ਚੰਡੀਗੜ : ਹਰਿਆਣਾ ਕੈਬੀਨੇਟ ਦੀ ਆਗਾਮੀ ਮੀਟਿੰਗ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ 16 ਅਕਤੂਬਰ, 2020 ਨੂੰ ਸਵੇਰੇ 11:00 ਵਜੇ ਚੰਡੀਗੜ ਵਿਚ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜਿਲ ਸਥਿਤ ਕਮੇਟੀ ਰੂਮ ਵਿਚ ਹੋਵੇਗੀ| ਇਸ ਮੀਟਿੰਗ ਵਿਚ ਵਿਧਾਨ ਸਭਾ ਸੈਸ਼ਨ ਬੁਲਾਉਣ ਬਾਰੇ ਚਰਚਾ ਹੋ ਸਕਦੀ ਹੈ , ਜਦਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਕੋਈ ਨਵੀ ਮੁਹਿੰਮ ਚਲਾਉਣ ਬਾਰੇ ਵੀ ਚਰਚਾ ਕਰ ਸਕਦੀ ਹੈ।