Sunday, April 06, 2025
 

ਮਨੋਰੰਜਨ

ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਦਾ ਅਦਾਕਾਰਾ ਦਾ ਦਿਹਾਂਤ

October 04, 2020 10:50 AM

ਮੁੰਬਈ : ਬਾਲੀਵੁੱਡ ਅਦਾਕਾਰਾ ਮਿਸ਼ਟੀ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਕੁਝ ਹੀ ਫ਼ਿਲਮਾਂ 'ਚ ਕੰਮ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਕੁਝ ਆਈਟਮ ਨੰਬਰਸ ਵੀ ਕੀਤੇ ਸਨ। ਮਿਸ਼ਟੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਆਉਣ ਨਾਲ ਹਰ ਕੋਈ ਹੈਰਾਨ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਕਿਡਨੀ ਸਬੰਧੀ ਸਮੱਸਿਆ ਨਾਲ ਲੜ ਰਹੀ ਸੀ ਅਤੇ ਇਲਾਜ ਵੀ ਕਰਵਾ ਰਹੀ ਸੀ। ਅਦਾਕਾਰਾ ਨੇ ਸ਼ੁੱਕਰਵਾਰ ਰਾਤ ਬੈਂਗਲੁਰੂ 'ਚ ਆਖਰੀ ਸਾਹ ਲਿਆ।

ਇਹ ਵੀ ਪੜ੍ਹੋ : ਜੇਮਜ਼ ਬਾਂਡ ਸੀਰੀਜ਼ ਦੀ ਫਿਲਮ 'ਨੋ ਟਾਈਮ ਟੂ ਡਾਈ' ਹੁਣ 2021 'ਚ ਹੋਵੇਗੀ ਰਿਲੀਜ਼

ਸੂਤਰਾਂ ਮੁਤਾਬਕ, ਕਿਡਨੀ ਫੇਲ੍ਹ ਹੋਣ ਨਾਲ ਉਸ ਦਾ ਦਿਹਾਂਤ ਹੋਇਆ ਹੈ। ਅਦਾਕਾਰ ਕਾਫ਼ੀ ਦੁੱਖ-ਤਕਲੀਫ਼ਾਂ ਸਹਿ ਰਹੀ ਸੀ। ਅਦਾਕਾਰਾ ਇੰਡਸਟਰੀ 'ਚ ਕਰੀਬ ਇੱਕ ਦਹਾਕੇ ਤੋਂ ਸਰਗਰਮ ਸੀ। ਉਸ ਨੇ ਸਾਲ 2012 'ਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਲਾਈਫ਼' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ਕੁਝ ਫ਼ਿਲਮਾਂ ਤੇ ਆਈਟਮ ਗੀਤਾਂ 'ਚ ਵੀ ਕੰਮ ਕਰ ਚੁੱਕੀ ਪਰ ਫ਼ਿਲਮਾਂ 'ਚ ਉਸ ਨੂੰ ਵੱਡੇ ਪ੍ਰਾਜੈਕਟ 'ਚ ਕੰਮ ਨਹੀਂ ਮਿਲਿਆ।

ਖਬਰਾਂ ਮੁਤਾਬਕ, ਅਦਾਕਾਰਾ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਕੰਟਰੋਵਸੀਜ਼ ਕਾਰਨ ਸੁਰਖੀਆਂ 'ਚ ਰਹਿੰਦੀ ਸੀ। ਮਿਸ਼ਟੀ 'ਤੇ ਗੰਭੀਰ ਦੋਸ਼ ਲੱਗੇ ਸਨ। ਉਸ 'ਤੇ ਸਾਲ 2014 'ਚ ਸੈਕਸ ਰੈਕੇਟ ਚਲਾਉਣ ਦਾ ਵੀ ਦੋਸ਼ ਲੱਗਿਆ ਸੀ। ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਥਾਂ ਬਹੁਤ ਸਾਰੀਆਂ ਸਾੜ੍ਹੀਆਂ ਤੇ ਟੇਪ ਬਰਾਮਦ ਹੋਈਆਂ ਸਨ। ਪੁਲਸ ਨੇ ਛਾਪੇਮਾਰੀ ਦੌਰਾਨ ਉਸ ਨੂੰ ਹਾਈ ਪ੍ਰੋਫਾਈਲ ਸੈਕਸ ਰੈਕੇਟ 'ਚ ਫੜ੍ਹਿਆ ਸੀ।

 

Have something to say? Post your comment

 
 
 
 
 
Subscribe