Friday, November 22, 2024
 

ਸਿਹਤ ਸੰਭਾਲ

ਸਰੀਰ ਦੀ ਮਜ਼ਬੂਤੀ ਤੇ ਖ਼ੂਬਸੂਰਤੀ ਦਾ ਖ਼ਜ਼ਾਨਾ ਹੈ ਦਾਲਚੀਨੀ

August 14, 2020 11:22 AM

ਚੰਡੀਗੜ੍ਹ : ਭੋਜਨ ਨੂੰ ਸੁਆਦਲਾ ਬਣਾਉਣ ਲਈ ਦਾਲਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਦਾਲਚੀਨੀ ਜਿਸ ਤਰ੍ਹਾਂ ਖਾਣੇ ਲਈ ਜ਼ਰੂਰੀ ਹੁੰਦੀ ਹੈ, ਠੀਕ ਉਸੇ ਤਰ੍ਹਾਂ ਉਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ 'ਚ ਬਹੁਤ ਸਾਰੇ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਸਿਹਤ ਅਤੇ ਖੂਬਸੂਰਤੀ ਦੋਵਾਂ ਲਈ ਦਾਲਚੀਨੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦਾਲਚੀਨੀ ਵਿੱਚ ਪਾਏ ਜਾਣ ਵਾਲੇ ਕੰਪਾਊਂਡ ਵਿਚ ਕਈ ਦਵਾਈਆਂ ਦੇ ਗੁਣ ਹੁੰਦੇ ਹਨ, ਜਿਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਦਾਲਚੀਨੀ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਸਿਹਤ ਨੂੰ ਦੁੱਗਣੇ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦਾਲਚੀਨੀ ਵਾਲਾ ਦੁੱਧ ਪੀਣ ਨਾਲ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ...

ਇੰਝ ਬਣਾਓ ਦਾਲਚੀਨੀ ਵਾਲਾ ਦੁੱਧ

ਦਾਲਚੀਨੀ ਵਾਲੇ ਦੁੱਧ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਲਈ ਪਹਿਲਾਂ ਇੱਕ ਕੱਪ ਦੁੱਧ ਵਿੱਚ ਇੱਕ ਚੌਥਾਈ ਚਮਚ ਦਾਲਚੀਨੀ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ। ਤੁਸੀਂ ਚਾਹੋ ਤਾਂ ਮਰਜ਼ੀ ਅਨੁਸਾਰ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ। ਯਾਦ ਰੱਖੋ , ਸ਼ਹਿਦ ਨੂੰ ਦੁੱਧ ਗਰਮ ਕਰਨ ਤੋਂ ਬਾਅਦ ਮਿਲਾਉਣਾ ਹੈ ਪਹਿਲਾਂ ਨਹੀਂ। ਫਿਰ ਉਸ ਨੂੰ ਥੋੜਾ ਠੰਡਾ ਹੋਣ ਤੱਕ ਪੀ ਲਓ।

1. ਨੀਂਦ ਨਾਂ ਆਉਣ ਦੀ ਸਮੱਸਿਆ ਦੂਰ ਕਰੇ

ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਰਾਤ ਦੇ ਸਮੇਂ ਤੁਸੀਂ ਦਾਲਚੀਨੀ ਵਾਲਾ ਦੁੱਧ ਪੀ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ 1 ਕੱਪ ਦੁੱਧ ਵਿੱਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਜ਼ਰੂਰ ਪੀਓ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ ।

2. ਬਲੱਡ ਸ਼ੂਗਰ ਕੰਟਰੋਲ ਕਰੇ

ਦਾਲਚੀਨੀ ਵਿੱਚ ਬਹੁਤ ਸਾਰੇ ਕੰਪਾਊਂਡਸ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮੱਦਦ ਕਰਦੇ ਹਨ। ਦਾਲਚੀਨੀ ਵਾਲਾ ਦੁੱਧ ਖ਼ਾਸ ਤੌਰ ’ਤੇ ਟਾਈਪ-2 ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ ।


3. ਇਮਿਊਨ ਸਿਸਟਮ ਨੂੰ ਕਰੇ ਮਜ਼ਬੂਤ

ਦਾਲਚੀਨੀ ਵਾਲਾ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ। ਇਸ ਨਾਲ ਤੁਸੀਂ ਜਲਦੀ ਬੀਮਾਰ ਨਹੀਂ ਹੁੰਦੇ। ਤੁਹਾਡੇ ਸਰੀਰ 'ਚ ਕੀਟਾਣੂ ਜਲਦੀ ਅਸਰ ਨਹੀਂ ਕਰ ਪਾਉਂਦੇ। ਇਹ ਸਰੀਰ ਦੀ ਥਕਾਵਟ ਨੂੰ ਵੀ ਦੂਰ ਕਰ ਦਿੰਦਾ ਹੈ।

