ਜਲੰਧਰ : ਜਲੰਧਰ ਦੇ ਲਾਲ ਕੁੜਤੀ ਬਾਜ਼ਾਰ ਵਿਖੇ ਘਰ 'ਚ ਇਕੱਲੇ ਰਹਿ ਰਹੇ ਇਕ 12ਵੀਂ ਕਲਾਸ ਦੇ ਵਿਦਿਆਰਥੀ ਦਾ ਉਸਦੇ ਘਰ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਥਾਣਾ ਛਾਉਣੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਕੈਂਟ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਚਾਚੀ ਜਸਪ੍ਰੀਤ ਅਨੁਸਾਰ ਅਰਮਾਨ ਦੇ ਪਿਤਾ ਪਿਛਲੇ 6 ਸਾਲਾਂ ਤੋ ਇਟਲੀ ਵਿਖੇ ਰਹਿੰਦੇ ਹਨ। ਮ੍ਰਿਤਕ ਦੀ ਮਾਤਾ ਆਪਣੀ ਛੋਟੀ ਬੇਟੀ ਦੇ ਨਾਲ ਆਪਣੇ ਪੇਕੇ ਸ਼ਿਮਲੇ ਗਈ ਹੋਈ ਹੈ।
ਇਹ ਵੀ ਪੜ੍ਹੋ : ਗੈਂਗਰੇਪ ਤੋਂ ਬਾਅਦ ਕੱਟ ਦਿੱਤੀ ਸੀ ਜਬਾਨ, ਪੀੜਤ ਨੇ ਏਮਜ਼ 'ਚ ਤੋੜਿਆ ਦਮ
ਉਹ ਨਾਲ ਵਾਲੇ ਘਰ 'ਚ ਹੀ ਰਹਿੰਦੇ ਹਨ। 2 ਵਜੇ ਦੇ ਲਗਭਗ ਬਾਜ਼ਾਰ ਤੋਂ ਸਾਮਾਨ ਲੈਣ ਗਈ ਸੀ। ਉਸ ਸਮੇਂ ਅਰਮਾਨ ਘਰ 'ਚ ਇਕੱਲਾ ਹੀ ਸੀ। ਜਦੋਂ ਉਹ 4.30 ਦੇ ਕਰੀਬ ਘਰ ਪਹੁੰਚੀ ਦਰਵਾਜ਼ਾ ਖੁੱਲ੍ਹਾ ਸੀ ਤਾਂ ਉੱਪਰ ਵਾਲੇ ਕਮਰੇ 'ਚ ਜਾ ਕੇ ਦੇਖਿਆ ਤਾਂ ਅਰਮਾਨ ਲਹੂ-ਲੁਹਾਨ ਹੋਇਆ ਬੇਹੋਸ਼ ਪਿਆ ਸੀ। ਰੌਲਾ ਪਾਉਣ 'ਤੇ ਇਕੱਠੇ ਹੋਏ ਲੋਕ ਉਸ ਨੂੰ ਐੱਸਜੀਐੱਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।