Friday, November 22, 2024
 

ਹੋਰ ਰਾਜ (ਸੂਬੇ)

ਪਾਣੀ ਖੁਣੋ ਤੜਫ਼ਦਾ ਮਰ ਗਿਆ ਊਠ ਦਾ ਬੱਚਾ

June 12, 2020 09:50 PM

ਜੈਪੁਰ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਪਾਣੀ ਦੀ ਕਮੀ ਦੇ ਚੱਲਦੇ ਇਕ ਉੱਠ ਦੇ ਬੱਚੇ ਦੀ ਮੌਤ ਹੋ ਗਈ ਹੈ। ਇਹ ਊਠ ਦਾ ਬੱਚਾ ਪਾਣੀ ਦੀ ਤਲਾਸ਼ 'ਚ ਭਟਕ ਰਿਹਾ ਸੀ ਅਤੇ ਆਖ਼ਰ 'ਚ ਇਕ ਸੁੱਕੇ ਪੂਲ (ਪਾਣੀ ਵਾਲੀ ਡਿੱਗੀ) ਕੋਲ ਜਾ ਕੇ ਉਸ ਨੇ ਦਮ ਤੋੜ ਦਿਤਾ। ਘਟਨਾ ਬਾੜਮੇਰ ਜ਼ਿਲ੍ਹੇ ਦੇ ਬਾਇਤੁ ਵਿਧਾਨਸਭਾ ਦੇ ਖੋਕਸਰ ਪਿੰਡ ਦੀ ਹੈ, ਜੋ ਊਠ ਬਿਨਾਂ ਪਾਣੀ ਦੇ ਹੀ ਕਈ ਦਿਨਾਂ ਤਕ ਜ਼ਿੰਦਾ ਰਹਿ ਸਕਦਾ ਹੈ, ਇਥੇ ਉਸੇ ਉੱਠ ਦੇ ਬੱਚੇ ਨੇ ਪਿਆਸ ਦੀ ਵਜ੍ਹਾ ਨਾਲ ਦਮ ਤੋੜ ਦਿਤਾ। 

ਇਸ ਊਠ ਦੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਮਾਮਲੇ 'ਚ ਪਿੰਡ ਵਾਲਿਆਂ ਨੇ ਦਸਿਆ ਕਿ ਮਹੀਨੇ 'ਚ ਤਿੰਨ-ਚਾਰ ਵਾਰ ਪਾਣੀ ਦੀ ਸਪਲਾਈ ਹੁੰਦੀ ਹੈ। ਇਥੇ ਪਾਣੀ ਦੀ ਭਿਆਨਕ ਕਿੱਲਤ ਹੈ ਅਤੇ ਇਸ ਊਠ ਦੇ ਬੱਚੇ ਨੇ ਪਾਣੀ ਦੇ ਅਣਹੋਂਦ 'ਚ ਦਮ ਤੋੜ ਦਿਤਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਸਰਕਾਰ ਦੀ ਲਾਪਰਵਾਹੀ ਦੇ ਚਲਦੇ ਇਸ ਜਾਨਵਰ ਦੀ ਮੌਤ ਹੋਈ ਹੈ। ਮਾਮਲੇ 'ਚ ਪਾਣੀ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਜੇ.ਪੀ. ਸ਼ਰਮਾ ਦਾ ਦਾਅਵਾ ਹੈ ਕਿ ਉਸ ਇਲਾਕੇ 'ਚ ਪਾਣੀ ਦੀ ਸਪਲਾਈ ਲਗਾਤਾਰ ਦਿਤੀ ਜਾ ਰਹੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਇਲਾਕੇ ਤੋਂ ਗਹਿਲੋਤ ਸਰਕਾਰ 'ਚ ਰੈਵਨਿਊ ਮੰਤਰੀ ਹਰੀਸ਼ ਚੌਧਰੀ ਆਉਂਦੇ ਹਨ ਅਤੇ ਇਸ ਇਲਾਕੇ ਤੋਂ ਕੇਂਦਰੀ ਖੇਤੀਬਾੜੀ ਸੂਬਾ ਮੰਤਰੀ ਕੈਲਾਸ਼ ਚੌਧਰੀ ਵਿਧਾਇਕ ਵੀ ਰਹਿ ਚੁੱਕੇ ਹਨ।

 

Have something to say? Post your comment

 
 
 
 
 
Subscribe