ਝੱਜਰ : ਹਰਿਆਣਾ ਪੁਲਿਸ ਨੇ ਤਿੰਨ ਗੁਮਸ਼ੁਦਾ ਬੱਚਿਆਂ ਨੂੰ ਤਲਾਸ਼ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਜਨਾਂ ਦੇ ਹਵਾਲੇ ਕੀਤਾ ਅਤੇ ਮਨੁੱਖਤਾ ਦੀ ਮਿਸਾਲ ਪੈਦਾ ਕੀਤੀ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਦੀ ਮਾਨਵ ਤਸਕਰੀ ਨਿਰੋਧਕ ਇਕਾਈ ਵੱਲੋਂ ਦੋ ਸਾਲ ਤੋਂ ਗੁਮਸ਼ੁਦਾ ਮੁੰਡੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਇਹ ਵੀ ਪੜ੍ਹੋ :ਭਾਜਪਾ ਨੂੰ ਝਟਕਾ, ਸਾਬਕਾ ਵਿਧਾਇਕ ਬਿਸੰਬਰ ਦਾ...
ਇਹ 10 ਸਾਲ ਦਾ ਬੱਚਾ ਬਾਲਗ੍ਰਹਿ ਝੱਜਰ ਵਿਚ ਰਹਿ ਰਿਹਾ ਸੀ।ਬੱਚੇ ਵੱਲੋਂ ਦੱਸੇ ਗਏ ਪਤੇ ਅਤੇ ਪਿਤਾ ਦੇ ਨਾਂਅ ਦੇ ਆਧਾਰ 'ਤੇ ਪੁਲਿਸ ਦੀ ਮਾਨਵ ਤਸਕਰੀ ਨਿਰੋਧਕ ਇਕਾਈ ਨੂੰ ਹਰਦੋਈ ਦੇ ਕੋਲ ਲਖੀਮਪੁਰ ਖੀਰੀ ਇਸ ਦੇ ਪਿਤਾ ਦਾ ਪਤਾ ਚਲਿਆ। ਬੱਚੇ ਦੇ ਪਰਿਵਾਰ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਇਹ ਬੱਚਾ ਦਿੱਲੀ ਤੋਂ ਗੁਮ ਹੋ ਗਿਆ ਸੀ ਅਤੇ ਉਸ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਸੀ। ਸੂਬਾ ਅਪਰਾਧ ਸ਼ਾਖਾ ਵੱਲੋਂ ਸੀਡਬਲਿਯੂਸੀ ਝੱਜਰ ਤੋਂ ਆਦੇਸ਼ ਪਾ੍ਰਪਤ ਕਰ ਕੇ ਇਸ ਮੁੰਡੇ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਵਰਨਣਯੋਗ ਹੈ ਕਿ ਇਸ ਬੱਚੇ ਨੂੰ ਗੋਦ ਦੇਣ ਦੀ ਪ੍ਰਕ੍ਰਿਆ CWC ਝੱਜਰ ਵੱਲੋਂ ਕੀਤੀ ਜਾ ਚੁੱਕੀ ਸੀ ਅਤੇ ਗੋਦ ਲੈਣ ਵਾਲੀ ਮਾਤਾ-ਪਿਤਾ ਇਸ ਬੱਚੇ ਨੂੰ ਆਸਟ੍ਰੇਲਿਆ ਲੈ ਕੇ ਜਾਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਸਰਹੱਦ ‘ਤੇ 5 ਕਰੋੜ ਦੀ ਹੈਰੋਇਨ ਬਰਾਮਦ
ਇਕ ਹੋਰ ਮਾਮਲੇ ਵਿਚ ਆਸ਼ਿਆਨਾ ਪੰਚਕੂਲਾ ਵਿਚ ਰਹਿ ਰਹੇ ਸੱਤ ਮਹੀਨੇ ਤੋਂ ਗੁਮਸ਼ੁਦਾ ਮੰਦਬੁੱਧੀ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿਚ ਪੁਲਿਸ ਨੇ ਸਫਲਤਾ ਹਾਸ ਕੀਤੀ ਹੈ। ਬੱਚੇ ਵੱਲੋਂ ਬੋਲੀ ਜਾ ਰਹੀ ਭਾਸ਼ਾ ਦੇ ਆਧਾਰ 'ਤੇ ਉੱਤਰ ਪ੍ਰਦੇਸ਼ ਪੁਲਿਸ ਸਹਾਰਨਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਚਲਿਆ ਕਿ ਇਹ ਬੱਚਾ ਸ਼ੇਖਪੁਰਾ ਤੋਂ ਗੁਮਸ਼ੁਦਾ ਹੈ। ਉਸ ਦੇ ਪਰਿਵਾਰ ਨਾਲ ਵੀਡੀਓ ਕਾਲਿੰਗ ਕਰਵਾਈ ਗਈ ਤਾਂ ਉਨ੍ਹਾਂ ਨੇ ਇਸ ਬੱਚੇ ਨੂੰ ਪਹਿਚਾਣ ਲਿਆ ਤੇ ਕਾਨੂੰਨੀ ਪ੍ਰਕ੍ਰਿਆ ਅਪਣਾ ਕੇ CWC ਪੰਚਕੂਲਾ ਤੋਂ ਆਦੇਸ਼ ਲੈ ਕੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ : ਘਰੇਲੂ ਕਲੇਸ਼ ਦੇ ਚੱਲਦੇ ਚੌਂਕੀਦਾਰ ਨੇ ਲਿਆ ਫਾਹਾ
ਇਕ ਹੋਰ ਮਾਮਲੇ ਵਿਚ ਤਿੰਨ ਦਿਨ ਤੋਂ ਗੁਮਸ਼ੁਦਾ ਬੱਚੇ ਨੂੰ ਮਾਤਾ-ਪਿਤਾ ਨਾਲ ਮਿਲਵਾਇਆ ਗਿਆ। ਰਾਜਸਥਾਨ ਪਿਲਸ ਨਾਲ ਤੋਂ ਸੂਚਨਾ ਪ੍ਰਾਪਤ ਹੋਈ ਕਿ ਇਕ ਬੱਚਾ ਰੇਲਵੇ ਸਟੇਸ਼ਨ 'ਤੇ ਮਿਲਿਆ ਹੈ। ਬੱਚੇ ਤੋਂ ਮਿਲੀ ਜਾਣਕਾਰੀ 'ਤੇ ਬਹਾਦੁਰਗੜ੍ਹ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੌਰਾਨ ਮੁੰਡੇ ਦੀ ਮਾਂ ਪੁਲਿਸ ਸਟੇਸ਼ਨ ਬਹਾਦੁਰਗੜ੍ਹ ਵਿਚ ਆਪਣੇ ਬੱਚੇ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਆਈ ਹੋਈ ਸੀ। ਪੁਲਿਸ ਨੇ ਬੀਕਾਨੇਰ ਸੀਡਬਲਿਯੁਸੀ ਤੋਂ ਆਦੇਸ਼ ਲੈ ਕੇ ਬੱਚੇ ਨੂੰ ਮਾਤਾ-ਪਿਤਾ ਨਾਲ ਮਿਲਵਾ ਦਿੱਤਾ।
ਇਹ ਵੀ ਪੜ੍ਹੋ : ਨਡਾਲ ਨੇ ਜਿੱਤਿਆ 13ਵਾਂ ਫ੍ਰੈਂਚ ਓਪਨ ਖਿਤਾਬ