Tuesday, March 11, 2025
 
BREAKING NEWS
ਦੋ ਜਹਾਜ਼ਾਂ ਦੀ ਭਿਆਨਕ ਟੱਕਰBasi Roti : ਕੀ ਤੁਹਾਨੂੰ ਪਤਾ ਹੈ ਕਿ ਬਾਸੀ ਰੋਟੀ ਸਾਡੇ ਲਈ ਕਿੰਨੀ ਫਾਇਦੇਮੰਦ ਹੈਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਮਾਰੀਸ਼ਸ ਦੌਰੇ ਲਈ ਰਵਾਨਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (11 ਮਾਰਚ 2025)ਦੀਪਕ ਬਾਲੀ ਨੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਵਜੋਂ ਅਹੁਦਾ ਸੰਭਾਲਿਆਚੋਣ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਅਪਨਾਉਣ ਦਾ ਸੱਦਾਵੋਟ ਜਾਗਰੂਕਤਾ ਹਿੱਤ ਸ੍ਰੀ ਚਮਕੌਰ ਸਾਹਿਬ ਵਿਖੇ ਨਾਇਬ ਤਹਿਸੀਲਦਾਰ ਦੀ ਪ੍ਰਧਾਨਗੀ 'ਚ ਹੋਈ ਇਕੱਤਰਤਾਯੁੱਧ ਨਸ਼ਿਆਂ ਵਿਰੁੱਧ': ਪੰਜਾਬ ਪੁਲਿਸ ਵੱਲੋਂ 10ਵੇਂ ਦਿਨ 538 ਥਾਵਾਂ 'ਤੇ ਛਾਪੇਮਾਰੀ; 112 ਨਸ਼ਾ ਤਸਕਰ ਕਾਬੂਡੀਜੀਪੀ ਗੌਰਵ ਯਾਦਵ ਨੇ IAS ਅਸ਼ੋਕ ਕੁਮਾਰ ਨੂੰ ਵਿਲੱਖਣ ਕਲਾ ਲਈ ਪ੍ਰਸ਼ੰਸਾ ਡਿਸਕ ਨਾਲ ਕੀਤਾ ਸਨਮਾਨਿਤਪੀ.ਸੀ.ਐਸ. ਦੇ ਇਮਤਿਹਾਨ ਦੀ ਮੁਫ਼ਤ ਕੋਚਿੰਗ ਮਾਰਚ ਤੋਂ ਹੋਵੇਗੀ ਸ਼ੁਰੂ : ਨੀਲਮ ਮਹੇ

