ਕੋਲੈਸਟਰੋਲ 'ਚ ਕਮੀ : ਮਸਰਾਂ ਦੀ ਦਾਲ ਖਾਣ ਨਾਲ ਖ਼ੂਨ 'ਚ ਕੋਲੈਸਟਰਾਲ ਦੀ ਮਾਤਰਾ ਘੱਟ ਹੋਣਾ ਵੇਖਿਆ ਗਿਆ ਹੈ ਜੋ ਸਰੀਰ ਲਈ ਬਹੁਤ ਲਾਭਦਾਇਕ ਹੈ। ਇਸ 'ਚ ਅਘੁਲਣਸ਼ੀਲ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਕੋਲੈਸਟਰਾਲ ਸਰੀਰ ਤੋਂ ਬਾਹਰ ਆਉਂਦਾ ਹੈ।
ਪਾਚਣ ਪ੍ਰਣਾਲੀ : ਅਘੁਲਣਸ਼ੀਲ ਫ਼ਾਈਬਰ ਭੋਜਨ ਹੋਣ ਕਰ ਕੇ ਮਸਰਾਂ ਦੀ ਦਾਲ ਖਾਣ ਨਾਲ ਕਬਜ਼ ਕਦੀ ਨਹੀਂ ਹੁੰਦੀ। ਇਸ ਦੇ ਨਾਲ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ ਅਤੇ ਹੋਰ ਪੇਟ ਸਬੰਧੀ ਸਾਰੀਆਂ ਮੁਸ਼ਕਲਾਂ ਤੋਂ ਤੁਸੀ ਦੂਰ ਰਹਿੰਦੇ ਹੋ।
ਦੇਖੋ ਇਹ ਖਬਰ : ਅਦਰਕ ਹੈ ਪੋਸ਼ਕ ਤੱਤਾਂ ਦਾ ਭੰਡਾਰ, ਜਾਣੋ ਇਸ ਦੇ ਫਾਇਦੇ
ਬਲੱਡ ਸ਼ੂਗਰ : ਸ਼ੂਗਰ ਦੇ ਮਰੀਜ਼ ਲਈ ਵੀ ਮਸਰਾਂ ਦੀ ਦਾਲ ਬਹੁਤ ਫ਼ਾਇਦੇਮੰਦ ਹੁੰਦੀ ਹੈ।
ਫ਼ਾਈਬਰ (fiber) ਦੀ ਜ਼ਿਆਦਾ ਮਾਤਰਾ ਸਰੀਰ ਦੇ ਕਾਰਬੋਹਾਈਡਰੇਟਸ ਨੂੰ ਚੰਗੀ ਤਰ੍ਹਾਂ ਚੁਣ ਕੇ ਹਜ਼ਮ ਕਰਨ 'ਚ ਦੇਰੀ ਕਰਦੀ ਹੈ ਜਿਸ ਕਰ ਕੇ ਖ਼ੂਨ 'ਚ ਸ਼ੂਗਰ ਛੇਤੀ ਨਹੀਂ ਵਧਦੀ। ਇਹ ਦਾਲ ਖ਼ਾਸ ਕਰ ਕੇ ਸ਼ੂਗਰ ਦੀ ਸ਼ਿਕਾਇਤ ਵਾਲਿਆਂ ਲਈ ਚੰਗੀ ਹੈ।
ਇਹ ਖਬਰ ਵੀ ਦੇਖੋ : ਠੰਡੀਆਂ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਲਕੋ ਕੇ ਰੱਖਦਾ ਹੈ ਗੁਣਾਂ ਦਾ ਭੰਡਾਰ
ਪ੍ਰੋਟੀਨ ਦਾ ਸਸਤਾ ਸਰੋਤ : ਸਾਰੀਆਂ ਫਲੀਆਂ ਅਤੇ ਬਾਦਾਮ 'ਚ ਸੱਭ ਤੋਂ ਚੰਗਾ ਪ੍ਰੋਟੀਨ ਦਾ ਸਰੋਤ ਤੀਜੇ ਨੰਬਰ 'ਤੇ ਮਸਰਾਂ ਦੀ ਦਾਲ ਦਾ ਸਥਾਨ ਹੈ। ਦਾਲਾਂ 'ਚ ਲਗਭਗ 26 ਫ਼ੀ ਸਦੀ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਜੋ ਲੋਕ ਮਾਸ-ਮੱਛੀ ਨਹੀਂ ਖਾਂਦੇ, ਮਸਰਾਂ ਦੀ ਦਾਲ ਖਾਣ ਨਾਲ ਅਪਣੇ ਸਰੀਰ ਲਈ ਪ੍ਰੋਟੀਨ ਦੀ ਚੰਗੀ ਮਾਤਰਾ ਪ੍ਰਾਪਤ ਕਰ ਸਕਦੇ ਹਨ।
ਭਾਰ ਘਟਾਉਣ 'ਚ ਮਦਦ : ਮਸਰਾਂ ਦੀ ਦਾਲ ਖਾ ਕੇ ਤੁਸੀ ਅਪਣਾ ਭਾਰ ਵੀ ਘਟਾ ਸਕਦੇ ਹੋ। ਦਾਲਾਂ 'ਚ ਲਗਭਗ ਹਰ ਪ੍ਰਕਾਰ ਦੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਕਿ ਫ਼ਾਈਬਰ, ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਆਦਿ। ਇਨ੍ਹਾਂ 'ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਨਾਲ ਹੀ ਚਰਬੀ ਦੀ ਮਾਤਰਾ ਨਾਂਹ ਦੇ ਬਰਾਬਰ ਹੁੰਦੀ ਹੈ।
ਦੰਦਾਂ ਲਈ ਉਪਯੋਗੀ : ਮਸਰਾਂ ਦੀ ਦਾਲ ਨੂੰ ਜੇਕਰ ਤੁਸੀ ਸਾੜ ਕੇ, ਪੀਹ ਕੇ ਇਸ ਦੀ ਸੁਆਹ ਬਣਾ ਲਵੋ ਅਤੇ ਉਸ ਨੂੰ ਰੋਜ਼ ਅਪਣੇ ਦੰਦਾਂ 'ਤੇ ਸਵੇਰੇ-ਸ਼ਾਮ ਰਗੜੋ ਤਾਂ ਦੰਦਾਂ ਦੀ ਚੰਗੀ ਸਫ਼ਾਈ ਹੁੰਦੀ ਹੈ। ਇਸ ਨਾਲ ਤੁਹਾਡੇ ਦੰਦ ਅਤੇ ਮਸੂੜੇ ਹੋਰ ਮਜ਼ਬੂਤ ਹੁੰਦੇ ਹਨ।