ਜੇਕਰ ਖਾਣਾ ਪੀਣਾ ਸਹੀ ਹੋਵੇ ਤਾਂ ਬੀਮਾਰ ਹੋਣ ਦਾ ਖ਼ਤਰਾ ਬਾਹੁਤ ਘਟ ਹੁੰਦਾ ਹੈ। ਆਯੂਰਵੇਦ ਡਾਕਟਰਾਂ ਦਾ ਆਖਣਾ ਇਹ ਹੈ ਕਿ ਸਾਡੀ ਖੁਰਾਕ ਵਿਚ ਹੀ ਸਾਡੀ ਦਵਾਈ ਹੁੰਦੀ ਹੈ। ਪਰ ਅਸੀਂ ਲੋਕ ਖਾਣ ਪੀਣ ਵਿਚ ਏਨੀ ਗਲਤੀ ਕਰ ਦਿੰਦੇ ਹਾਂ ਕਿ ਸਾਡੇ ਸਰੀਰ ਨੂੰ ਇਸਦਾ ਅੰਜਾਮ ਭੁਗਤਣਾ ਪੈ ਸਕਦਾ ਹੈ ਦੁੱਧ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਵਿਚ ਮੌਜੂਦ ਕੈਲਸ਼ੀਅਮ (callcium) ਹੱਡੀਆਂ ਨੂੰ ਮਜਬੂਤ ਕਰਨ ਦਾ ਕੰਮ ਕਰਦਾ ਹੈ । ਇਸ ਦੇ ਇਲਾਵਾ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਕਈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ । ਬੱਚੇ ਹੋਣ ਜਾ ਬੁੱਢੇ ਸਾਰੀਆਂ ਨੂੰ ਰੋਜ਼ਾਨਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਪਰ ਖਾਣ ਦੀਆਂ ਕੁਝ ਅਜਿਹੀਆਂ ਚੀਜ਼ਾਂ ਹਨ ਜਿੰਨਾ ਨੂੰ ਜੇਕਰ ਦੁੱਧ ਨਾਲ ਲਿਆ ਜਾਵੇ ਤਾਂ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ ।
ਪੇਟ ਸਬੰਧੀ ਸਮੱਸਿਆਵਾ
ਜ਼ਿਆਦਾਤਰ ਘਰਾਂ ਵਿੱਚ ਰਾਤ ਦੇ ਸਮੇ ਦਾਲ ਹੀ ਬਣਦੀ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾ ਹੀ ਕਈ ਲੋਕ ਦੁੱਧ ਦਾ ਵੀ ਸੇਵਨ ਕਰਦੇ ਹਨ ਪਰ ਮਾਹ ਦੀ ਦਾਲ ਖਾਣ ਦੇ ਬਾਅਦ ਕਦੇ ਵੀ ਦੁੱਧ ਨਾ ਪੀਓ ਕਿਉਂਕਿ ਇਹਨਾਂ ਨੂੰ ਪਚਾਉਣ ਵਿਚ ਕਾਫੀ ਸਮਾਂ ਲੱਗਦਾ ਹੈ ਅਤੇ ਇਸ ਨਾਲ ਪੇਟ ਸਬੰਧੀ ਕਈ ਸਮੱਸਿਆਵਾ ਹੋ ਜਾਂਦੀਆਂ ਹਨ ।
ਚਮੜੀ ਦੀ ਇਨਫੈਕਸ਼ਨ
