ਕਾਬੁਲ, (ਏਜੰਸੀ): ਅਫ਼ਗਾਨਿਤਾਨ ਦੀ ਰਾਜਧਾਨੀ ਕਾਬੁਲ ਵਿਚ ਸਨਿਚਰਵਾਰ ਨੂੰ ਸੰਚਾਰ ਮੰਤਰਾਲੇ ਦੇ ਨੇੜੇ ਜ਼ੋਰਦਾਰ ਧਮਾਕੇ ਅਤੇ ਗੋਲੀਬਾਰੀ ਦੀ ਆਵਾਜ਼ ਸੁਣੀ ਗਈ। ਅਧਿਕਾਰੀਆਂ ਨੇ ਇਕ ਜਾਣਕਾਰੀ ਦਿਤੀ। ਤਾਲਿਬਾਨ ਅਤੇ ਅਫ਼ਗਾਨ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਦੇ ਇਕ ਦਿਨ ਬਾਅਦ ਇਹ ਹਮਲਾ ਹੋਇਆ। ਅਜੇ ਤਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿਮੇਦਾਰੀ ਨਹੀਂ ਲਈ ਹੈ ਅਤੇ ਜ਼ਖ਼ਮਿਆਂ ਦੇ ਬਾਰੇ ਹਾਲੇ ਤਕ ਕੋਈ ਜਾਣਕਾਰੀ ਨਹੀਂ ਹੈ। ਕਾਬੂਲ 'ਚ ਮੌਜੂਦ ਇਕ ਸੁਰੱਖਿਆ ਅਧਿਕਾਰੀ ਅਮਾਨੂਦੀਨ ਸ਼ਰੀਅਤੀ ਨੇ ਦਸਿਆ, '' ਸਾਨੂੰ ਹਾਲੇ ਤਕ ਸੂਚਨਾ ਮਿਲੀ ਹੈ ਕਿ ਚਾਰ ਹਮਲਾਵਰ ਸੰਚਾਰ ਮੰਤਰਾਲੇ ਦੇ ਨੇੜੇ ਹਨ। ਉਨ੍ਹਾਂ ਦੇ ਅਤੇ ਅਫ਼ਗਾਨ ਸੁਰੱਖਿਆ ਬਲਾਂ ਵਿਚਾਲੇ ਗ਼ੋਲੀਬਾਰੀ ਜਾਰੀ ਹੈ।'' ਗ੍ਰਹਿ ਮੰਤਰਾਲੇ ਦੇ ਬੁਲਾਰੇ
ਨਸਰਤ ਰਹੀਮੀ ਨੇ ਕਿਹਾ ਕਿ ਸਵੇਰੇ ਕਰੀਬ 11 ਵਜ ਕੇ 40 ਮਿੰਟ 'ਤੇ ਸੰਚਾਰ ਮੰਤਰਾਲੇ ਦੇ ਨੇੜੇ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਇਸ ਤੋਂ ਗੋਲੀਬਾਰੀ ਹੋਈ।