ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਦੇ ਸਭ ਤੋਂ ਮਸ਼ਹੂਰ ਮਾਡਲ ਆਲਟੋ ਨੇ ਦੋ ਦਹਾਕੇ ਪੂਰੇ ਕੀਤੇ ਹਨ। ਇਨ੍ਹਾਂ 20 ਸਾਲਾਂ ਵਿੱਚ, ਕੰਪਨੀ ਨੇ ਆਲਟੋ ਦੀਆਂ 40 ਲੱਖ ਤੋਂ ਵੱਧ ਯੂਨਿਟ ਵੇਚੀਆਂ ਹਨ।
ਇਹ ਵੀ ਪੜ੍ਹੋ : ਹੁਣ ਬੰਗਲਾਦੇਸ਼ 'ਚ ਬਲਤਾਕਾਰੀਆਂ ਨੂੰ ਮਿਲੇਗੀ ਮੌਤ ਦੀ ਸਜ਼ਾ
20 ਸਾਲਾਂ ਵਿਚ ਆਲਟੋ 40 ਲੱਖ ਭਾਰਤੀਆਂ ਕੋਲ
ਐਮਐਸਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਲਟੋ ਨੇ 20 ਸਾਲ ਪੂਰੇ ਕੀਤੇ ਹਨ। ਇਹ ਮਾਡਲ 40 ਲੱਖ ਭਾਰਤੀ ਪਰਿਵਾਰਾਂ ਕੋਲ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਇਸ ਮਾਡਲ ਵਿੱਚ ਕਈ ਤਬਦੀਲੀਆਂ ਆਈਆਂ ਹਨ। ਆਲਟੋ ਨੂੰ ਗਾਹਕ ਦੀਆਂ ਜ਼ਰੂਰਤਾਂ ਅਨੁਸਾਰ 'ਅਪਗ੍ਰੇਡ' ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਡਰ-19 ਏਸ਼ੀਆ ਕੱਪ 2021 ਤੱਕ ਲਈ ਮੁਲਤਵੀ
16 ਸਾਲਾਂ ਤੋਂ ਸਭ ਤੋਂ ਵਧ ਵਿਕਣ ਵਾਲੀ ਕਾਰ
ਮਾਰੂਤੀ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਆਲਤੋ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਦੇ ਢੰਗ ਨੂੰ ਬਦਲਿਆ ਹੈ। ਆਲਟੋ ਪਿਛਲੇ 16 ਸਾਲਾਂ ਤੋਂ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਇਹ ਮਾਡਲ ਅਜੇ ਵੀ ਭਾਰਤੀਆਂ ਦਾ ਦਿਲ ਜਿੱਤ ਰਿਹਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਅਤੇ ਠੰਡ ਦੇ ਮੌਸਮ ਦੌਰਾਨ ਚੌਕਸ ਰਹਿਣ ਲੌਕ: ਡਾ. ਹਰਸ਼ਵਰਧਨ
ਆਲਟੋ ਦੀ ਹਰ ਤਬਦੀਲੀ ਨਾਲ ਵਧੀ ਖਿੱਚ
ਸ੍ਰੀਵਾਸਤਵ ਨੇ ਕਿਹਾ ਕਿ ਹਰ ਤਬਦੀਲੀ ਤੋਂ ਬਾਅਦ ਇਸ ਮਾਡਲ ਦੀ ਖਿੱਚ ਵਧੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਕਾਰ ਖਰੀਦਦਾਰਾਂ ਦਾ ਮਨਪਸੰਦ ਮਾਡਲ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿੱਤੀ ਸਾਲ 2019 - 20 ਵਿਚ ਆਲਟੋ ਖਰੀਦਦਾਰਾਂ ਦੇ 76 ਪ੍ਰਤੀਸ਼ਤ ਲਈ ਇਹ ਉਨ੍ਹਾਂ ਦੀ ਪਹਿਲੀ ਕਾਰ ਸੀ। ਮੌਜੂਦਾ ਸਾਲ ਵਿਚ ਇਹ ਅੰਕੜਾ ਵਧ ਕੇ 84 ਪ੍ਰਤੀਸ਼ਤ ਹੋ ਗਿਆ ਹੈ।
ਮਾਰੂਤੀ ਨੇ ਸਾਲ 2000 ਵਿਚ ਕੀਤਾ ਸੀ ਪੇਸ਼
ਜ਼ਿਕਰਯੋਗ ਹੈ ਕਿ ਐਮਐਸਆਈ ਨੇ ਸਾਲ 2000 ਵਿਚ ਆਲਟੋ ਨੂੰ ਪੇਸ਼ ਕੀਤਾ ਸੀ। ਆਲਟੋ ਦੀ ਵਿਕਰੀ 2008 ਵਿਚ 10 ਲੱਖ ਸੀ। ਇਹ 2012 ਵਿਚ 20 ਲੱਖ ਅਤੇ 2016 ਵਿਚ 30 ਲੱਖ ਨੂੰ ਪਾਰ ਕਰ ਗਿਆ।