ਦੁੱਧ ਪੀਣ ਤੋਂ ਪਹਿਲਾ ਜਾ ਤੁਰੰਤ ਬਾਅਦ ਵਿਚ ਕੱਚੇ ਪਿਆਜ ਦਾ ਸੇਵਨ ਕੀਤਾ ਜਾਵੇ ਤਾ ਚਮੜੀ ਦੀ ਇਨਫੈਕਸ਼ਨ ਹੋ ਸਕਦੀ ਹੈ । ਇਸ ਨਾਲ ਦਾਦ , ਅਤੇ ਖੁਜਲੀ ਵਰਗੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ।
ਲੀਵਰ ਦਾ ਗਲਣ
ਦੁੱਧ ਦੇ ਨਾਲ ਨਮਕ ਖਾਣਾ ਆਪਣੀ ਜਾਨ ਲੈਣ ਦੇ ਸਮਾਨ ਹੈ ਨਮਕ ਅਤੇ ਦੁੱਧ ਇੱਕ ਸਾਥ ਲੈਣ ਨਾਲ ਲੀਵਰ ਗਲ ਸਕਦਾ ਹੈ । ਲੀਵਰ ਗਲਣ ਦੇ ਬਾਅਦ ਸਰੀਰ ਦਾ ਕੀ ਹਾਲ ਹੁੰਦਾ ਹੈ ਦੁਨੀਆਂ ਜਾਣਦੀ ਹੈ ਅਸਲ ਵਿਚ ਦੁੱਧ ਵਿਚ ਪ੍ਰੋਟੀਨ ਹੁੰਦਾ ਹੈ ਅਤੇ ਨਮਕ ਵਿਚ ਆਇਓਡੀਨ ਦੋਨੋ ਏਕੋ ਵੇਲੇ ਲੈਣ ਨਾਲ ਲੀਵਰ ਤੇ ਹਮਲਾ ਹੋ ਸਕਦਾ ਹੈ ।
ਸਕਿਨ ਤੇ ਸਫੇਦ ਦਾਗ
ਮੱਛੀ ਖਾਣ ਦੇ ਬਾਅਦ ਕਦੇ ਵੀ ਦੁੱਧ ਜਾ ਇਸ ਤੋਂ ਬਣੀ ਕਿਸੇ ਵੀ ਚੀਜ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸਕਿਨ ਤੇ ਸਫੇਦ ਦਾਗ (white spots on skin) ਹੋ ਜਾਂਦੇ ਹਨ ।
ਪਾਚਨ ਸ਼ਕਤੀ ਕਮਜ਼ੋਰ
ਵੱਧ ਮਿਰਚ ਮਸਾਲੇ ਵਾਲਾ ਭੋਜਨ ਖਾਣ ਦੇ ਬਾਅਦ ਵੀ ਦੁੱਧ ਨਹੀਂ ਪੀਣਾ ਚਾਹੀਦਾ ਇਸ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਪੇਟ ਵਿਚ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ।
ਐਸੀਡਿਟੀ ਅਤੇ ਬਦਹਜਮੀ
ਦੁੱਧ ਪੀਣ ਦੇ ਬਾਅਦ ਦਹੀ, ਨਿਬੁ ਜਾਂ ਕਿਸੇ ਹੋਰ ਖੱਟੀ ਚੀਜ ਦਾ ਸੇਵਨ ਕਰਨ ਨਾਲ ਬਦਹਜਮੀ ਹੋ ਜਾਂਦੀ ਹੈ । ਇਸ ਨਾਲ ਪੇਟ ਵਿਚ ਜਾ ਕੇ ਦੁੱਧ ਫੱਟ ਜਾਂਦਾ ਹੈ ਅਤੇ ਐਸੀਡਿਟੀ , ਉਲਟੀ ਜਾ ਘਬਰਾਹਟ ਵਰਗੀਆਂ ਸਮਿਆਵਾ ਹੋ ਜਾਂਦੀਆਂ ਹਨ। ਵੈਸੇ ਤਾ ਲੋਕ ਦੁੱਧ ਵਿਚ ਕੇਲਾ ਪਾ ਕੇ ਸ਼ੇਕ ਬਣਾ ਕੇ ਪੀਂਦੇ ਹਨ ਪਰ ਜੇਕਰ ਕਫ ਜਾ ਰੇਸ਼ਾ ਹੋਵੇ ਤਾ ਇਹਨਾਂ ਦੋਨਾਂ ਚੀਜਾਂ ਨੂੰ ਕਦੇ ਵੀ ਇੱਕ ਸਾਥ ਸੇਵਨ ਨਾ ਕਰੋ ।