ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ਵਿਚ ਲਾਕਡਾਊਨ ਲਗਾਇਆ ਗਿਆ ਸੀ। ਪੰਜਾਬ ਵਿਚ ਵੀ ਕਰਫਿਊ ਲਾਜ਼ਮੀ ਕਰ ਦਿੱਤਾ ਗਿਆ ਸੀ। ਕਰਫਿਊ/ਲਾਕਡਾਊਨ (lockdown) ਦੌਰਾਨ ਪੂਰੇ ਦੇਸ਼ ਵਿਚ ਫਲਾਈਟਾਂ ਦਾ ਆਵਾਜਾਈ ਬੰਦ ਕਰ ਦਿੱਤੀ ਗਈ ਤਾਂ ਜੋ ਕੋਰੋਨਾ ਨੂੰ ਕੰਟਰੋਲ ਕੀਤਾ ਜਾ ਸਕੇ। ਪਰ ਹੁਣ ਦੋ ਮਹੀਨਿਆਂ ਤੋਂ ਬਾਅਦ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ (international airport chandigarh) 25 ਮਈ 2020 ਤੋਂ ਮੁੜ ਉਡਾਨਾਂ ਸ਼ੁਰੂ ਕਰਨ ਜਾ ਰਿਹਾ ਹੈ
ਸੋਮਵਾਰ ਨੂੰ 13 ਫਲਾਈਟਸ ਉਡਾਨ ਭਰਨਗੀਆਂ। ਇਸ ਦੌਰਾਨ ਚੰਦੀਗੜ੍ਹ ਤੋਂ ਸ਼੍ਰੀਨਗਰ, ਲੇਹ, ਦਿੱਲੀ, ਮੁੰਬਈ-ਬੰਗਲੁਰੂ, ਅਹਿਮਦਾਬਾਦ ਅਤੇ ਧਰਮਸ਼ਾਲਾ ਲਈ ਉਡਾਣਾਂ ਚੱਲਣਗੀਆਂ।ਜ਼ਿਕਰਯੋਗ ਗੱਲ ਇਹ ਵੀ ਹੈ ਕਿ ਦੋ ਉਡਾਣਾਂ ਰਾਤ ਦੇ ਸਮੇਂ ਕਰਫਿਊ ਆਵਰਜ਼ (curfew hours) 'ਚ ਵੀ ਉਡਣਗੀਆਂ। ਯਾਨੀ ਸ਼ਾਮ ਸੱਤ ਵਜੇ ਤੋਂ ਬਾਅਦ ਲੈਂਡਿੰਗ ਅਤੇ ਡਿਪਾਰਚਰ ਵੀ ਹੋਵੇਗਾ। ਦਸ ਦਈਏ ਕਿ ਦੇਸ਼ ਵਿਚ 25 ਮਈ ਤੋਂ ਘਰੇਲੂ ਉਡਾਣਾਂ ਦੀ ਸੇਵਾ ਬਹਾਲ ਹੋ ਜਾਵੇਗੀ।