ਮੁੰਬਈ : ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਾਂ ਅਤੇ ਸੀਨੀਅਰ ਭਾਜਪਾ ਆਗੂ ਚੰਦਰਕਾਂਤਾ ਗੋਇਲ ਦਾ ਸ਼ੁਕਰਵਾਰ ਰਾਤ ਇਥੇ ਉਨ੍ਹਾਂ ਦੇ ਘਰ 'ਚ ਦਿਹਾਂਤ ਹੋ ਗਿਆ। ਪੀਯੂਸ਼ ਗੋਇਲ ਨੇ ਟਵੀਟਰ 'ਤੇ ਇਹ ਖ਼ਬਰ ਸਾਂਝਾ ਕੀਤੀ। ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਉਨ੍ਹਾਂ ਨੇ ਅਪਣਾ ਪੂਰਾ ਜੀਵਨ ਸੇਵਾ ਕਰਦੇ ਹੋਏ ਬਤੀਤ ਕੀਤਾ ਅਤੇ ਸਾਨੂੰ ਵੀ ਸੇਵਾਭਾਵਨਾ ਨਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ।'' ਭਾਜਪਾ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਵਿਨੋਦ ਤਾਵੜੇ ਨੇ ਦਸਿਆ ਕਿ ਚੰਦਰਕਲਾ ਗੋਇਲ ਦਾ ਅੰਤਮ ਸਸਕਾਰ ਸਨਿਚਰਵਾਰ ਸਵੇਰੇ ਕੀਤਾ ਗਿਆ। ਚੰਦਰਕਾਂਤਾ ਗੋਇਲ ਐਮਰਜੈਂਸੀ ਦੇ ਬਾਅਦ ਇਕ ਕਾਰਜਕਾਲ ਲਈ ਮੁੰਬਈ 'ਚ ਕਾਉਂਸਲਰ ਰਹੀ। ਬਾਅਦ ਵਿਚ ਉਹ ਤਿੰਨ ਵਾਰ ਮਾਟੁੰਗਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੀ ਵਿਧਾਇਕ ਚੁਣੀ ਗਈ। ਉਨ੍ਹਾਂ ਦੇ ਪਤੀ ਵੇਦ ਪ੍ਰਕਾਸ਼ ਗੋਇਲ ਲੰਮੇ ਸਮੇਂ ਤਕ ਭਾਜਪਾ ਦੇ ਰਾਸ਼ਟਰੀ ਖਜਾਨਚੀ ਰਹੇ। ਉਹ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ 'ਚ ਜਹਾਜ਼ਰਾਣੀ ਮੰਤਰੀ ਸਨ।