Tuesday, July 02, 2024
 
BREAKING NEWS
ਸ਼ਰਧਾਲੂਆਂ ਦਾ ਇੱਕ ਹੋਰ ਸਮੂਹ ਅਮਰਨਾਥ ਯਾਤਰਾ ਲਈ ਰਵਾਨਾਅਸਾਮ 'ਚ ਹੜ੍ਹ ਕਾਰਨ ਪੁਲ ਰੁੜੇ, ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰੇਗਾ ਮਾਨਸੂਨਹਰਿਆਣਾ 'ਚ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ: ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ 'ਤੇ ਲੱਗੀ ਬ੍ਰੇਕਚਾਰਜਸ਼ੀਟ 'ਚ ਖੁਲਾਸਾ : ਸਲਮਾਨ ਖਾਨ ਨੂੰ ਮਾਰਨ ਲਈ ਪਾਕਿਸਤਾਨ ਤੋਂ ਆਉਣੇ ਸਨ ਹਥਿਆਰਦਿੱਲੀ ਹਾਈ ਕੋਰਟ ਵਲੋਂ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਟੀਸ਼ਨ 'ਤੇ ਸੁਣਵਾਈ ਹੋਵੇਗੀਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਜੁਲਾਈ 2024) 💐ਪੰਜਾਬ ਵਿਚ ਮਾਨਸੂਨ ਅੱਗੇ ਵਧਿਆ, 9 ਜ਼ਿਲ੍ਹਿਆਂ 'ਚ ਆਰੇਂਜ ਅਲਰਟਪਿਛਲੇ ਡੇਢ ਸਾਲ ਤੋਂ ਦੁਬਈ ਜੇਲ੍ਹ 'ਚ ਫਸੇ ਪੰਜਾਬ ਦੇ 17 ਨੌਜਵਾਨਪੰਜਾਬ ਚ ਅੱਜ ਤੋਂ ਖੁੱਲ੍ਹਣਗੇ ਸਕੂਲ, ਮਿਡ ਡੇ ਮੀਲ ਦਾ ਮੀਨੂ ਵੀ ਬਦਲੇਗਾ

ਖੇਡਾਂ

️⚽️ਮਹਾਨ ਭਾਰਤੀ ਖਿਡਾਰੀ ਵਲੋਂ ਸੰਨਿਆਸ ਦਾ ਐਲਾਨ

May 16, 2024 12:33 PM

Sunil Chhetri Retires: ਭਾਰਤੀ ਫੁੱਟਬਾਲ ਟੀਮ ਦੇ ਸਟਾਰ ਖਿਡਾਰੀ ਅਤੇ ਕਪਤਾਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕੁਵੈਤ ਦੇ ਖਿਲਾਫ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਤੋਂ ਬਾਅਦ ਉਹ ਅੰਤਰਰਾਸ਼ਟਰੀ ਫੁੱਟਬਾਲ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦੇਵੇਗਾ।

ਸੁਨੀਲ ਛੇਤਰੀ ਨੇ ਵੀਰਵਾਰ (16 ਮਈ) ਨੂੰ ਘੋਸ਼ਣਾ ਕੀਤੀ ਕਿ ਉਹ 6 ਜੂਨ ਨੂੰ ਕੁਵੈਤ ਦੇ ਖਿਲਾਫ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਵੇਗਾ। 39 ਸਾਲ ਦੇ ਛੇਤਰੀ ਨੇ 2005 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

 ਛੇਤਰੀ ਨੇ ਭਾਰਤ ਲਈ ਆਪਣਾ 150ਵਾਂ ਮੈਚ ਮਾਰਚ 'ਚ ਅਫਗਾਨਿਸਤਾਨ ਖਿਲਾਫ ਗੁਹਾਟੀ 'ਚ ਖੇਡਿਆ ਸੀ।ਉਸ ਨੇ ਉਸ ਮੈਚ ਵਿੱਚ ਇੱਕ ਗੋਲ ਵੀ ਕੀਤਾ ਸੀ, ਹਾਲਾਂਕਿ ਭਾਰਤ ਉਹ ਮੈਚ 1-2 ਨਾਲ ਹਾਰ ਗਿਆ ਸੀ। ਛੇਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤੇ ਇੱਕ ਵੀਡੀਓ ਸੰਦੇਸ਼ ਰਾਹੀਂ ਸੰਨਿਆਸ ਦਾ ਐਲਾਨ ਕੀਤਾ। ਸਟਰਾਈਕਰ ਸੁਨੀਲ ਛੇਤਰੀ ਨੇ ਭਾਰਤ ਨੂੰ ਕਈ ਅਹਿਮ ਮੈਚਾਂ ਵਿੱਚ ਜਿੱਤ ਦਿਵਾਈ ਹੈ।

 ਛੇਤਰੀ ਨੇ ਭਾਰਤ ਲਈ ਹੁਣ ਤੱਕ 150 ਮੈਚ ਖੇਡੇ ਹਨ ਅਤੇ ਆਪਣੇ 20 ਸਾਲ ਦੇ ਕਰੀਅਰ ਦੌਰਾਨ 94 ਗੋਲ (26 ਮਾਰਚ ਤੱਕ) ਕੀਤੇ ਹਨ। 

 

Have something to say? Post your comment

 
 
 
 
 
Subscribe