Saturday, April 05, 2025
 

ਹਰਿਆਣਾ

ਫੈਕਟਰੀ 'ਚੋ ਨਕਲੀ ਘਿਓ ਬਰਾਮਦ, ਇਕ ਗਿਰਫ਼ਤਾਰ

September 29, 2020 07:28 AM

ਫਰੀਦਾਬਾਦ : ਹਰਿਆਣਾ ਵਿਚ ਨਕਲੀ ਘਿਓ ਅਤੇ ਤੇਲ ਬਣਾ ਕੇ ਵੇਚਣ ਵਾਲਿਆਂ 'ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਉਡਨਦਸਤੇ ਨੇ ਅੱਜ ਬੱਲਭਗੜ ਫਰੀਦਾਬਾਦ ਵਿਚ ਦੁਕਾਨ 'ਤੇ ਰੇਡ ਕੀਤੀ| ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸੀਆਈਡੀ ਸ਼ਾਖਾ ਬੱਲਭਗੜ ਵੱਲੋਂ ਦਿੱਤੀ ਗਈ ਸੂਚਨਾ 'ਤੇ ਅੱਜ ਸਵੇਰੇ ਮੁੱਖ ਮੰਤਰੀ ਉਡਨਦਸਤਾ, ਫਰੀਦਾਬਾਦ ਨੇ ਜ਼ਿਲ੍ਹਾ ਖੁਰਾਕ ਸੁਰੱਖਿਆ ਅਧਿਕਾਰੀ ਐਨ.ਡੀ. ਸ਼ਰਮਾ, ਡਾ. ਜਸਵੀਰ ਅਹਿਲਾਵਤ, ਜ਼ਿਲ੍ਹਾ ਆਯੂਸ਼ ਅਧਿਕਾਰੀ ਤੇ ਡਰੱਗ ਇੰਸਪੈਕਟਰ (ਆਯੂਸ਼) ਤੇ ਡਾ. ਮੋਹਿਤ ਐਚ.ਐਮ.ਓ, ਫਰੀਦਾਬਾਦ ਅਤੇ ਦਿਨੇਸ਼ ਗੌਤਮ ਇੰਸਪੈਕਟਰ ਥਾਣਾ ਪ੍ਰਬੰਧਕ ਸੈਕਟਰ 7, ਫਰੀਦਾਬਾਦ ਤੇ ਹੋਰ ਕਰਮਚਾਰੀਆਂ ਨਾਲ ਮਿਲ ਕੇ ਦੋ ਟੀਮਾਂ ਤਿਆਰ ਕਰਕੇ ਰਵੀ ਅਗਰਵਾਲ ਦੇ ਮਕਾਨ ਨੰਬਰ 5152 ਤੇ ਦੁਕਾਨ ਨੰਬਰ 5102, ਹਾਊਸਿੰਗ ਬੋਰਡ ਕਾਲੋਨੀ, ਸੈਕਟਰ 3, ਬੱਲਭਗੜ, ਫਰੀਦਾਬਾਦ 'ਤੇ ਰੇਡ ਕੀਤੀ। 

