਰਮੁੱਖ ਸ੍ਰੋਤ ਹੈ। ਕਈ ਮਾਹਰਾਂ ਵੱਲੋਂ ਕੀਤੇ ਅਧਿਐਨਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਹਲਦੀ ਸਰੀਰ ‘ਚ ਲਹੂ ਨੂੰ ਸਵੱਛ ਬਣਾਉਣ ਲਈ ਲਾਭਦਾਇਕ ਹੈ।

 

 

Have something to say? Post your comment

 
 
 
 
 
Subscribe