Friday, March 14, 2025
 
BREAKING NEWS
ਹੁਸ਼ਿਆਰਪੁਰ ‘ਚ 50 ਬਿਸਤਰਿਆਂ ਵਾਲੇ ਕ੍ਰੀਟੀਕਲ ਕੇਅਰ ਹਸਪਤਾਲ ਦੇ ਨਿਰਮਾਣ ਕਾਰਜ ‘ਚ ਲਿਆਂਦੀ ਜਾਵੇ ਤੇਜ਼ੀ: ਬ੍ਰਮ ਸ਼ੰਕਰ ਜਿੰਪਾमुख्यमंत्री नायब सिंह सैनी का कांग्रेस पर तंज, कांग्रेस नहीं चाहती गरीबों को सुविधाएं मिलेप्रदेश सरकार क्राइम की रफ़्तार पर निरंतर लगा रही ब्रेक - मुख्यमंत्रीਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭ ਲੈਣ ਵਾਲੇ ਲਾਭਪਾਤਰੀ ਆਪਣੇ ਸਮੂਹ ਪਰਿਵਾਰਿਕ ਮੈਂਬਰਾਂ ਦੀ ਈ. ਕੇ. ਵਾਈ. ਸੀ. 31 ਮਾਰਚ ਤੱਕ ਲਾਜ਼ਮੀ ਕਰਾਉਣ ਮੁੱਖ ਮੰਤਰੀ.ਦੀ ਯੋਗਸ਼ਾਲਾ ਤਹਿਤ ਜ਼ੀਰਕਪੁਰ ਵਿਖੇ ਵੱਖ-ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ- ਐਸ.ਡੀ.ਐਮ.- ਅਮਿਤ ਗੁਪਤਾ 'ਆਪ' ਸਰਕਾਰ ਅਧੀਨ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਲੋਕ ਮੁਕਾਬਲੇ ਲਈ ਤਿਆਰ ਰਹਿਣ, ਹਰਪਾਲ ਸਿੰਘ ਚੀਮਾ ਨੇ ਦਿੱਤੀ ਚੇਤਾਵਨੀਸੂਬੇ ਵਿਚ ਬੇਰੁਜਗਾਰੀ ਦਰ ਘੱਟ ਕੇ ਹੋਈ 4.7 ਫੀਸਦੀ, ਇਹ ਆਂਕੜਾ ਦੇਸ਼ ਅਤੇ ਗੁਆਂਢੀ ਸੂਬਿਆਂ ਤੋਂ ਕਾਫੀ ਘੱਟਪੰਜਾਬ ਸਰਕਾਰ ਵੱਲੋਂ ਗੈਰ-ਮਿਆਰੀ ਖੇਤੀਬਾੜੀ ਵਸਤਾਂ ਖ਼ਿਲਾਫ਼ ਸਖਤ ਕਰਵਾਈ: ਫਾਜ਼ਿਲਕਾ 'ਚ ਮਿਆਦ ਪੁੱਗ ਚੁੱਕੀ ਖਾਦ ਜ਼ਬਤਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਰਥਿਕ-ਸਮਾਜਿਕ ਵਿਕਾਸ ਲਈ ਬੈਂਕਾਂ ਨੂੰ ਕਮਜ਼ੋਰ ਵਰਗਾਂ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀਆਂ ਹਦਾਇਤਾਂ15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਵਸੀਕਾ ਨਵੀਸ ਗ੍ਰਿਫ਼ਤਾਰ

ਚੰਡੀਗੜ੍ਹ / ਮੋਹਾਲੀ

ਮੁੱਖ ਮੰਤਰੀ.ਦੀ ਯੋਗਸ਼ਾਲਾ ਤਹਿਤ ਜ਼ੀਰਕਪੁਰ ਵਿਖੇ ਵੱਖ-ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ- ਐਸ.ਡੀ.ਐਮ.- ਅਮਿਤ ਗੁਪਤਾ

