ਮੁੰਬਈ, 23 ਅਕਤੂਬਰ 2024 : ਲੋਕ ਸੋਨਾ ਖ਼ਰੀਦਣ ਦੇ ਚਾਹਵਾਣ ਹਰ ਵਕਤ ਰਹਿੰਦੇ ਹਨ। ਕਈ ਲੋਕ ਸੋਨਾ ਵਿਆਹ ਆਦਿ ਲਈ ਖ਼ਰੀਦਦੇ ਹਨ ਪਰ ਕਈ ਅਜਿਹੇ ਵੀ ਹਨ ਜੋ ਸੋਨੇ ਵਿਚ ਇਨਵੈਸਟ ਕਰਦੇ ਹਨ। ਕਿਉਂ ਕਿ ਸਦੀਆਂ ਤੋਂ ਭਾਰਤ ਵਿਚ ਰਵਾਇਤ ਰਹੀ ਹੈ ਕਿ ਸੋਨਾ ਖ਼ਰੀਦਣਾ ਕਦੀ ਵੀ ਘਾਟੇ ਵਾਲਸ ਸੌਦਾ ਨਹੀਂ ਹੁੰਦਾ। ਦਰਅਸਲ ਅੱਜ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦੀਵਾਲੀ ਤੋਂ ਪਹਿਲਾਂ ਸੋਨਾ ਇੱਕ ਹੋਰ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਅੱਜ ਜੀਐਸਟੀ ਸਮੇਤ 10 ਗ੍ਰਾਮ ਸੋਨੇ ਦੀ ਕੀਮਤ 81000 ਰੁਪਏ ਦੇ ਪਾਰ ਪਹੁੰਚ ਗਈ ਹੈ, ਜਦਕਿ ਚਾਂਦੀ 102125 ਰੁਪਏ ਤੱਕ ਪਹੁੰਚ ਗਈ ਹੈ। ਇਸ ਸਾਲ ਸੋਨਾ 15351 ਰੁਪਏ ਅਤੇ ਚਾਂਦੀ 25756 ਰੁਪਏ ਵਧੀ ਹੈ।
ਅੱਜ ਸਰਾਫਾ ਬਾਜ਼ਾਰਾਂ 'ਚ 24 ਕੈਰੇਟ ਸੋਨਾ 452 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਕੇ 78703 ਰੁਪਏ 'ਤੇ ਪਹੁੰਚ ਗਿਆ ਹੈ। ਉਥੇ ਹੀ, ਸਰਾਫਾ ਬਾਜ਼ਾਰਾਂ 'ਚ ਚਾਂਦੀ ਦੀ ਕੀਮਤ 779 ਰੁਪਏ ਪ੍ਰਤੀ ਕਿਲੋ ਦੇ ਭਾਰੀ ਉਛਾਲ ਨਾਲ 99151 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ।
ਤੁਹਾਨੂੰ ਦੱਸ ਦੇਈਏ ਕਿ ਸੋਨੇ ਅਤੇ ਚਾਂਦੀ ਦੀਆਂ ਇਹ ਦਰਾਂ IBJA ਦੁਆਰਾ ਜਾਰੀ ਕੀਤੀਆਂ ਗਈਆਂ ਹਨ। ਇਸ 'ਤੇ ਕੋਈ ਜੀਐਸਟੀ ਅਤੇ ਗਹਿਣੇ ਬਣਾਉਣ ਦੇ ਖਰਚੇ ਨਹੀਂ ਹਨ। ਇਹ ਕਾਫ਼ੀ ਸੰਭਵ ਹੈ ਕਿ ਤੁਹਾਡੇ ਸ਼ਹਿਰ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ 1000 ਤੋਂ 2000 ਰੁਪਏ ਦਾ ਅੰਤਰ ਹੋ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਸੋਨਾ 15351 ਰੁਪਏ ਪ੍ਰਤੀ 10 ਮਹਿੰਗਾ ਹੋ ਗਿਆ ਹੈ। IBJA ਦੇ ਅਨੁਸਾਰ, 1 ਜਨਵਰੀ, 2024 ਨੂੰ ਬਿਨਾਂ GST ਦੇ 10 ਗ੍ਰਾਮ ਸੋਨੇ ਦੀ ਕੀਮਤ 63352 ਰੁਪਏ ਸੀ। ਜਦਕਿ ਇਸ ਦੌਰਾਨ ਚਾਂਦੀ 73395 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 99151 ਰੁਪਏ ਹੋ ਗਈ ਹੈ। ਇਸ ਦੌਰਾਨ 25756 ਰੁਪਏ ਦਾ ਵਾਧਾ ਹੋਇਆ ਹੈ।