ਚੰਡੀਗੜ੍ਹ : ਹਰਿਆਣਾ ਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸੇ ਤਰ੍ਹਾਂ ਅੱਜ ਵੀਰਵਾਰ ਨੂੰ ਸੂਬੇ ਵਿਚ 158 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 5737 ਹੋ ਗਈ ਹੈ। ਜ਼ਿਕਰਯੋਗ ਹੈ ਕਿ ਨਵੇਂ ਆਏ ਮਾਮਲਿਆਂ ਵਿਚ 90 ਕੇਸ ਗੁਰੂਗ੍ਰਾਮ ਵਿਚੋਂ , ਫਰੀਦਾਬਾਦ ਚੋਂ 30 ਅੰਬਾਲਾ ਚੋਂ 12, ਪਲਵਨ ਚੋਂ 10, ਇਸ ਦੇ ਨਾਲ ਹੀ ਜੀਂਦ ਅਤੇ ਪਾਣੀ ਪੱਤ ਚੋਂ ਇਕ-ਇਕ ਮਾਮਲਾ ਸਹਾਮਣੇ ਆਇਆ ਹੈ। ਇਸ ਤੋਂ ਇਲਾਵਾ ਕਰਨਾਲ ਚੋਂ 10 ਅਤੇ ਹਿਸਾਰ ਚੋਂ ਚਾਰ ਮਾਮਲੇ ਦਰਜ਼ ਹੋਏ ਹਨ। ਇਸੇ ਤਰ੍ਹਾਂ ਬੁੱਧਵਾਰ ਨੂੰ ਵੀ ਹਰਿਆਣਾ ਚ 370 ਕੇਸ ਸਾਹਮਣੇ ਆਏ ਸਨ। ਦੱਸ ਦੱਈਏ ਕਿ ਗੁਰੂਗ੍ਰਾਮ ਕਰੋਨਾ ਵਾਇਰਸ ਦਾ ਹੋਟਸਪੋਟ ਬਣਿਆ ਹੋਇਆ ਹੈ। ਜਿੱਥੇ ਕਰੋਨਾ ਵਾਇਰਸ ਦੇ 2636 ਮਾਮਲੇ ਦਰਜ਼ ਹੋ ਚੁੱਕੇ ਹਨ । ਦੱਸਣ ਯੋਗ ਹੈ ਕਿ ਦੇਸ਼ ਵਿਚ ਜਿੱਥੇ ਇਕ ਪਾਸੇ ਲੌਕਡਾਊਨ ਵਿਚ ਰਾਹਤ ਦਿੱਤੀ ਜਾ ਰਹੀ ਹੈ ਉੱਥੇ ਹੀ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਵੀ ਲਗਾਤਾਰ ਉਭਾਰ ਹੋ ਰਿਹਾ ਹੈ। ਇਸੇ ਤਰ੍ਹਾਂ ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਦੇ 2, 87, 155 ਕੇਸ ਦਰਜ਼ ਹੋ ਚੁੱਕੇ ਹਨ ਅਤੇ ਇਸ ਵਿਚ ਰਾਹਤ ਦੀ ਗੱਲ ਇਹ ਵੀ ਹੈ ਕਿ ਦੇਸ਼ ਵਿਚ ਹੁਣ ਤੱਕ 1, 40, 979 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।