Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਚੰਡੀਗੜ੍ਹ / ਮੋਹਾਲੀ

PSEB : 400 ਅਸਾਮੀਆਂ ਨੂੰ ਕੀਤਾ ਖ਼ਤਮ

May 18, 2020 08:39 PM

ਮੋਹਾਲੀ : ਪੰਜਾਬ ਸਕੂਲ ਸਿਖਿਆ ਬੋਰਡ ਆਫ਼ ਡਾਇਰੈਕਟਰ ਦੀ ਹੋਈ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਰੀਸਟਰਕਚਰਿੰਗ ਕਮੇਟੀ ਦੀਆਂ ਸਿਫ਼ਾਰਸਾਂ ਪ੍ਰਵਾਨ ਕਰ ਕੇ ਬੋਰਡ ਦੇ ਵੱਖ-ਵੱਖ ਕੇਡਰ ਦੀਆਂ 400 ਤੋਂ ਵਧ ਅਸਾਮੀਆਂ ਖ਼ਤਮ ਕਰਨ ਅਤੇ ਬੋਰਡ ਦੀਆਂ ਵੱਖ ਵੱਖ ਬ੍ਰਾਚਾਂ ਦਾ ਰਲੇਵਾ ਕਰਦਿਆਂ 5 ਬ੍ਰਾਚਾਂ ਬਣਾਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਵਿਚ ਖ਼ਤਮ ਕੀਤੀਆਂ ਅਸਾਮੀਆਂ ਵਿਚ ਡਿਪਟੀ ਡਾਇਰੈਕਟਰ ਅਕਾਦਮਿਕ ਦੀ ਇਕੋ ਇਕ ਅਸਾਮੀ, ਡਾਇਰੈਕਟਰ ਕੰਪਿਊਟਰ ਇਕੋ ਇਕ ਅਸਾਮੀ ਖ਼ਤਮ ਕਰ ਦਿਤੀ ਗਈ ਹੈ, ਜ਼ਿਕਰਯੋਗ ਹੈ ਕਿ ਕੰਪਿਊਟਰ ਡਾਇਰੈਕਟਰ ਦੀ ਕੰਟਰੈਕਟ (contract) ਆਧਾਰ ਉਤੇ ਭਰਤੀ ਹੋਈ ਹੈ, ਜਿਸ ਦਾ ਅਦਾਲਤ ਵਿਚ ਕੇਸ ਚਲ ਰਿਹਾ।  ਇਸੇ ਤਰ੍ਹਾਂ ਜੁਆਇੰਟ ਸਕਤਰ ਦੀਆਂ ਪ੍ਰਵਾਨਿਤ 3 ਅਸਾਮੀਆਂ ਵਿਚੋਂ 2 ਖ਼ਾਲੀ ਪਈਆਂ ਅਤੇ ਡਿਪਟੀ ਸਕੱਤਰ ਦੀਆਂ ਪ੍ਰਵਾਨਿਤ 9 ਅਸਾਮੀਆਂ ਵਿਚੋਂ 8 ਖ਼ਤਮ ਕਰ ਦਿਤੀਆਂ ਹਨ। ਡਿਪਟੀ ਡਾਇਰੈਕਟਰ ਪਬਲੀਕੇਸ਼ਨ, ਡਿਪਟੀ ਡਾਇਰੈਕਟਰ ਫੀਲਡ ਪ੍ਰੋਗਰਾਮ, ਡਿਪਟੀ ਡਾਇਰੈਕਟਰ ਪੰਜਾਬੀ ਸੈਲ, ਕਾਰਜਕਾਰੀ ਇੰਜਨੀਅਰ, ਐਕਸ਼ਨ ਆਦਿ ਦੀਆਂ ਪ੍ਰਵਾਨਿਤ ਖ਼ਾਲੀ ਪਈਆਂ ਇਕੋ-ਇਕ ਅਸਾਮੀ ਖ਼ਤਮ ਕਰ ਦਿਤੀ ਗਈ ਹੈ। ਸੀਨੀਅਰ ਮੈਨੇਜਰ ਦੀਆਂ 1 ਅਸਾਮੀ, ਜ਼ਿਲ੍ਹਾ ਮੈਨੇਜਰਾਂ ਦੀਆਂ ਪ੍ਰਵਾਨਿਤ 21 ਵਿਚੋਂ 8 ਅਸਾਮੀਆਂ ਖ਼ਤਮ ਕਰ ਦਿਤੀਆਂ, ਸਹਾਇਕ ਸਕਤਰ ਦੀਆਂ 11 ਅਸਾਮੀਆਂ, ਹੈਲਪਰ ਦੀਆਂ 184 ਪਵਾਨਿਤ ਅਸਾਮੀਆਂ ਵਿਚੋਂ 114 ਖ਼ਾਲੀ ਅਸਾਮੀਆਂ ਖ਼ਤਮ, ਡਰਾਈਵਰ ਦੀਆਂ 10 ਖ਼ਾਲੀ ਪਈਆਂ ਅਸਾਮੀਆਂ ਵਿਚੋਂ 8 ਖ਼ਤਮ, ਬਸ ਹੈਲਪਰ ਦੀਆਂ 2 ਅਸਾਮੀਆਂ ਖ਼ਤਮ, ਦਫ਼ਤਰੀ ਕਰਮਚਾਰੀ ਦੀਆਂ ਪ੍ਰਵਾਨਿਤ 32 ਅਸਾਮੀਆਂ ਵਿਚੋਂ 