Tuesday, April 22, 2025
 

ਚੰਡੀਗੜ੍ਹ / ਮੋਹਾਲੀ

ਦੇਸ਼ਧ੍ਰੋਹ,ਗੋਲਾ- ਬਾਰੂਦ , ਅਸਲਾ ਅਤੇ ਜਾਅਲੀ ਕਰੰਸੀ ਦੇ ਕੇਸ ਵਿਚ ਨਿਹੰਗ ਮਾਨ ਸਿੰਘ ਸਮੇਤ 6 ਨੂੰ ਉਮਰ ਕੈਦ

March 11, 2025 08:01 PM

ਦੇਸ਼ਧ੍ਰੋਹ, ਗੋਲਾ- ਬਾਰੂਦ , ਅਸਲਾ ਅਤੇ ਜਾਅਲੀ ਕਰੰਸੀ ਦੇ ਕੇਸ ਵਿਚ ਨਿਹੰਗ ਮਾਨ ਸਿੰਘ ਸਮੇਤ 6 ਨੂੰ ਉਮਰ ਕੈਦ 

ਮੋਹਾਲੀ, 11 ਮਾਰਚ 2025: ਇੱਕ ਵੱਡੀ ਕਾਨੂੰਨੀ ਕਾਰਵਾਈ ਵਿੱਚ, ਐਨਆਈਏ ਦੀ ਮੋਹਾਲੀ ਸਪੈਸ਼ਲ ਕੋਰਟ ਨੇ  ਦੇਸ਼-ਧ੍ਰੋਹ , ਗੋਲਾ-ਬਾਰੂਦ, ਅਸਲਾ ਅਤੇ ਜਾਅਲੀ ਕਰੰਸੀ ਨਾਲ ਜੁੜੇ ਦੋ ਕੇਸਾਂ ਵਿੱਚ  ਵਿੱਚ ਫ਼ੈਸਲਾ ਸੁਣਾਇਆ। ਮਾਨ ਸਿੰਘ ਨਿਹੰਗ ਸਮੇਤ ਛੇ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਤਿੰਨ ਹੋਰ ਨੌਜਵਾਨਾਂ ਨੂੰ 10-10 ਸਾਲ ਦੀ ਸਜ਼ਾ ਦਿੱਤੀ ਗਈ ਹੈ। ਇਹ ਫ਼ੈਸਲਾ ਸਪੈਸ਼ਲ ਜੱਜ ਮਨਜੋਤ ਕੌਰ ਦੀ ਅਦਾਲਤ ਵੱਲੋਂ ਸੁਣਾਇਆ ਗਿਆ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੇਸ 22 ਨਵੰਬਰ 2019 ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਦਰਜ ਕੀਤੀ ਗਈ ਐਫਆਈਆਰ ਤੋਂ ਸ਼ੁਰੂ ਹੋਇਆ ਸੀ। ਇਸ ਮਾਮਲੇ ਵਿੱਚ ਮਾਨ ਸਿੰਘ ਨਿਹੰਗ ਅਤੇ ਆਕਾਸ਼ਦੀਪ ਸਿੰਘ ਸਮੇਤ ਹੋਰਨਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਅਸਲਾ, ਬਾਰੂਦ ਅਤੇ ਜਾਅਲੀ ਕਰੰਸੀ ਦੀ ਸਪਲਾਈ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਜਾਂਚ ਦੌਰਾਨ ਚੋਲ੍ਹਾ ਸਾਹਿਬ ਬਿੱਲਿਆਂ ਵਾਲੀ ਪੁਲ 'ਤੇ ਨਾਕੇ ਦੌਰਾਨ ਚਾਰ ਵਿਅਕਤੀਆਂ - ਆਕਾਸ਼ਦੀਪ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਬਲਵੀਰ ਸਿੰਘ ਅਤੇ ਬਾਬਾ ਹਰਭਜਨ ਸਿੰਘ - ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਇੱਕ ਚੋਰੀ ਦੀ ਗੱਡੀ, ਏਕੇ-47, ਪੰਜ ਰਾਈਫਲਾਂ, ਪੰਜ ਪਿਸਤੌਲ, 10 ਲੱਖ ਦੀ ਜਾਅਲੀ ਕਰੰਸੀ ਅਤੇ ਨੌਂ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ।