ਹਰਿਆਣਾ

21 ਸੁਭਾਗੇ ਜੋੜਿਆਂ ਦੇ ਕੀਤੇ ਗਏ ਸਮੂਹਿਕ ਵਿਆਹ

February 24, 2025 05:39 PM

ਜਥੇਦਾਰ ਦਾਦੂਵਾਲ ਜੀ ਵੱਲੋਂ ਕੀਤੇ ਜਾਂਦੇ ਪਰਉਪਕਾਰ ਦੇ ਕਾਰਜ ਸਲਾਘਾਯੋਗ - ਜਥੇਦਾਰ ਅਸੰਧ

ਸਲਾਨਾ ਗੁਰਮਤਿ ਸਮਾਗਮ ਤੇ ਹਜ਼ਾਰਾਂ ਸਿੱਖ ਸੰਗਤਾਂ ਨੇ ਭਰੀ ਹਾਜ਼ਰੀ

21 ਸੁਭਾਗੇ ਜੋੜਿਆਂ ਦੇ ਕੀਤੇ ਗਏ ਸਮੂਹਿਕ ਵਿਆਹ

ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੁੱਖ ਸੇਵਾ ਸਿਮਰਨ ਟਰਸੱਟ (ਰਜ਼ਿ) ਵੱਲੋਂ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਸੁੱਖ ਸੇਵਾ ਸਿਮਰਨ ਟਰਸੱਟ, ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਦੇਖਰੇਖ ਵਿੱਚ ਸਲਾਨਾ ਗੁਰਮਤਿ ਸਮਾਗਮ ਅਤੇ ਲੋੜਵੰਦ ਪ੍ਰੀਵਾਰਾਂ ਦੀਆਂ 21 ਬੱਚੀਆਂ ਦੇ ਸ਼ੁਭ ਆਨੰਦ ਕਾਰਜ ਕੀਤੇ ਗਏ ਜਿਨਾਂ ਨੂੰ ਘਰ ਦੇ ਵਰਤੋਂ ਵਿਹਾਰ ਦਾ ਸਾਜੋ ਸਮਾਨ ਦੇ ਕੇ ਵਿਦਾ ਕੀਤਾ ਗਿਆ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਸਮਾਗਮ ਦਾ ਅਲੌਕਿਕ ਨਜ਼ਾਰਾ ਦੇਖਣ ਯੋਗ ਸੀ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕੇ ਇਸ ਸਮੇਂ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ ਜਿਨਾਂ ਵਿੱਚ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਦਾਦੂ ਸਾਹਿਬ, ਰਾਗੀ ਭਾਈ ਕੁਲਦੀਪ ਸਿੰਘ ਦਮਦਮਾ ਸਾਹਿਬ, ਰਾਗੀ ਭਾਈ ਕੁਲਵਿੰਦਰ ਸਿੰਘ ਸਰਦੂਲਗੜ, ਢਾਡੀ ਜੱਥਾ ਗਿ: ਸੁਖਚੈਨ ਸਿੰਘ ਸ਼ੀਤਲ, ਢਾਡੀ ਜੱਥਾ ਗਿ: ਸੁਖਵਿੰਦਰ ਸਿੰਘ ਭੰਬੂਰ, ਢਾਡੀ ਜੱਥਾ ਗਿ: ਬਲਵਿੰਦਰ ਸਿੰਘ ਮੌੜ ਮੰਡੀ, ਕਥਾਵਾਚਕ ਗਿ: ਸਿਮਰਨਜੀਤ ਸਿੰਘ ਪੰਜੋਖਰਾ ਸਾਹਿਬ, ਗਿ: ਮਨਜੀਤ ਸਿੰਘ ਗੜੀ, ਗਿ: ਕੋਮਲ ਸਿੰਘ ਹਾਜ਼ਰ ਸਨ, ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਮੀਤ ਸਿੰਘ ਸ਼ਾਂਤ ਜਲੰਧਰ ਵਾਲੇ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਅਨੰਦ ਕਾਰਜ ਕੀਰਤਨ ਦੀ ਸੇਵਾ ਨਿਭਾਈ ਜਥੇਦਾਰ ਦਾਦੂਵਾਲ ਜੀ, ਬੀਬੀ ਸੁਖਮੀਤ ਕੌਰ ਜੀ ਵੱਲੋਂ ਆਈਆਂ ਸੰਗਤਾਂ ਸ਼ਖਸ਼ੀਅਤਾਂ ਸੇਵਾਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਥੇਦਾਰ ਅਸੰਧ ਨੇ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਕੇ ਜਥੇਦਾਰ ਦਾਦੂਵਾਲ ਜੀ ਵਲੋੰ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜ ਭਲਾਈ ਦੇ ਕੀਤੇ ਜਾਂਦੇ ਕਾਰਜ ਸਲਾਘਾਯੋਗ ਹਨ ਸਮਾਗਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਜਨਰਲ ਸਕੱਤਰ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ, ਗੁਰਪ੍ਰਸਾਦਿ ਸਿੰਘ ਫਰੀਦਾਬਾਦ ਅੰਤ੍ਰਿੰਗ ਮੈਂਬਰ, ਸਵਰਨ ਸਿੰਘ ਬੁੰਗਾ ਪੰਚਕੂਲਾ ਮੈਂਬਰ, ਗੁਰਪਾਲ ਸਿੰਘ ਗੋਰਾ ਐਲਨਾਬਾਦ ਮੈਂਬਰ, ਜਗਤਾਰ ਸਿੰਘ ਮਾਨ ਮਿੱਠੜੀ ਮੈਂਬਰ, ਕੁਲਦੀਪ ਸਿੰਘ ਫੱਗੂ ਮੈਂਬਰ, ਕਾਬਲ ਸਿੰਘ ਹਿੰਮਤਪੁਰਾ ਮੈਂਬਰ, ਸਤਿੰਦਰ ਸਿੰਘ ਮੰਟਾ ਰਸੀਦਾਂ ਮੈਂਬਰ, ਪਰਮਜੀਤ ਸਿੰਘ ਮਾਖਾ ਮੈਂਬਰ, ਮਲਕੀਤ ਸਿੰਘ ਪੰਨੀਵਾਲਾ ਮੈਂਬਰ, ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ, ਬਲਵੰਤ ਸਿੰਘ ਗੋਪਾਲਾ ਇੰਚਾਰਜ ਧਰਮ ਪ੍ਰਚਾਰ ਸਬ ਦਫਤਰ ਸਿਰਸਾ, ਗਿ:ਸੂਬਾ ਸਿੰਘ ਤਰਾਵੜੀ ਇੰਚਾਰਜ ਧਰਮ ਪ੍ਰਚਾਰ ਸਬ ਦਫ਼ਤਰ ਜੀਂਦ, ਪਰਮਜੀਤ ਸਿੰਘ ਸ਼ੇਰਗੜ ਮੈਨੇਜਰ ਨਾਢਾ ਸਾਹਿਬ, ਬਲਜਿੰਦਰ ਸਿੰਘ ਇੰਚਾਰਜ ਗੁਰਦੁਆਰਾ ਮਾਨਕ ਟਬਰਾ ਸਾਹਿਬ, ਚਰਨਜੀਤ ਸਿੰਘ ਟੱਕਰ ਅੰਬਾਲਾ, ਬੀਬੀ ਗਗਨਦੀਪ ਕੌਰ ਗੁੜਗਾਂਉ, ਸ਼ੇਰਦਿਲ ਸਿੰਘ ਸ਼ੈਰੀ ਪ੍ਰਧਾਨ ਸਿੰਘ ਸਭਾ ਗੁੜਗਾਂਉ, ਪ੍ਰਿਤਪਾਲ ਸਿੰਘ ਆਹਲੂਵਾਲੀਆ ਫਰੀਦਾਬਾਦ, ਪਦਮ ਸ੍ਰੀ ਜਗਜੀਤ ਸਿੰਘ ਦਰਦੀ ਚੜਦੀਕਲਾ ਗਰੁੱਪ, ਪ੍ਰੋਫੈਸਰ ਗੁਰਬਖਸ਼ ਸਿੰਘ ਬੀਜਾ, ਜਥੇਦਾਰ ਜਸਵੰਤ ਸਿੰਘ ਸਿਉਨਾ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਕੌਮੀ ਯੋਧੇ ਇੰਜੀਨੀਅਰ ਭਾਈ ਗੁਰਮੀਤ ਸਿੰਘ ਪਟਿਆਲਾ, ਸੰਤ ਗੁਰਪਾਲ ਸਿੰਘ 18ਐਫ ਰਾਜਸਥਾਨ, ਸੰਤ ਬਰਿੰਦਰ ਸਿੰਘ ਢਿੱਲੋ ਜਗਮਾਲਵਾਲੀ, ਸੰਤ ਨਛੱਤਰ ਸਿੰਘ ਕੱਲਰਭੈਣੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਪ੍ਰਦੀਪ ਸਿੰਘ ਢੈਪਈ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਕਰਤਾਰ ਸਿੰਘ ਤਿਲੋਕੇਵਾਲਾ, ਬਾਬਾ ਅਰਜਨ ਸਿੰਘ ਲਹਿਰੀ, ਬਾਬਾ ਗੁਰਜੀਤ ਸਿੰਘ ਗਾਂਧੀ ਕਾਰ ਸੇਵਾ ਕੇਵਲ, ਸੰਤ ਜਗਜੀਤ ਸਿੰਘ ਸੇਵਾ ਪੰਥੀ ਗੋਨਿਆਣਾ ਮੰਡੀ, ਪ੍ਰਸਿੱਧ ਸੂਫੀ ਗਾਇਕ ਸ਼ਮਸ਼ੇਰ ਸਿੰਘ ਲਹਿਰੀ, ਬਾਬਾ ਨਿਰਮਲ ਸਿੰਘ ਫੱਗੂ, ਸੰਤ ਪ੍ਰਸ਼ੋਤਮ ਦਾਸ ਮਾਨਸਾ ਖੁਰਦ, ਬੀਬੀ ਹਰਪਾਲ ਕੌਰ ਮਾਨਸਾ, ਸੀਸਪਾਲ ਕੇਹਰਵਾਲਾ ਵਿਧਾਇਕ ਕਾਲਾਂਵਾਲੀ, ਪ੍ਰਧਾਨ ਪ੍ਰਦੀਪ ਜੈਨ, ਨਿਰਮਲ ਸਿੰਘ ਮੱਲੜੀ, ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਪੰਥਕ ਬੁਲਾਰੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਸੁਖਨਾਮ ਸਿੰਘ ਵੈਦਵਾਲਾ, ਸਵਾਮੀ ਨਛੱਤਰ ਸਿੰਘ ਸਰਦੂਲਗੜ, ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਆਗੂ ਡਾਕਟਰ ਗੁਰਮੀਤ ਸਿੰਘ ਬਰੀਵਾਲਾ, ਜਸਵਿੰਦਰ ਸਿੰਘ ਸਾਹੋਕੇ, ਬਲਵਿੰਦਰ ਸਿੰਘ ਟਹਿਣਾ, ਦਲਜੀਤ ਸਿੰਘ ਕਾਦੀਆਂ, ਸੋਹਨ ਸਿੰਘ ਗਰੇਵਾਲ, ਜਗਸੀਰ ਸਿੰਘ ਸਿੱਧੂ, ਲਖਬੀਰ ਸਿੰਘ ਸਿੱਧੂ ਸਮੇਤ ਹਜ਼ਾਰਾਂ ਸਿੱਖ ਸੰਗਤਾਂ ਹਾਜ਼ਰ ਸਨ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਥੇਦਾਰ ਦਾਦੂਵਾਲ ਜੀ ਨੇ ਪੁੱਜੀਆਂ ਸਮੂੰਹ ਸ਼ਖਸੀਅਤਾਂ ਸੇਵਾਦਾਰਾਂ ਨੂੰ ਸਿਰਪਾਓ ਭੇੰਟ ਕਰਕੇ ਸਨਮਾਨਿਤ ਕੀਤਾ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

