ਨਵੀਂ ਦਿੱਲੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਅੱਜ ਦੇਸ਼ ਭਰ 'ਚ ਸਿਵਿਲ ਸੇਵਾ ਪ੍ਰੀਖਿਆ ਦੀ ਸ਼ੁਰੂਆਤ ਕਰੇਗਾ। ਪ੍ਰੀਖਿਆ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਇਹ ਪ੍ਰੀਖਿਆ ਆਪਣੇ ਤੈਅ ਸਮੇਂ ਅਨੁਸਾਰ ਹੀ ਕਰਵਾਈ ਜਾਵੇਗੀ। ਇਸ ਸਾਲ ਸਿਵਿਲ ਸੇਵਾ ਪ੍ਰੀਖਿਆ 2020 ਲਈ 10 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਬਿਨੈ ਕੀਤਾ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ 2, 569 ਕੇਂਦਰਾਂ 'ਚ ਪ੍ਰੀਖਿਆ 'ਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਦਾ ਅਦਾਕਾਰਾ ਦਾ ਦਿਹਾਂਤ
ਸਿਵਿਲ ਸੇਵਾ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮਾਸਕ ਜਾਂ ਫੇਸ ਕਵਰ ਪਹਿਣਨਾ ਲਾਜ਼ਮੀ ਹੈ। ਉਮੀਦਵਾਰ ਪ੍ਰੀਖਿਆ ਹਾਲ 'ਚ ਪਾਰਦਰਸ਼ੀ ਬੋਤਲਾਂ 'ਚ ਸੈਨੇਟਾਇਜ਼ਰ ਲਿਜਾ ਸਕਦੇ ਹਨ। ਬਿਨਾਂ ਮਾਸਕ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰੀਖਿਆ ਹਾਲ/ਕਮਰਿਆਂ ਦੇ ਨਾਲ ਕੈਂਪਸ 'ਚ ਵੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ। ਹਰ ਕੇਂਦਰ 'ਚ ਉਸ ਦੀ ਸਮਰੱਥਾ ਦੇ ਇਕ ਤਿਹਾਈ ਉਮੀਦਵਾਰ ਬਿਠਾਏ ਜਾਣਗੇ।
ਉਮੀਦਵਾਰ ਪ੍ਰੀਖਿਆ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਹੀ ਪ੍ਰੀਖਿਆ ਕੇਂਦਰ 'ਚ ਦਾਖਲ ਹੋ ਸਕਣਗੇ। ਪ੍ਰੀਖਿਆ ਕੇਂਦਰ 'ਚ ਸ਼ਾਮਲ ਹੋਣ ਲਈ ਉਮੀਦਵਾਰ ਆਪਣੇ ਫੋਟੋ ਆਈਡੀ ਕਾਰਡ, ਜਿਸ ਦਾ ਨੰਬਰ ਈ-ਐਡਮਿਟ ਕਾਰਡ ਤੇ ਦਿੱਤਾ ਗਿਆ ਹੈ, ਨਾਲ ਲੈ ਕੇ ਆਉਣਗੇ।