ਵੱਡੇ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤਕ ਹਰ ਕੋਈ ਗੋਲ-ਗੱਪੇ ਖਾਣ ਦਾ ਚਾਹਵਾਨ ਹੈ। ਗੋਲ-ਗੱਪੇ ਦਾ ਨਾਂ ਸੁਣਦੇ ਹੀ ਹਰ ਕਿਸੇ ਦਾ ਚਿਹਰਾ ਖਿੜ ਉਠਦਾ ਹੈ। ਜੇਕਰ ਗੋਲ-ਗੱਪੇ ਘਰ ਵਿਚ ਹੀ ਬਣਾ ਕੇ ਖਾਏ ਜਾਣ ਤਾਂ ਇਹ ਮੋਟਾਪਾ ਦੂਰ ਕਰਨ ਦੇ-ਨਾਲ-ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾ ਸਕਦਾ ਹੈ। ਆਉ ਜਾਣਦੇ ਹਾਂ ਇਨ੍ਹਾਂ ਦੇ ਫ਼ਾਇਦਿਆਂ ਬਾਰੇ
ਯੂਰੀਨ ਦੀ ਸਮੱਸਿਆ ਤੋਂ ਛੁਟਕਾਰਾ: ਘਰ ਵਿਚ ਬਣੇ ਗੋਲ-ਗੱਪੇ ਅਤੇ ਉਸ ਦਾ ਪਾਣੀ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਘਰ ਵਿਚ ਬਣੇ ਗੋਲਗੱਪਿਆਂ ਦੇ ਪਾਣੀ ਵਿਚ ਮਿੱਠਾ ਘੱਟ ਪਾਉ। ਪਾਣੀ ਵਿਚ ਪੁਦੀਨਾ, ਜ਼ੀਰਾ, ਹਿੰਗ ਮਿਲਾਉਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਗੋਲਗੱਪੇ ਦੇ ਪਾਣੀ ਵਿਚ ਇਸਤੇਮਾਲ ਹੋਣ ਵਾਲਾ ਹਰਾ ਧਨੀਆ ਪੇਟ ਫੁੱਲਣ ਅਤੇ ਪੇਸ਼ਾਬ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦਾ ਹੈ।
ਭਾਰ ਘੱਟ ਕਰੇ: ਜੇਕਰ ਤੁਸੀਂ ਅਪਣੇ ਮੋਟਾਪੇ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਗੋਲਗੱਪੇ ਖਾਣੇ ਚਾਹੀਦੇ ਹਨ। ਖਾਣਾ-ਖਾਣ ਤੋਂ 10-15 ਮਿੰਟ ਪਹਿਲਾਂ ਰੋਜ਼ ਗੋਲਗੱਪੇ ਖਾਉ, ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ। ਗੋਲਗੱਪੇ ਦੀ ਚਟਣੀ ਨਾਲ ਸਲਾਦ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਗੋਲਗੱਪੇ ਨਾਲ ਸਲਾਦ ਖਾਣ ਨਾਲ ਭਾਰ ਘਟਾਉਣ ਵਿਚ ਵੀ ਮਦਦ ਮਿਲਦੀ ਹੈ।