ਇਸ ਤੋਂ ਬਾਅਦ, ਮਾਨ ਸਿੰਘ ਨਿਹੰਗ ਨੂੰ ਜੇਲ੍ਹ ਤੋਂ ਰਿਮਾਂਡ 'ਤੇ ਲਿਆ ਗਿਆ ਅਤੇ ਗੁਰਦੇਵ ਸਿੰਘ ਝੱਜਾ ਸਮੇਤ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬਾਅਦ ਵਿੱਚ ਤਿੰਨ ਹੋਰ ਨੌਜਵਾਨ - ਸਾਜਨਪ੍ਰੀਤ ਸਿੰਘ, ਰਮਨਦੀਪ ਸਿੰਘ ਅਤੇ ਸ਼ੁਭਦੀਪ ਸਿੰਘ - ਨੂੰ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ। ਜਾਂਚ ਐਨਆਈਏ ਨੇ ਸੰਭਾਲੀ ਅਤੇ ਇਸ ਨੂੰ 1 ਅਕਤੂਬਰ 2019 ਨੂੰ ਸਪੈਸ਼ਲ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ।

10 ਮਾਰਚ 2025 ਨੂੰ, ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਐਨਆਈਏ ਸਪੈਸ਼ਲ ਕੋਰਟ ਨੇ ਇਸ ਕੇਸ ਵਿੱਚ ਸਖ਼ਤ ਫ਼ੈਸਲਾ ਸੁਣਾਇਆ। ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਬਲਵੀਰ ਸਿੰਘ, ਹਰਭਜਨ ਸਿੰਘ, ਮਾਨ ਸਿੰਘ ਨਿਹੰਗ ਅਤੇ ਗੁਰਦੇਵ ਸਿੰਘ ਨੂੰ ਆਈਪੀਸੀ ਦੀਆਂ ਧਾਰਾਵਾਂ 121ਏ, 122, ਯੂਏਪੀਏ, ਆਰਮਜ਼ ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਅਧੀਨ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਇਸ ਦੇ ਨਾਲ ਹੀ, ਰਮਨਦੀਪ ਸਿੰਘ, ਸਾਜਨਪ੍ਰੀਤ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ 10-10 ਸਾਲ ਦੀ ਕੈਦ ਸੁਣਾਈ ਗਈ।

ਇਹ ਕੇਸ ਡਰੋਨ ਰਾਹੀਂ ਪਾਕਿਸਤਾਨ ਤੋਂ ਸਰਹੱਦ ਪਾਰ ਹਥਿਆਰ ਅਤੇ ਗੋਲਾ-ਬਾਰੂਦ ਮੰਗਵਾਉਣ ਦੀ ਸਾਜ਼ਿਸ਼ ਨਾਲ ਜੁੜਿਆ ਸੀ। ਇਸ ਫ਼ੈਸਲੇ ਨਾਲ ਨਾ ਸਿਰਫ਼ ਦੋਸ਼ੀਆਂ ਨੂੰ ਸਜ਼ਾ ਮਿਲੀ, ਸਗੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਲਾਹੇਵੰਦ ਗਤੀਵਿਧੀਆਂ ਤੋਂ ਬਚਾਉਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ।

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਆਪ ਆਗੂ ਦੇ ਪੁੱਤਰ ਦੀ ਹੋਈ ਮੌਤ

ਸਿਟੀ ਬਿਊਟੀਫੁਲ 'ਚ ਅਧਿਕਾਰੀਆਂ ਦੇ ਘਰ ਵੀ ਸੁਰੱਖਿਅਤ ਨਹੀਂ!

मोहाली जिले में बीज विक्रेताओं को पूसा-44 और हाइब्रिड किस्म के धान बेचने से रोकने के लिए जिला प्रशासन ने विशेष अभियान शुरू किया

CP67 Mall unveils ‘Pind Di Goonj’, the grandest 17-day Baisakhi festival in Tricity

'ਯੁੱਧ ਨਸ਼ਿਆਂ ਵਿਰੁੱਧ': 41ਵੇਂ ਦਿਨ, ਪੰਜਾਬ ਪੁਲਿਸ ਨੇ 84 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 2.5 ਕਿਲੋ ਹੈਰੋਇਨ, 70 ਹਜ਼ਾਰ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ

137 New Judicial Officers Complete Rigorous Training at Chandigarh Judicial Academy

Mohali : ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ਤੋਂ ਵਿਦਿਆਰਥੀ ਨੇ ਛਾਲ ਮਾਰ ਕੇ ਦਿੱਤੀ ਜਾਨ

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਲਈ ਸਕੂਲਾਂ ਦੇ ਸਮੇਂ ਦਾ ਐਲਾਨ

AG ਦੀ ਨਿਯੁਕਤੀ ਦੇ ਹੀ ਪੰਜਾਬ ਸਰਕਾਰ ਨੇ ਲਗਾਏ 215 ਨਵੇਂ ਲਾਅ ਅਫ਼ਸਰ

चण्डीगढ़ में घोड़ों के खुरों की देखभाल करने और नाल लगाने के लिए विशेषज्ञ फर्रियर ने प्रशिक्षण सत्र आयोजित किया

 
 
 
 
Subscribe