ਮਹਾਰਾਸ਼ਟਰ : ਭਿਵੰਡੀ ਵਿੱਚ ਤਿੰਨ ਮੰਜਿਲਾ ਇਮਾਰਤ ਦੇ ਢਹਿਣ ਕਾਰਨ ਹੋਏ ਹਾਦਸੇ ਵਿੱਚ ਮਰਨ ਵਾਲੀਆਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। NDRF ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਕਿ ਮੰਗਲਵਾਰ ਨੂੰ 7 ਹੋਰ ਲੋਕਾਂ ਦੀਆਂ ਲਾਸ਼ਾਂ ਮਲਬੇ ਵਿਚੋਂ ਕੱਢੀਆਂ ਗਈਆਂ ਸਨ। ਹਾਲਾਂਕਿ ਕਰੀਬ 25 ਲੋਕਾਂ ਨੂੰ ਮਲਬੇ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਿਆ ਹੈ।
ਠਾਣੇ ਨਗਰ ਨਿਗਮ ਨੇ ਇਸ ਤੋਂ ਪਹਿਲਾਂ ਲਾਸ਼ਾਂ ਦੀ ਗਿਣਤੀ 30 ਦੱਸੀ ਸੀ। ਉਥੇ ਹੀ ਪੁਲਿਸ ਨੇ ਦੱਸਿਆ ਕਿ ਪੰਜ ਹੋਰ ਲੋਕਾਂ ਦੇ ਮਲਬੇ ਵਿਚੋਂ ਜ਼ਿੰਦਾ ਕੱਢੇ ਜਾਣ ਦੇ ਬਾਅਦ ਬਚਾਏ ਗਏ ਲੋਕਾਂ ਦੀ ਗਿਣਤੀ 25 ਹੋ ਗਈ ਹੈ। ਇਨ੍ਹਾਂ ਸਾਰਿਆਂ ਨੂੰ ਭਿਵੰਡੀ ਅਤੇ ਠਾਣੇ ਦੇ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਕਲਰਕ ਦੀ ਖੁਲ੍ਹੀ ਕਿਸਮਤ, 300 ਰੁਪਏ ਦੇ ਕੇ ਬਣਿਆ 12 ਕਰੋੜ ਦਾ ਮਾਲਕ
ਜਾਣਕਾਰੀ ਅਨੁਸਾਰ ਮਰਨ ਵਾਲੀਆਂ ਵਿੱਚ ਦੋ ਸਾਲ ਤੋਂ 15 ਸਾਲ ਦੇ 11 ਬੱਚੇ ਵੀ ਸ਼ਾਮਿਲ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ 43 ਸਾਲ ਪੁਰਾਣੀ ‘ਜਿਲਾਨੀ ਬਿਲਡਿੰਗ’ ਸੋਮਵਾਰ ਤੜਕੇ ਤਿੰਨ ਵੱਜ ਕੇ 40 ਮਿੰਟ ਉੱਤੇ ਢਹਿ ਗਈ ਸੀ। ਇਮਾਰਤ ਵਿੱਚ ਕਰੀਬ 40 ਫਲੈਟ ਸਨ ਅਤੇ ਕਰੀਬ 150 ਲੋਕ ਇੱਥੇ ਰਹਿੰਦੇ ਸਨ।
ਇਹ ਵੀ ਪੜ੍ਹੋ : IPL 2020 : ਧੋਨੀ ਨੇ ਅੰਪਾਇਰ ਨੂੰ ਲੈ ਕੇ ਕੀਤਾ ਨਵਾਂ ਬਖੇੜਾ
ਦੱਸ ਦਈਏ ਕਿ ਭਿਵੰਡੀ , ਠਾਣੇ ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੂਰ ਸਥਿਤ ਹੈ। ਉਨ੍ਹਾਂ ਨੇ ਦੱਸਿਆ ਕਿ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਦੋ ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ। ਇਮਾਰਤ ਦੇ ਮਾਲਿਕ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ NDRF ਅਤੇ TDRF ਦੇ ਕਰਮਚਾਰੀ ਮੌਕੇ 'ਤੇ ਮੌਜੂਦ ਹਨ ਅਤੇ ਖੋਜ ਮੁਹਿੰਮ ਜਾਰੀ ਹੈ।