March 13, 2025 10:21 PM
ਮੁੱਖ ਮੰਤਰੀ.ਦੀ ਯੋਗਸ਼ਾਲਾ ਤਹਿਤ ਜ਼ੀਰਕਪੁਰ ਵਿਖੇ ਵੱਖ-ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ- ਐਸ.ਡੀ.ਐਮ.- ਅਮਿਤ ਗੁਪਤਾ 
 ਟ੍ਰੇਨਰ ਊਸ਼ਾ ਰਾਣੀ ਵੱਲੋਂ ਜ਼ੀਰਕਪੁਰ ਵਿਖੇ ਰੋਜ਼ਾਨਾ 6 ਥਾਵਾਂ ’ਤੇ ਲਾਈਆ ਜਾ ਰਹੀਆਂ ਹਨ ਯੋਗਾ ਕਲਾਸਾਂ 
 
 ਡੇਰਾਬਸੀ/ ਐੱਸ.ਏ.ਐੱਸ. ਨਗਰ, 13 ਮਾਰਚ, 2025: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ ਪੰਜਾਬ ਮਿਸ਼ਨ ਤਹਿਤ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਅਧੀਨ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿੱਚ ਰੋਜ਼ ਹੀ ਅਲੱਗ- ਅਲੱਗ ਥਾਵਾਂ ਤੇ ਮੁਫਤ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਸਰੀਰ ਨੂੰ ਨਿਰੋਗ ਬਣਾਇਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿੱਚ ਵੱਡੀ ਉਮਰ ਦੇ ਲੋਕਾਂ ਤੋਂ ਇਲਾਵਾ ਬੱਚਿਆਂ ਵੱਲੋਂ ਵੀ ਭਾਗ ਲਿਆ ਜਾ ਰਿਹਾ ਹੈ। ਸੀ.ਐਮ. ਦੀ ਯੋਗਸ਼ਾਲਾ ਵਿੱਚ ਯੋਗ ਸਾਧਨਾ ਨਾਲ ਲੋਕ ਪੁਰਾਣੀਆਂ ਅਤੇ ਆਮ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ। ਇੰਨ੍ਹਾਂ ਕੈਂਪਾਂ ਦੌਰਾਨ ਯੋਗਾ ਅਧਿਆਪਕਾਂ ਵੱਲੋਂ ਲੋਕਾਂ ਨੂੰ ਯੋਗਾ ਦੇ ਲਾਭ ਦੱਸਦੇ ਹੋਏ ਸਿਹਤਮੰਦ ਜਿੰਦਗੀ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਡੇਰਾਬਸੀ ਅਮਿਤ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਯੋਗਸ਼ਾਲਾ ਅਧੀਨ ਲੱਗ ਰਹੀਆਂ ਯੋਗ ਕਲਾਸਾਂ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਇਨ੍ਹਾਂ ਯੋਗਾ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਨਿਵਾਸੀ ਲਾਭ ਲੈ ਰਹੇ ਹਨ। ਯੋਗਾ ਸੈਸ਼ਨ ਸਵੇਰ ਤੋਂ ਸ਼ੁਰੂ ਹੁੰਦੇ ਹਨ ਅਤੇ ਸ਼ਾਮ ਤੱਕ ਵੱਖ-ਵੱਖ ਸਮਾਂ-ਸਲਾਟ ਹੁੰਦੇ ਹਨ। ਐੱਸ ਡੀ ਐਮ ਅਮਿਤ ਗੁਪਤਾ ਅਨੁਸਾਰ ਡੇਰਾਬੱਸੀ ’ਚ ਮਾਹਿਰ ਯੋਗਾ ਟ੍ਰੇਨਰ ਊਸ਼ਾ ਰਾਣੀ ਵੱਲੋਂ ਜ਼ੀਰਕਪੁਰ ਵਿਖੇ 6 ਥਾਂਵਾਂ ’ਤੇ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਪਹਿਲੀਆਂ ਦੋ ਕਲਾਸਾਂ ਗੋਲਡਨ ਸੈਂਡ ਅਪਾਰਟਮੈਂਟ, ਗਾਜੀਪੁਰ ਵਿਖੇ ਸਵੇਰੇ 7.10 ਤੋਂ 8.10 ਵਜੇ ਤੱਕ, ਅਤੇ 8.15 ਤੋਂ 9.15 ਵਜੇ ਤੱਕ, ਤੀਸਰੀ ਕਲਾਸ ਸ਼ਾਲੀਮਾਰ ਇਨਕਲੇਵ, ਢਕੋਲੀ ਵਿਖੇ ਸਵੇਰੇ 10.30 ਤੋਂ 11.30 ਵਜੇ ਤੱਕ ਅਤੇ ਚੌਥੀ ਕਲਾਸ ਗੁਰੂ ਗੋਬਿੰਦ ਸਿੰਘ ਨਗਰ, ਢਕੌਲੀ ਵਿਖੇ ਦੁਪਿਹਰ 12.00 ਤੋਂ 1.00 ਵਜੇ ਤੱਕ ਹੁੰਦੀ ਹੈ। ਪੰਜਵੀਂ ਕਲਾਸ ਪਾਈਨ ਹੋਮਜ਼, ਢਕੌਲੀ ਵਿਖੇ ਸ਼ਾਮ ਨੂੰ 4.00 ਤੋਂ 5.00 ਵਜੇ ਤੱਕ ਅਤੇ ਛੇਵੀਂ ਕਲਾਸ ਵਧਵਾ ਨਗਰ, ਬਲਟਾਣਾ ਵਿਖੇ ਸ਼ਾਮ 5.30 ਤੋਂ 6.30 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਨ੍ਹਾਂ ਕਲਾਸਾਂ ਵਿੱਚ ਆ ਕੇ ਯੋਗਾ ਦਾ ਮੁਫਤ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਪਣੀ ਕਲੋਨੀ ਜਾਂ ਪਾਰਕ ਵਿੱਚ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ ਅਤੇ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ 'ਤੇ ਕਾਲ/ਸੁਨੇਹਾ ਭੇਜ ਸਕਦਾ ਲੋਕ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 'ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭ ਲੈਣ ਵਾਲੇ ਲਾਭਪਾਤਰੀ ਆਪਣੇ ਸਮੂਹ ਪਰਿਵਾਰਿਕ ਮੈਂਬਰਾਂ ਦੀ ਈ. ਕੇ. ਵਾਈ. ਸੀ. 31 ਮਾਰਚ ਤੱਕ ਲਾਜ਼ਮੀ ਕਰਾਉਣ