भारत की राष्ट्रपति श्रीमती द्रौपदी मुर्मु का हिसार पहुँचने पर पुष्प गुच्छ देकर स्वागत करते हुए हरियाणा के राज्यपाल श्री बंडारू दत्तात्रेय

ਮੋਰਨੀ ਪਹਾੜੀਆਂ ਨੇੜੇ ਭਾਰਤੀ ਹਵਾਈ ਫੌਜ ਦਾ ਜਹਾਜ਼ ਕ੍ਰੈਸ਼

ਹਿਮਾਨੀ ਨਰਵਾਲ ਕਤਲ ਕੇਸ ਵਿੱਚ ਇੱਕ ਮੁਲਜ਼ਮ ਗ੍ਰਿਫ਼ਤਾਰ

हरियाणा में शहरी निकाय चुनावों की घोषणा के दिन से आज मतदान तक गुरुग्राम नगर निगम में बढ़ गए 5 हज़ार से ऊपर मतदाता   

बजट सत्र के लिए हमारी पार्टी और सरकार तैयार, हमारे पास बताने के लिए बहुत कुछ, मगर विपक्ष के पास पूछने के लिए कोई मुद्दा नहीं : अनिल विज

Bypoll for vacant posts of Mayors in two Municipal Corporations Haryana under legal scanner

ऊर्जा, परिवहन एवं श्रम मंत्री अनिल विज ने वार्ड नंबर 24 से निर्विरोध चुने गए भाजपा पार्षद महेश नागर को बधाई दी

हमारे जीवन को सही दिशा देने का कार्य कर रहा समर्पण महासत्संगः मुख्यमंत्री नायब सिंह सैनी

हरियाणा में नगर निगमों में मेयर के प्रत्यक्ष निर्वाचन की व्यवस्था बावजूद कानून में अप्रत्यक्ष रूप से मेयर चुनने  का प्रावधान  

अम्बाला और सोनीपत नगर निगमों के रिक्त मेयर पद के उपचुनाव की घोषणा विरूद्ध हरियाणा निर्वाचन आयोग को भेजा कानूनी नोटिस

 
 
 
 
Subscribe