ਅੰਬਾਲਾ ਵਿੱਚ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ ਕਿਹਾ, “ਭਾਜਪਾ ਨੇ ਅੰਬਾਲਾ ਛਾਉਣੀ ਨਗਰ ਕੌਂਸਲ ਚੋਣਾਂ ਵਿੱਚ 32 ਵਿੱਚੋਂ 25 ਸੀਟਾਂ ਜਿੱਤੀਆਂ ਹਨ। ਅੰਬਾਲਾ ਛਾਉਣੀ ਦੇ ਲੋਕਾਂ ਨੇ ਮੈਨੂੰ ਮੇਰੇ ਕੰਮ ਲਈ ਇਨਾਮ ਦਿੱਤਾ। ਪਾਰਟੀ ਨੇ ਹਰਿਆਣਾ ਵਿੱਚ ਜ਼ਿਆਦਾਤਰ ਥਾਵਾਂ 'ਤੇ ਆਪਣਾ ਝੰਡਾ ਲਹਿਰਾ ਦਿੱਤਾ ਹੈ। ਇਹ ਸਾਬਤ ਕਰਦਾ ਹੈ ਕਿ ਵਿਰੋਧੀ ਪਾਰਟੀਆਂ ਦਾ ਹਰਿਆਣਾ ਵਿੱਚੋਂ ਸਫਾਇਆ ਹੋ ਗਿਆ ਹੈ।