ਕਵੇਟਾ : ਪਾਕਿਸਤਾਨ ਵਿਚ ਮੋਟਰਸਾਈਕਲ 'ਤੇ ਸਵਾਰ ਬੰਦੂਕਧਾਰੀਆਂ ਨੇ ਇੱਕ ਮਸ਼ਹੂਰ ਸਥਾਨਕ ਗਾਇਕ ਅਤੇ ਇਕ ਮਨੁੱਖੀ ਅਧਿਕਾਰ ਵਰਕਰ ਦੇ ਪਿਤਾ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦੇਸ਼ ਦੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਤੁਰਬਤ ਸ਼ਹਿਰ ਵਿਚ ਵੀਰਵਾਰ ਨੂੰ ਇਹ ਘਟਨਾ ਹੋਈ। ਮਾਰੇ ਗਏ ਗਾਇਕ ਹਨੀਫ ਚਮਰੋਕ, ਮਹਿਲਾ ਅਧਿਕਾਰ ਵਰਕਰ ਤੱਇਬਾ ਬਲੂਚ ਦੇ ਪਿਤਾ ਹਨ। ਬਲੂਚ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਮੁੱਖ ਆਲੋਚਕ ਰਹੀ ਹੈ, ਜੋ ਅਕਸਰ ਬਲੋਚਿਸਤਾਨ ਵਿਚ ਅੱਤਵਾਦੀਆਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਸ਼ੱਕੀਆਂ ਨੂੰ ਹਿਰਾਸਤ ਵਿਚ ਲੈਂਦੇ ਰਹਿੰਦੇ ਹਨ। ਸਥਾਨਕ ਪੁਲਿਸ ਪ੍ਰਮੁੱਖ ਰੌਸ਼ਨ ਅਲੀ ਨੇ ਕਿਹਾ ਕਿ ਹੱਤਿਆ ਦੇ ਮਕਸਦ ਦਾ ਤੁਰਤ ਪਤਾ ਨਹੀਂ ਲੱਗ ਸਕਿਆ ਅਤੇ ਕਿਸੇ ਨੇ ਵੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੱਸ ਦਈਏ ਕਿ ਗੋਲੀ ਚਲਾਉਣ ਤੋਂ ਬਾਅਦ ਬੰਦੂਕਧਾਰੀ ਫਰਾਰ ਹੋ ਗਏ।