4. ਦਿਲ ਨੂੰ ਕਰੇ ਮਜ਼ਬੂਤ

ਦਾਲਚੀਨੀ ਵਾਲਾ ਦੁੱਧ ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਕਰਦਾ ਹੈ। ਇਹ ਧਮਨੀਆਂ 'ਚ ਹੋਣ ਵਾਲੇ ਰੁਕਾਵਟ ਨੂੰ ਦੂਰ ਕਰਦਾ ਹੈ ਅਤੇ ਕੋਲੇਸਟ੍ਰੋਲ ਪੱਧਰ ਨੂੰ ਵੀ ਘੱਟ ਕਰਨ ਵਿਚ ਮੱਦਦ ਕਰਦਾ ਹੈ।

5. ਭਾਰ ਘਟਾਉਣ 'ਚ ਮੱਦਦਗਾਰ

ਦਾਲਚੀਨੀ ਵਾਲਾ ਦੁੱਧ ਪੀਣ ਨਾਲ ਭਾਰ ਘਟਾਉਣ 'ਚ ਮੱਦਦ ਮਿਲਦੀ ਹੈ, ਕਿਉਂਕਿ ਇਹ ਸਰੀਰ ਦਾ ਮੈਟਾਬਲੀਜ਼ਮ ਵਧਾ ਦਿੰਦਾ ਹੈ। ਇਸ ਤੋਂ ਇਲਾਵਾ ਇਹ ਚਰਬੀ ਨੂੰ ਵੀ ਪਿਘਲਾਉਂਦਾ ਹੈ।

6. ਵਾਲਾਂ ਅਤੇ ਚਮੜੀ ਲਈ ਲਾਹੇਵੰਦ

ਜੇਕਰ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਵਾਲ ਅਤੇ ਚਮੜੀ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ, ਤਾਂ ਦੁੱਧ ਵਿਚ ਦਾਲਚੀਨੀ ਮਿਲਾ ਕੇ ਜ਼ਰੂਰ ਪੀਓ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਚਮੜੀ ਅਤੇ ਵਾਲਾਂ ਦੀ ਇਨਫੈਕਸ਼ਨ ਤੋਂ ਮਦਦ ਕਰਦੇ ਹਨ।

7. ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਤੋਂ ਨਿਜ਼ਾਤ

ਜੇਕਰ ਤੁਹਾਡੀ ਪਾਚਣ ਕਿਰਿਆ ਠੀਕ ਨਹੀਂ ਅਤੇ ਤੁਹਾਨੂੰ ਹਮੇਸ਼ਾ ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ, ਤਾਂ ਦਾਲਚੀਨੀ ਵਾਲਾ ਦੁੱਧ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ।

8. ਹੱਡੀਆਂ ਨੂੰ ਦੇਵੇ ਮਜ਼ਬੂਤੀ

ਜੇਕਰ ਤੁਸੀਂ ਰੋਜ਼ਾਨਾ ਦੁੱਧ ਵਿਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਪੀਂਦੇ ਹੋ ਤਾਂ ਤੁਹਾਨੂੰ ਕਦੇ ਵੀ ਬੁਢਾਪੇ ਵਿੱਚ ਹੱਡੀਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੋਵੇਗੀ। ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ।

9. ਸਰੀਰ ਦੀ ਦੁਰਗੰਧ ਦੂਰ ਕਰੇ

ਦਾਲਚੀਨੀ ਇਕ ਐਂਟੀ ਆਕਸੀਡੈਂਟ ਹੈ। ਦਾਲਚੀਨੀ ਵਿੱਚ ਪਾਈ ਜਾਣ ਵਾਲੀ ਸੁਗੰਧਿਤ ਤੱਤ ਕੋਸ਼ਿਕਾਵਾਂ ਤੱਕ ਪਹੁੰਚ ਕੇ ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਦੇ ਹਨ । ਇਸ ਤਰ੍ਹਾਂ ਸਰੀਰ ਵਿੱਚੋਂ ਆਉਣ ਵਾਲੀ ਦੁਰਗੰਧ ਦੂਰ ਹੋ ਜਾਂਦੀ ਹੈ ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe