Saturday, April 05, 2025
 

ਸਿਹਤ ਸੰਭਾਲ

ਅਦਰਕ ਹੈ ਪੋਸ਼ਕ ਤੱਤਾਂ ਦਾ ਭੰਡਾਰ, ਜਾਣੋ ਇਸ ਦੇ ਫਾਇਦੇ

May 12, 2020 10:41 AM

ਅਦਰਕ ਮਹਿਜ਼ ਇੱਕ ਮਸਾਲਾ ਹੀ ਨਹੀਂ ਹੈ, ਸਗੋਂ ਆਇਰਨ, ਕੈਲਸ਼ਿਅਮ, ਆਇਓਡੀਨ, ਕਲੋਰੀਨ ਅਤੇ ਵਿਟਾਮਿਨ ਸਹਿਤ ਕਈ ਪੋਸ਼ਕ ਤੱਤਾਂ ਦਾ ਭੰਡਾਰ ਵੀ ਹੈ। ਇਸਨੂੰ ਤਾਜ਼ਾ ਅਤੇ ਸੁੱਕਾ ਦੋਵੇਂ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। 

ਖੰਘ ਦੀ ਦਵਾਈ 

ਅਦਰਕ ਹਮੇਸ਼ਾ ਤੋਂ ਖੰਘ ਲਈ ਬਿਹਤਰੀਨ ਦਵਾਈ ਮੰਨਿਆ ਜਾਂਦਾ ਹੈ। ਖੰਘ ਆਉਣ ਤੇ ਅਦਰਕ ਦੇ ਛੋਟੇ ਟੁੱਕੜੇ ਨੂੰ ਬਰਾਬਰ ਮਾਤਰਾ ਵਿੱਚ ਸ਼ਹਿਦ ਦੇ ਨਾਲ ਗਰਮ ਕਰਕੇ ਦਿਨ ਵਿੱਚ ਦੋ ਵਾਰ ਖਾਓ। 

ਸਰਦੀ ਤੇ ਜੁਕਾਮ 

ਸਰਦੀ ਤੇ ਜੁਕਾਮ ਹੋਣ ਤੇ ਅਦਰਕ ਦਾ ਸੇਵਨ ਤੁਹਾਨੂੰ ਆਰਾਮ ਪਹੁੰਚਾਉਂਦਾ ਹੈ। ਸਰਦੀ ਹੋਣ ਤੇ ਅਦਰਕ ਦੀ ਚਾਹ ਪੀਣ ਨਾਲ ਆਰਾਮ ਮਿਲਦਾ ਹੈ।

ਚਮਕਦਾਰ ਤਵਚਾ

ਅਦਰਕ ਖਾਣ ਨਾਲ ਤਵਚਾ ਆਕਰਸ਼ਿਤ ਅਤੇ ਚਮਕਦਾਰ ਬਣਦੀ ਹੈ। ਅਗਰ ਤੁਸੀਂ ਵੀ ਆਪਣੀ ਤਵਚਾ ਨੂੰ ਆਕਰਸ਼ਿਤ ਬਨਾਉਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਇੱਕ ਗਿਲਾਸ ਕੋਸੇ ਪਾਣੀ ਦੇ ਨਾਲ ਅਦਰਕ ਦਾ ਇੱਕ ਟੁੱਕੜਾ ਜ਼ਰੂਰ ਖਾਓ।

 ਭੁੱਖ ਦੀ ਸਮੱਸਿਆ ਤੋਂ ਛੁੱਟਕਾਰਾ

ਅਦਰਕ ਨੂੰ ਰੋਜ਼ ਖਾਣ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ। ਅਗਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਅਦਰਕ ਨੂੰ ਬਰੀਕ ਕੱਟ ਕੇ ਥੋੜਾ ਜਿਹਾ ਨਮਕ ਲਗਾ ਕੇ ਦਿਨ ਵਿੱਚ ਇੱਕ ਵਾਰ ਲਗਾਤਾਰ 8 ਦਿਨ ਤੱਕ ਖਾਓ। 

ਪਾਚਨ ਕਿਰਿਆ

ਅਦਰਕ ਨੂੰ ਅਜਵਾਈਨ, ਕਾਲੇ ਨਮਕ ਅਤੇ ਨੀਂਬੂ ਦਾ ਰਸ ਮਿਲੇ ਕੇ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਨਾਲ ਪੇਟ ਵਿੱਚ ਗੈਸ ਨਹੀਂ ਬਣਦੀ, ਖੱਟੀ-ਮਿੱਠੀ ਡਕਾਰ ਆਉਣੇ ਬੰਦ ਹੋ ਜਾਂਦੇ ਹਨ। 

 

 

 

Have something to say? Post your comment

 
 
 
 
 
Subscribe