ਮੁੰਬਈ : ਘਰੇਲੂ ਜਹਾਜ਼ ਸੇਵਾਵਾਂ ਨੂੰ ਲਗਭਗ ਦੋ ਮਹੀਨਿਆਂ ਬਾਅਦ ਮੁੜ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਇਕ ਉਦਯੋਗਿਕ ਸਰਵੇ ਰੀਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ (corona virus) ਮਹਾਂਮਾਰੀ ਤੋਂ ਪੈਦਾ ਹਾਲਾਤ ਨੂੰ ਵੇਖਦਿਆਂ ਯਾਤਰਾ ਅਤੇ ਸੈਰ-ਸਪਾਟਾ (tourusm sector) ਖੇਤਰ ਦੀਆਂ ਲਗਭਗ 40 ਫ਼ੀ ਸਦੀ ਕੰਪਨੀਆਂ ਦੇ ਅਗਲੇ ਤਿੰਨ ਤੋਂ ਛੇ ਮਹੀਨਿਆਂ ਤਕ ਖੁੱਲ੍ਹਣ ਦੀ ਉਮੀਦ ਨਹੀਂ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ 81 ਫ਼ੀ ਸਦੀ ਯਾਤਰਾ ਅਤੇ ਸੈਰ-ਸਪਾਟਾ ਕੰਪਨੀਆਂ ਦੀ ਪੂਰੀ ਕਮਾਈ ਬੰਦ ਹੋ ਗਈ ਹੈ, ਜਦਕਿ 15 ਫ਼ੀ ਸਦੀ ਕੰਪਨੀਆਂ ਦੀ ਕਮਾਈ 75 ਫ਼ੀ ਸਦੀ ਤਕ ਘਟ ਗਈ ਹੈ। ਰੀਪੋਰਟ ਅਨੁਸਾਰ ਅਤੇ ਤਿੰਨ ਤੋਂ ਛੇ ਮਹੀਨਿਆਂ ਦੌਰਾਨ 40 ਫ਼ੀ ਸਦੀ ਕੰਪਨੀਆਂ 'ਤੇ ਪੂਰੀ ਤਰ੍ਹਾਂ ਬੰਦ ਹੋਣ ਅਤੇ 35.7 ਫ਼ੀ ਸਦੀ ਹੋਰ ਕੰਪਨੀਆਂ ਅਸਥਾਈ ਤੌਰ 'ਤੇ ਅਪਣਾ ਕੰਮਕਾਜ ਬੰਦ ਕਰ ਸਕਦੀਆਂ ਹਨ।