ਮੋਹਾਲੀ ਵਿੱਚ ਪਾਰਕਿੰਗ ਨੂੰ ਲੈ ਕੇ ਵਿਵਾਦ ਇੱਕ ਦੀ ਮੌਤ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਆਉਣਗੇ ਪੰਜਾਬ ਯੂਨੀਵਰਸਿਟੀ

पीडूज़ पीपल के अथक प्रयासों से ट्राइसिटी के घोड़े दर्दनाक कांटेदार लगाम से हुए मुक्त

ਦੇਸ਼ਧ੍ਰੋਹ,ਗੋਲਾ- ਬਾਰੂਦ , ਅਸਲਾ ਅਤੇ ਜਾਅਲੀ ਕਰੰਸੀ ਦੇ ਕੇਸ ਵਿਚ ਨਿਹੰਗ ਮਾਨ ਸਿੰਘ ਸਮੇਤ 6 ਨੂੰ ਉਮਰ ਕੈਦ

चंडीगढ़ के वीआईपी एरिया में एक बार फिर से तेज रफ्तार का कर देखने को मिला है

ਦੀਪਕ ਬਾਲੀ ਨੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਵਜੋਂ ਅਹੁਦਾ ਸੰਭਾਲਿਆ

ਡੀਜੀਪੀ ਗੌਰਵ ਯਾਦਵ ਨੇ IAS ਅਸ਼ੋਕ ਕੁਮਾਰ ਨੂੰ ਵਿਲੱਖਣ ਕਲਾ ਲਈ ਪ੍ਰਸ਼ੰਸਾ ਡਿਸਕ ਨਾਲ ਕੀਤਾ ਸਨਮਾਨਿਤ

जसवीर सिंह गढ़ी ने पंजाब एस.सी. आयोग के चेयरपर्सन के रूप में पदभार संभाला

ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਜਗਤਪੁਰਾ ਵਿਖੇ ਸੋਲਡ ਵੈਸਟ ਮੈਨੇਜਮੈਂਟ ਤੇ ਆਂਗਣਵਾੜੀ ਸੈਂਟਰ ਦਾ ਰੱਖਿਆ ਨੀਂਹ ਪੱਥਰ

 
 
 
 
Subscribe