24 ਅਸਾਮੀਆਂ ਖ਼ਤਮ, ਮਸ਼ੀਨਮੈਨ ਦੀਆਂ 5 ਅਸਾਮੀਆਂ ਵਿਚੋਂ 3 ਖ਼ਤਮ, ਸੀਨੀਅਰ ਸਹਾਇਕ ਦੀਆਂ ਕੁਲ ਅਸਾਮੀਆਂ 340 ਹਨ, ਜਿਨ੍ਹਾਂ ਤੇ  408 ਕਰਮਚਾਰੀ ਕੰਮ ਕਰਦੇ ਹਨ, ਜਿਸ ਵਿਚ 68 ਵਾਧੂ ਅਸਾਮੀਆਂ ਤੋਂ ਇਲਾਵਾ 50 ਹੋਰ ਨੂੰ ਅਸਾਮੀਆਂ ਖਤਮ ਕਰਦਿਆਂ ਸੀਨੀਅਰ ਸਹਾਇਕ ਦੀਆਂ ਕੁਲ 118 ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ।
  ਪਰੂਫ ਰੀਡਰ (proof reader) ਦੀਆਂ ਸਾਰੀਆਂ ਖ਼ਾਲੀ ਪਈਆਂ 7 ਅਸਾਮੀਆਂ ਖ਼ਤਮ, ਸਵੀਪਰ ਕਮ ਚੌਕੀਦਾਰ ਦੀਆਂ 10 ਅਸਾਮੀਆਂ ਵਿਚੋਂ 5 ਭਰੀਆਂ ਹੋਈਆਂ ਹਨ ਤੇ 5 ਖ਼ਾਲੀ ਸਨ, ਇਹ 10 ਦੀਆਂ 10 ਅਸਾਮੀਆਂ ਖ਼ਤਮ ਕਰ ਦਿ.ਤੀਆਂ ਗਈਆਂ ਹਨ। ਕਲਰਕ ਕਮ ਡਾਟਾ ਐਂਟਰੀ ਅਪਰੇਟਰ 425 ਅਸਾਮੀਆਂ ਵਿਚੋਂ 172 ਭਰੀਆਂ ਹੋਈਆਂ ਹਨ ਜਿਸ ਵਿਚੋਂ 253 ਖ਼ਾਲੀ ਸਨ ਜਿਨ੍ਹਾਂ ਵਿਚੋਂ 125 ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ। ਜੂਨੀਅਰ ਸਕੇਲ ਸਟੈਨੋਗ੍ਰਾਫਰ ਪ੍ਰਵਾਨਿਤ 16 ਖ਼ਾਲੀ ਪਈਆਂ ਅਸਾਮੀਆਂ ਨੂੰ ਖ਼ਤਮ, ਸ਼ਪਰਡੈਂਟ ਦੀਆਂ ਪ੍ਰਵਾਨਿਤ 92 ਅਸਾਮੀਆਂ ਵਿਚੋਂ 14 ਖ਼ਾਲੀ ਪਈਆਂ ਅਸਾਮੀਆਂ ਖ਼ਤਮ,  ਲਾਇਬਰੇਰੀਅਨ (Librarian) ਦੀ ਇਕ ਖ਼ਤਮ, ਜੂਨੀਅਰ ਇੰਜੀਅਨਰ ਦੀਆਂ ਇਕ ਖ਼ਾਲੀ ਪਈ ਅਸਾਮੀ ਖ਼ਤਮ ਕਰ ਦਿਤੀ ਗਈ ਹੈ। ਮਾਲੀ ਦੀਆਂ 6 ਅਸਾਮੀਆਂ ਖ਼ਤਮ, ਪਬਲੀਕੇਸ਼ਨ ਅਫ਼ਸਰ ਦੀਆਂ 2 ਖ਼ਾਲੀ ਪਈਆਂ ਅਸਾਮੀਆਂ ਖ਼ਤਮ, ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਪ੍ਰਵਾਨਿਤ 14 ਅਸਾਮੀਆਂ ਵਿਚੋਂ 9 ਅਸਾਮੀਆਂ ਖ਼ਤਮ, ਸਹਾਇਕ ਪਬਲੀਕੇਸ਼ਨ ਅਫਸਰ, ਜੂਨੀਅਰ ਆਰਟਿਕ ਕਮ ਲੇਆਊਟ ਐਕਸਪਰਟ, ਸਪਰਡੈਂਟ ਗੈਸਟ ਹਾਊਸ ਦੀ ਖ਼ਾਲੀ ਪਈ ਅਸਾਮੀ ਆਦਿ ਦੀ ਇਕ-ਇਕ ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ। ਪੀਏ ਗ੍ਰੇਡ 1 ਦੀ ਖ਼ਾਲੀ ਪਈ ਅਸਾਮੀ ਖ਼ਤਮ ਕਰ ਦਿਤੀ ਗਈ ਹੈ।

 

Have something to say? Post your comment

Subscribe