ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਸ਼ਨੀਵਾਰ ਨੂੰ ਇਕ ਕੋਰੋਨਾ ਪਾਜ਼ੇਟਿਵ (corona positive) ਔਰਤ ਨੇ ਹਸਪਤਾਲ 'ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਵਾਇਰਸ ਦੇ ਇਨਫੈਕਸ਼ਨ (virus infection) ਨਾਲ ਪੀੜਤ ਜਨਾਨੀ ਪਿਛਲੇ ਕਈ ਦਿਨਾਂ ਤੋਂ ਐੱਮ.ਟੀ.ਐੱਚ. ਹਸਪਤਾਲ (MTH Hospital) 'ਚ ਭਰਤੀ ਹੈ।
ਇਹ ਵੀ ਪੜ੍ਹੋ : 24 ਘੰਟਿਆਂ ‘ਚ ਇੱਕ ਲੱਖ ਨਵੇਂ ਮਾਮਲੇ ਤੇ 5 ਹਜ਼ਾਰ ਮੌਤਾਂ
ਸ਼ਨੀਵਾਰ ਸਵੇਰੇ ਔਰਤ ਨੂੰ ਦਰਦ ਸ਼ੁਰੂ ਹੋਇਆ। ਹਸਪਤਾਲ ਦੇ ਇੰਚਾਰਜ ਡਾਕਟਰ ਸਮੇਤ ਸੁਮਿਤ ਸ਼ੁਕਲਾ ਨੇ ਦੱਸਿਆ ਕਿ ਮਾਂ ਅਤੇ ਬੱਚੇ ਦੋਵੇਂ ਪੂਰੀ ਤਰ੍ਹਾਂ ਸਿਹਤਮੰਦ ਹਨ। ਬੱਚਿਆਂ ਦਾ ਜਨਮ ਨਾਰਮਲ ਡਿਲਿਵਰੀ ਨਾਲ ਹੋਇਆ ਹੈ। ਡਿਲਿਵਰੀ ਡਾ. ਸੁਮਿਤ ਸ਼ੁਕਲਾ ਅਤੇ ਡਾ. ਅਨੁਪਮਾ ਦਵੇ ਦੀ ਟੀਮ ਨੇ ਕਰਵਾਈ। ਹਸਪਤਾਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਕਮਿਸ਼ਨਰ ਆਕਾਸ਼ ਤ੍ਰਿਪਾਠੀ ਹਸਪਤਾਲ ਦਾ ਨਿਰੀਖਣ ਕਰਨ ਆਏ ਸਨ, ਉਦੋਂ ਉਨ੍ਹਾਂ ਨੂੰ ਗਰਭਵਤੀ ਕੋਰੋਨਾ ਪਾਜ਼ੇਟਿਵ ਔਰਤ (corona positive pragnent woman) ਬਾਰੇ ਪਤਾ ਲੱਗਾ ਸੀ।
ਕਮਿਸ਼ਨ ਨੇ ਵਿਸ਼ੇਸ਼ ਨਿਰਦੇਸ਼ ਦਿੱਤੇ ਸਨ ਕਿ ਗਰਭਵਤੀ ਦੀ ਦੇਖਭਾਲ 'ਚ ਕੋਈ ਲਾਪਰਵਾਹੀ ਨਾ ਹੋਵੇ। ਉਦੋਂ ਤੋਂ ਹੀ ਔਰਤ ਨੂੰ ਵਿਸ਼ੇਸ਼ ਨਿਗਰਾਨੀ 'ਚ ਰੱਖਿਆ ਗਿਆ ਸੀ