ਪੁਦੀਨਾ ਚਮੜੀ 'ਚ ਠੰਡਕ ਪੈਦਾ ਕਰਦਾ ਹੈ ਅਤੇ ਮੁਹਾਂਸੇ, ਚਮੜੀ ਦੀ ਖੁਜਲੀ ਅਤੇ ਦਾਗ-ਧੱਬੇ ਘਟਾਉਣ ਵਿੱਚ ਮਦਦ ਕਰਦਾ ਹੈ। ਪੁਦੀਨੇ ਦੀ ਚਟਨੀ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ।ਬੀ.ਪੀ ਕੰਟਰੋਲ ਵਿੱਚ ਰੱਖਦੀ ਹੈ ਪੁਦੀਨੇ ਵਿੱਚ ਪੋਟੈਸ਼ੀਅਮ ਹੁੰਦਾ ਹੈ, ਜੋ ਹਾਈ ਬੀ.ਪੀ ਵਾਲਿਆਂ ਲਈ ਲਾਭਕਾਰੀ ਹੈ। ਪੁਦੀਨਾ ਪਾਚਨ ਸ਼ਕਤੀ ਵਧਾਉਂਦਾ ਹੈ ਅਤੇ ਗੈਸ ਅਤੇ ਐਸੀਡੀਟੀ ਤੋਂ ਰਾਹਤ ਦਿੰਦਾ ਹੈ। ਗਰਮੀਆਂ 'ਚ ਅੰਤੜੀਆਂ ਦੀ ਗਰਮੀ ਨੂੰ ਘਟਾਉਣ ਲਈ ਇਹ ਚਟਨੀ ਬਹੁਤ ਲਾਭਕਾਰੀ ਹੁੰਦੀ ਹੈ
ਠੰਡਕ ਪ੍ਰਦਾਨ ਕਰਦੀ ਹੈ- ਪੁਦੀਨਾ ਨੈਚੁਰਲ ਠੰਡਕ ਦਿੰਦਾ ਹੈ, ਜੋ ਗਰਮੀਆਂ ਵਿੱਚ ਸਰੀਰ ਦੇ ਟੈਮਪਰੇਚਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਲੂ ਲੱਗਣ ਤੋਂ ਵੀ ਬਚਾਉਂਦੀ ਹੈ।
ਭੁੱਖ ਵਧਾਉਂਦੀ ਹੈ-ਗਰਮੀਆਂ ਵਿੱਚ ਬਹੁਤ ਲੋਕਾਂ ਦੀ ਭੁੱਖ ਘੱਟ ਜਾਂਦੀ ਹੈ।ਪੁਦੀਨੇ ਦੀ ਚਟਨੀ ਭੁੱਖ ਨੂੰ ਵਧਾਉਂਦੀ ਹੈ
ਮੂੰਹ ਦੀ ਤਾਜ਼ਗੀ ਅਤੇ ਬੈਕਟੀਰੀਆ ਤੋਂ ਬਚਾਅ- ਪੁਦੀਨਾ ਮੂੰਹ ਦੀ ਬਦਬੂ ਦੂਰ ਕਰਦਾ ਹੈ ਅਤੇ ਬੈਕਟੀਰੀਆ ਨੂੰ ਮਾਰਕੇ ਦੰਦਾਂ ਅਤੇ ਮੂੰਹ ਦੀ ਸਿਹਤ ਨੂੰ ਵਧੀਆ ਰੱਖਦਾ ਹੈ
ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੀ ਹੈ- ਇਸ ਵਿੱਚ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਤੋਂ ਬਚਾਅ ਕਰਦੇ ਹਨ।