Friday, April 04, 2025
 

ਕਾਰੋਬਾਰ

ਕੋਈ ਵੀ ਵਪਾਰੀ ਤੇ ਡੀਲਰ 100/-ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੀ ਵਸਤੂ ਬਿਨਾਂ ਸਹੀ ਬਿੱਲ ਤੋਂ ਗਾਹਕ ਨੂੰ ਨਹੀਂ ਵੇਚਣਗੇ

March 19, 2025 07:52 PM
ਕੋਈ ਵੀ ਵਪਾਰੀ ਤੇ ਡੀਲਰ 100/-ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੀ ਵਸਤੂ ਬਿਨਾਂ ਸਹੀ ਬਿੱਲ ਤੋਂ ਗਾਹਕ ਨੂੰ ਨਹੀਂ ਵੇਚਣਗੇ
 
ਰੂਪਨਗਰ, 19 ਮਾਰਚ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ੍ਰੀ ਹਿਮਾਂਸ਼ੂ ਜੈਨ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਧਿਆਨ ਵਿਚ ਆਇਆ ਹੈ ਕਿ ਆਮ ਜਨਤਾ ਨੂੰ ਘਟੀਆ ਬੀਜ, ਖਾਦਾਂ ਕੀਤੇ ਮਾਰ ਦਵਾਈਆ ਅਤੇ ਹੋਰ ਵਸਤਾਂ ਆਦਿ ਵੇਚਕੇ ਜਾਂ ਨਿਰਧਾਰਤ ਮੁੱਲ ਤੋਂ ਵੱਧ ਕੀਮਤ ਲੈ ਕੇ ਠੱਗਿਆ ਜਾ ਰਿਹਾ ਹੈ। 
 
ਇਸ ਲਈ ਭਾਰਤੀ ਨਾਗਰਿਕ ਸੁਰਕਸਾ ਸਹਿਤਾ ਤਹਿਤ ਇਹ ਆਦੇਸ਼ ਦਿੰਦਾ ਹਾਂ ਕਿ ਕੋਈ ਵਪਾਰੀ, ਡੀਲਰ, ਟਰੇਡਰ ਖਾਦ, ਕੀੜੇਮਾਰ ਦਵਾਈਆਂ, ਪੈਸਟੀਸਾਈਡ ਬੀਜ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਖਾਦ ਵਸਤੂਆਂ ਦੇ ਵਪਾਰੀ, ਕਪੜਾ ਵਪਾਰੀ ਭਾਵੇ ਉਹ ਰੈਡੀਮੇਡ ਕਪੜਿਆ ਦਾ ਕੰਮ ਕਰਦੇ ਹੋਣ ਜਾਂ ਕੈਮਿਸਟ, ਜਨਰਲ ਕਰਿਆਨਾ ਵਪਾਰੀ ਸਮੇਤ ਕਾਸਮੈਟਿਕਸ, ਬਿਜਲੀ ਦੇ ਸਮਾਨ ਨਾਲ ਸੰਬਧਿਤ ਵਪਾਰੀ, ਪੈਟਰੋਲੀਅਮ ਵਸਤਾ ਦੇ ਵਪਾਰੀ ਜਿਵੇਂ ਗਰੀਸ, ਲੁਬਰੀਕੈਂਟ ਆਦਿ ਕੋਈ ਵੀ ਅਜਿਹੀ ਵਸਤੂ ਜਿਸ ਦੀ ਕੀਮਤ 100/-ਰੁਪਏ ਜਾਂ ਇਸ ਤੋਂ ਵੱਧ ਹੋਵੇ ਬਿਨਾਂ ਸਹੀ ਬਿੱਲ ਜਾਰੀ ਕਰਨ ਦੇ ਗਾਹਕ ਨੂੰ ਨਹੀਂ ਵੇਚਣਗੇ, ਭਾਵੇਂ ਗਾਹਕ/ਖਪਤਕਾਰ ਇਸ ਬਿੱਲ ਦੀ ਮੰਗ ਕਰੇ ਜਾਂ ਨਾ ਕਰੋ।
 
ਅਜਿਹੇ ਕੇਸਾਂ ਵਿਚ ਲੋਕਾਂ ਨੂੰ ਖਪਤਕਾਰ ਸੁਰੱਖਿਆ ਐਕਟ 1986 ਅਤੇ ਨਿਯਮ 1987 ਦੀ ਜਾਣਕਾਰੀ ਨਾ ਹੋਣ ਕਰਕੇ ਅਤੇ ਉਨ੍ਹਾਂ ਪਾਸ ਖਰੀਦ ਕੀਤੀ ਵਸਤੂ ਦਾ ਬਿੱਲ ਨਾ ਹੋਣ ਕਰਕੇ ਸੁਚੱਜੇ ਢੰਗ ਨਾਲ ਕਾਨੂੰਨੀ ਸਹਾਇਤਾ ਨਹੀਂ ਲੈ ਸਕਦੇ। ਇਸ ਨਾਲ ਗਾਹਕ ਨੂੰ ਵੀ ਘਟੀਆਂ ਜਾਂ ਗਲਤ ਵਸਤਾਂ ਦੀ ਖਰੀਦ ਕਰਨ ਸਬੰਧੀ ਆਪਣੇ ਅਧਿਕਾਰਾਂ ਦੇ ਹੁੰਦੇ ਹੋਏ ਵੀ ਉਹਨਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਅਤੇ ਨਾਲ ਹੀ ਵਪਾਰੀ ਡੀਲਰ ਅਤੇ ਟਰੇਡਰ ਵੀ ਆਬਕਾਰੀ ਨਿਯਮਾਂ ਤਹਿਤ ਬਣਦੇ ਆਬਕਾਰੀ ਕਰ ਦੀ ਅਦਾਇਗੀ ਕਰ ਸਕਣ।
 
 
ਇਸ ਤੋਂ ਇਲਾਵਾ ਜਨਤਕ ਹਿੱਤ ਵਿੱਚ ਇਹ ਵੀ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਜਿਲਾ ਰੂਪਨਗਰ ਦੇ ਸਮੂਹ ਵਪਾਰੀ ਡੀਲਰ ਪ੍ਰਚੂਨ ਵਪਾਰੀ, ਮਰਚੇਂਟਸ ਅਤੇ ਦੁਕਾਨਦਾਰ ਚਾਲੂ ਸਟਾਕ ਵੇਚ ਅਤੇ ਖਰੀਦ ਦਾ ਰਜਿਸਟਰਡ ਅਤੇ ਬਿੱਲ ਬੁੱਕ ਪੂਰਨ ਰੂਪ ਵਿੱਚ ਮੁਕੰਮਲ ਕਰਕੇ ਰਿਕਾਰਡ ਰੱਖਣਾ ਯਕੀਨੀ ਬਣਾਉਣਗੇ, ਜਿਸ ਨੂੰ ਸਬੰਧਿਤ ਉਪ ਮੰਡਲ ਮੈਜਿਸਟਰੇਟ, ਕਾਰਜਕਾਰੀ ਮੈਜਿਸਟਰੇਟ, ਇੰਸਪੈਕਟਰ ਅਤੇ ਇਸ ਤੋਂ ਉਪਰਲੇ ਦਰਜੇ ਦੇ ਪੁਲਿਸ ਅਧਿਕਾਰੀ ਜਾ ਨਿਮਨ ਹਸਤਾਖਰ ਵਲੋਂ ਕਿਸੇ ਹੋਰ ਵਿਅਕਤੀ ਨੂੰ ਵਿਸ਼ੇਸ਼ ਤੌਰ ਉਤੇ ਲਿਖਤੀ ਰੂਪ ਵਿੱਚ ਅਧਿਕਾਰਤ ਕੀਤਾ ਹੋਵੇ ਇਸ ਰਿਕਾਰਡ ਨੂੰ ਚੈਕ ਕਰ ਸਕਦੇ ਹਨ।
ਇਹ ਹੁਕਮ 18 ਮਈ 2025 ਤੱਕ ਜਾਰੀ ਰਹਿਣਗੇ।
 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਸਟਾਕ ਮਾਰਕੀਟ: ਅੱਜ ਇਨ੍ਹਾਂ 5 ਸਟਾਕਾਂ ਵਿੱਚ ਕਾਰਵਾਈ ਦੀ ਸੰਭਾਵਨਾ ਹੈ, ਇਨ੍ਹਾਂ 'ਤੇ ਨਜ਼ਰ ਰੱਖੋ

ਐਂਡਰਾਇਡ ਅਤੇ ਆਈਫੋਨ ਉਪਭੋਗਤਾਵਾਂ ਲਈ ਸਲਾਹ, ਮੈਸੇਜਿੰਗ ਐਪ ਦੇ ਇਨ੍ਹਾਂ ਦੋ ਵਿਸ਼ੇਸ਼ਤਾਵਾਂ ਬਾਰੇ ਸੁਚੇਤ ਰਹੋ

ਅਮਰੀਕਾ 'ਚ ਵਿਦੇਸ਼ੀ ਕਾਰਾਂ ਹੋਣਗੀਆਂ ਮਹਿੰਗੀਆਂ

ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ 20 % ਡਿਊਟੀ ਵਾਪਸ ਲਈ, ਫੈਸਲਾ 1 ਅਪ੍ਰੈਲ ਤੋਂ ਲਾਗੂ

ਸੋਨਾ ਖਰੀਦਣ ਦਾ ਮੌਕਾ, ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਡਿੱਗੀਆਂ

ਧਿਆਨ ਦਿਓ ਜੇਕਰ ਤੁਹਾਡੇ ਫੋਨ ਵਿੱਚ ਇਹ 331 ਐਪਸ ਹਨ ਤਾਂ ਤੁਸੀਂ ਖ਼ਤਰੇ ਵਿੱਚ ਹੋ

ਅੱਜ ਸਟਾਕ ਮਾਰਕੀਟ ਵਿੱਚ ਇਨ੍ਹਾਂ ਸਟਾਕਾਂ 'ਤੇ ਰੱਖੋ ਨਜ਼ਰ

ਗੂਗਲ ਨੇ 32 ਬਿਲੀਅਨ ਡਾਲਰ 'ਚ ਖਰੀਦੀ ਸਾਈਬਰ ਸੁਰੱਖਿਆ ਕੰਪਨੀ ਵਿਜ਼ ਇੰਕ

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਨਰਮੇ ਦੇ ਮੁੱਖ ਕੀੜਿਆਂ ਦੀ ਰੋਕਥਾਮ ਲਈ ਗੋਸ਼ਟੀ ਕਰਵਾਈ

ਆਈਫੋਨ 17 ਸੀਰੀਜ਼ ਵਿੱਚ ਹੋ ਸਕਦੇ ਹਨ ਇਹ 5 ਵੱਡੇ ਬਦਲਾਅ

 
 
 
 
Subscribe