ਨਿਊਯਾਰਕ : Coronavirus ਕੋਰੋਨਾਵਾਇਰਸ ਦਾ ਪ੍ਰਕੋਪ ਲਗਾਤਾਰ ਦੁਨੀਆ ਭਰ ‘ਚ ਫੈਲ ਰਿਹਾ ਹੈ। ਦੁਨੀਆ ਦੇ 213 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 107, 706 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 5, 245 ਦਾ ਵਾਧਾ ਹੋਇਆ ਹੈ। ਵਰਲਡਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ ਲਗਭਗ 53 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 3 ਲੱਖ 39 ਹਜ਼ਾਰ 418 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 21 ਲੱਖ 56 ਹਜ਼ਾਰ 288 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ।
ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 12 ਦੇਸ਼ਾਂ ‘ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 40 ਲੱਖ ਹੈ।
ਕੁੱਲ ਕੇਸਾਂ ਵਿੱਚੋਂ ਇੱਕ ਤਿਹਾਈ ਅਮਰੀਕਾ ਵਿੱਚ ਰਿਪੋਰਟ ਕੀਤੇ ਗਏ ਹਨ ਅਤੇ ਮੌਤਾਂ ਦਾ ਇੱਕ ਤਿਹਾਈ ਹਿੱਸਾ ਵੀ ਅਮਰੀਕਾ ਵਿੱਚ ਹੈ। ਕੋਰੋਨਾ ਨੇ ਯੂਕੇ ਤੋਂ ਬਾਅਦ ਯੂਕੇ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ, ਜਿਥੇ ਕੁੱਲ 254, 195 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਿਨ੍ਹਾਂ ‘ਚ 36, 393 ਮੌਤਾਂ ਹੋਈਆਂ ਹਨ। ਜਦੋਂ ਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
• ਅਮਰੀਕਾ: ਕੇਸ - 1, 645, 084, ਮੌਤਾਂ - 97, 640
• ਬ੍ਰਾਜ਼ੀਲ: ਕੇਸ - 330, 890, ਮੌਤਾਂ - 21, 048
• ਰੂਸ: ਕੇਸ- 326, 448, ਮੌਤਾਂ - 3, 249
• ਸਪੇਨ: ਕੇਸ - 281, 904, ਮੌਤਾਂ - 28, 628
• ਯੂਕੇ: ਕੇਸ - 254, 195, ਮੌਤਾਂ - 36, 393
• ਇਟਲੀ: ਕੇਸ - 228, 658, ਮੌਤਾਂ - 228, 658
• ਫਰਾਂਸ: ਕੇਸ - 182, 219, ਮੌਤਾਂ - 28, 289
• ਜਰਮਨੀ: ਕੇਸ - 179, 713, ਮੌਤਾਂ - 8, 352
• ਤੁਰਕੀ: ਕੇਸ - 154, 500, ਮੌਤਾਂ - 4, 276
• ਈਰਾਨ: ਕੇਸ - 131, 652, ਮੌਤਾਂ - 7, 300