ਇਹ ਵੀ ਪੜ੍ਹੋ : ਬਾਰਵੀਂ ਜਮਾਤ 'ਚ ਪੜ੍ਹਦੇ ਨੌਜਵਾਨ ਦਾ ਕਤਲ, ਜਾਂਚ 'ਚ ਜੁਟੀ ਪੁਲਿਸ


ਛਾਪੇਮਾਰੀ ਦੌਰਾਨ ਪਹਿਲੀ ਮੰਜਿਲਾ 'ਤੇ ਬਣੀ ਹੋਈ ਟੀਨ ਸ਼ੈਡ ਦੇ ਕਮਰੇ ਵਿਚ ਪਾਇਆ ਗਿਆ ਕਿ ਨੇਚਰ ਫਰੈਸ਼ ਰਿਫਾਇੰਡ ਆਇਲ, ਨੇਚਰ ਫਰੇਸ਼ ਬਨਸਪਤੀ ਘੀ ਅਤੇ ਉਸ ਵਿਚ ਇਕ ਬਨਾਵਟੀ ਫਲੇਵਰ ਡੀਐਸਜੀ, ਕੇਸੀ ਨਾਮਕ ਪਦਾਰਥ ਮਿਲਾ ਕੇ ਦੇਸ਼ੀ ਘਿਓ ਬਣਾ ਕੇ ਉਨਾਂ ਨੇ ਵੱਖ-ਵੱਖ ਕੰਪਨੀਆਂ ਦੇ ਪਲਾਸਟਿਕ ਰੈਪਰ ਵਿਚ ਪੈਕ ਕਰਕੇ ਉੱਪਰ ਗੱਤੇ ਦੇ ਪੈਕੇਟ ਵਿਚ ਚੰਗੀ ਤਰ੍ਹਾਂ ਸੀਲ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇੱਥੇ ਤੋਂ ਫਲੇਵਰ ਡੀਐਸਜੀ ਅਤੇ ਕੇਸੀ ਦੇ 3 ਡਿੱਬੇ, 700 ਖਾਲੀ ਰੇਪਰ ਅਮੂਲ ਘੀ, ਇਕ ਕਿਲੋਗ੍ਰਾਮ ਦੇ 800 ਖਾਲੀ ਡਿੱਬੇ, ਅਮੂਲ ਘੀ ਦੇ 500 ਗ੍ਰਾਮ ਦੇ 100 ਖਾਲੀ ਡਿੱਬੇ, ਮਦਰ ਡੇਅਰੀ ਘੀ ਦੇ 200 ਖਾਲੀ ਰੇਪਰ, ਮਿਲਕ ਫੂਡ ਦੇ 600 ਰੇਪਰ, ਮਿਲਕ ਫੂਡ ਘੀ ਦੇ 40 ਖਾਲੀ ਡਿੱਬੇ ਹਰੇਕ 1 ਕਿਲੋਗ੍ਰਾਮ, ਮਿਲਕ ਫੂਡ ਦੇ 200 ਖਾਲੀ ਖਿੱਬੇ ਹਰੇਕ 500 ਗ੍ਰਾਮ, 52 ਪਾਊਚ ਨਕਲੀ ਮਿਲਕ ਫੂਡ ਤੈਆਰਸ਼ੂਦਾ ਇਕ ਟੀਨ ਵਨਸਪਤੀ 15 ਕਿਲੋ, 1 ਗੈਸ ਚੂਲਹਾ ਸਿਲੈਂਡਰ ਪਾਇਪ ਰੈਗੂਲੇਟਰ ਸਮੇਤ, ਇਕ ਡਿਟੀਜੀਲ ਤਰਾਜੂ ਤੇ ਇਕ ਸਾਧਾਰਣ ਤਰਾਜੂ, ਇਕ ਪੈਕਿੰਗ ਮਸ਼ੀਨ, ਇਕ ਸਿਲਵਰ ਦਾ ਡਿੱਬਾ, 26 ਖਾਲੀ ਟੀਨ ਜਿੰਨਾਂ ਵਿਚ 24 'ਤੇ ਨੇਚਰ ਫ੍ਰੈਸ਼ ਲਿਖਿਆ ਹੋਇਆ ਹੈ ਤੇ ਹੋਰ 2 'ਤੇ ਮਿਲਕ ਫੂਡ ਲਿਖਿਆ ਹੋਇਆ ਹੈ, ਇਕ ਘੀ ਛਾਨਨੇ ਦੀ ਛਲਨੀ, ਤਿੰਨ ਮੋਹਰਾਂ ਜਿੰਨਾਂ ਵਿਚ 1 ਮਿਤੀ, 1 ਬੈਚ ਨੰਬਰ ਅਤੇ 1 ਐਮਆਰਪੀ ਨੂੰ ਦਰਸਾਉਂਦੀ ਹੈ, ਨੂੰ ਬਰਾਮਦ ਕੀਤੀ। 

ਇਹ ਵੀ ਪੜ੍ਹੋ :  ਸ਼ਹੀਦਾਂ ਦੇ ਬਲਿਦਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਭੁੱਲੀ : ਅਕਾਲੀ ਦਲ

