Friday, November 22, 2024
 

ਪੰਜਾਬ

ਘਰੇਲੂ ਕਲੇਸ਼ ਦੇ ਚੱਲਦੇ ਚੌਂਕੀਦਾਰ ਨੇ ਲਿਆ ਫਾਹਾ

October 11, 2020 08:29 PM
ਬਰਨਾਲਾ :  ਕਚਹਿਰੀਆਂ 'ਤੇ ਕੋਰਟ ਦੇ ਚੌਕੀਂਦਾਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਪਰਮਿੰਦਰ ਸਿੰਘ ਘਰੇਲੂ ਕਲੇਸ਼ ਦੇ ਕਾਰਨ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਉਸ ਸਮੇਂ ਲੱਗਾ ਜਦੋਂ ਉਸ ਦਾ ਪੁੱਤਰ ਸਵੇਰੇ ਚਾਹ ਲੈ ਕੇ ਕੋਰਟ ਪਹੁੰਚਿਆ 'ਤੇ ਬਖਸੀਖਾਨੇ ਦੇ ਨਾਲ ਵਾਲੇ ਕਮਰੇ ਵਿੱਚ ਉਸਨੇ ਆਪਣੇ ਪਿਤਾ ਦੀ ਲਾਸ਼ ਲਟਕਦੀ ਦੇਖੀ। 
 
 
ਥਾਣਾ ਸਿਟੀ 2 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਪਰਮਿੰਦਰ ਸਿੰਘ ਦੇ ਘਰ 'ਚ ਕਲੇਸ਼ 'ਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ ਤੇ ਮਾਨਸਿਕ ਪ੍ਰੇਸ਼ਾਨ ਵੀ ਰਹਿੰਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 
 
 

Have something to say? Post your comment

 
 
 
 
 
Subscribe