ਮੌਕੇ 'ਤੇ ਐਨ.ਡੀ. ਸ਼ਰਮਾ ਵੱਲੋਂ ਨਕਲੀ ਦੇਸੀ ਘਿਓ ਤੇ ਹੋਰ ਸਮਾਨ ਦੇ ਕੁਲ 6 ਪੁਲੰਦੇ ਤਿਆਰ ਕੀਤੇ।  ਉਪਰੋਕਤ ਮਾਮਲੇ ਦੇ ਸਬੰਧ ਵਿਚ ਰਵੀ ਅਗਰਵਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ| ਬੁਲਾਰੇ ਨੇ ਦੱਸਿਆ ਕਿ ਡਾ. ਜਸਵੀਰ ਅਹਲਾਵਤ, ਜ਼ਿਲ੍ਹਾ ਆਯੂਸ਼ ਅਧਿਕਾਰੀ ਤੇ ਡਰੱਗ ਇੰਸਪਕੈਟਰ (ਆਯੂਸ਼) ਤੇ ਡਾ. ਮੋਹਿਤ ਐਚਐਮਓ ਫਰੀਦਾਬਾਦ ਦੀ ਦੇਖ-ਰੇਖ ਵਿਚ ਦੂਜੀ ਟੀਮ ਵੱਲੋਂ ਰਾਜੇਸ਼ ਅਗਰਵਾਲ ਵਾਸੀ ਮਕਾਨ ਨੰਬਰ 5189, ਹਾਊਸਿੰਗ ਬੋਰਡ ਕਾਲੋਨੀ ਸੈਕਟਰ 3, ਫਰੀਦਾਬਾਦ ਵਿਚ ਬਣੀ ਤਾਲਾਬੰਦ ਦੁਕਾਨ ਨੂੰ ਖੁਲਾ ਕੇ ਚੈਕ ਕੀਤਾ। ਦੁਕਾਨ ਦੇ ਗੋਦਾਮ ਤੋਂ 6 ਪਲਾਸਟਿਕ ਕੱਟੇ ਜਿੰਨਾਂ ਵਿਚ ਕਰੀਬ 117.5 ਕਿਲੋਗ੍ਰਾਮ ਮੁਨਕਾ ਆਯੂਰਵੈਦਿਕ ਦਵਾਈ ਜਿਸ 'ਤੇ ਭੰਗ ਦੀ ਮਾਤਰਾ ਵੀ ਲਿਖੀ ਮਿਲ। ਡਾ. ਜਸਵੀਰ ਅਹਲਾਵਤ, ਜ਼ਿਲ੍ਹਾ ਆਯੂਸ਼ ਅਧਿਕਾਰੀ ਤੇ ਡਰੱਗ ਇੰਸਪੈਕਟਰ (ਆਯੂਸ਼) ਤੇ ਡਾ. ਮੋਹਿਤ ਐਚਐਮਓ ਫਰੀਦਾਬਾਦ ਵੱਲੋਂ ਚੈਕ ਕਰਨ ਤੋਂ ਬਾਅਦ ਕਿ ਪਾਵਰ ਮੁਨਕਾ ਵਟੀ (ਗੋਲੀਆਂ) ਜਿੰਨਾਂ ਵਿਚ ਭੰਗ ਦਾ ਵੀ ਮਿਸ਼ਣ ਹੈ, ਹਰਿਆਣਾ ਵਿਚ ਪਾਬੰਦੀ ਹੈ। ਬੁਲਾਰੇ ਨੇ ਦਸਿਆ ਕਿ ਰਾਜੇਸ਼ ਅਗਰਵਾਲ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। 

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

ਖੇਤੀਬਾੜੀ ਖੇਤਰ 'ਚ ਕੰਮ ਕਰਨ ਵਾਲੇ ਨੌਜੁਆਨਾਂ ਨੂੰ ਭੇਜਿਆ ਜਾਵੇਗਾ ਇਜਰਾਇਲ

ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਘਰ ਵਿੱਚ ਧਮਾਕਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਅੱਜ 6 ਬਿੱਲ ਪਾਸ ਕੀਤੇ ਗਏ

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਨੀਤਾ ਵਿਲਿਅਮਸ ਨੂੰ ਭੇਜੀ ਵਧਾਈ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ 36000 ਯੋਗ ਪਰਿਵਾਰਾਂ ਦੇ ਖਾਤਿਆਂ ਵਿਚ 151 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੀਤੀ ਜਾਰੀ

ਮੰਤਰੀ ਅਨਿਲ ਵਿਜ ਨੇ ਸੁਨੀਤਾ ਵਿਲਿਅਮਸ ਦੀ ਸਕੁਸ਼ਲ ਵਾਪਸੀ 'ਤੇ ਖੁਸ਼ੀ ਪ੍ਰਗਟਾਈ

ਉਤਰਾਖੰਡ ਸਰਕਾਰ ਹਰਿਆਣਾ ਦੇ ਗੰਨਾ ਕਿਸਾਨਾਂ ਦਾ 34 ਕਰੋੜ ਰੁਪਏ ਦਾ ਕਰੇ ਭੁਗਤਾਨ - ਨਾਇਬ ਸਿੰਘ ਸੈਣੀ

 
 
 
 
Subscribe