Thursday, July 04, 2024
 
BREAKING NEWS
ਮੋਹਾਲੀ IT ਸਿਟੀ-ਕੁਰਾਲੀ ਰੋਡ ਦੀ ਵਿਜੀਲੈਂਸ ਜਾਂਚ ਸ਼ੁਰੂਖਡੂਰ ਸਾਹਿਬ ਨਹੀਂ ਆ ਸਕਣਗੇ ਅੰਮ੍ਰਿਤਪਾਲ: ਸ਼ਰਤਾਂ ਨਾਲ ਮਿਲੀ ਪੈਰੋਲਦਿੱਲੀ ਦੇ CM ਦੀ ਸਰਕਾਰੀ ਰਿਹਾਇਸ਼ ਦੇ ਨਿਰਮਾਣ 'ਚ ਬੇਨਿਯਮੀਆਂ ਕਾਰਨ 2 PWD ਇੰਜੀਨੀਅਰ ਮੁਅੱਤਲਹੁਣ ਕਦੋਂ ਪਵੇਗੀ ਬਾਰਸ਼, 100 % ਲੱਗੇਗਾ ਪਤਾ, ਯੰਤਰ ਦਾ ਨਾਮ ਰੱਖਿਆ ਮੇਘਸੁਚਕਟੀਮ ਇੰਡੀਆ ਟੀ-20 ਵਿਸ਼ਵ ਕੱਪ ਨਾਲ ਦਿੱਲੀ ਏਅਰਪੋਰਟ ਪਹੁੰਚੀਚੰਡੀਗੜ੍ਹ-ਪੰਜਾਬ ਵਿਚ ਮੀਂਹ ਦਾ ਯੈਲੋ ਅਲਰਟ ਜਾਰੀ, ਮਨਾਲੀ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕਣ ਦੀ ਚਿਤਾਵਨੀਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਫਿਰ ਵਿਗੜ ਗਈ, ਹਸਪਤਾਲ ਦਾਖਲਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਜੁਲਾਈ 2024) 💐ਵਿਰੋਧੀ ਮੈਨੂੰ ਆਪਣੇ ਸੁਪਨਿਆਂ 'ਚ ਹੀ ਦੇਖਦੇ ਹਨ : CM-ਮਾਨਹੁਸ਼ਿਆਰਪੁਰ ਜੇਲ੍ਹ ਤੋਂ ਆਇਆ ਫੋਨ: MLA ਗੁਰਿੰਦਰ ਗੈਰੀ ਦੇ ਨਾਂ 'ਤੇ ਮੰਗੇ ਪੈਸੇ

ਮਨੋਰੰਜਨ

ਚਾਰਜਸ਼ੀਟ 'ਚ ਖੁਲਾਸਾ : ਸਲਮਾਨ ਖਾਨ ਨੂੰ ਮਾਰਨ ਲਈ ਪਾਕਿਸਤਾਨ ਤੋਂ ਆਉਣੇ ਸਨ ਹਥਿਆਰ

July 02, 2024 06:20 AM

ਲਾਰੈਂਸ ਬਿਸ਼ਨੋਈ ਗੈਂਗ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਾਂਗ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਅਜਿਹੇ ਸੰਕੇਤ ਪਨਵੇਲ ਪੁਲਿਸ ਵੱਲੋਂ ਹਾਲ ਹੀ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਮਿਲੇ ਹਨ। ਪੁਲਿਸ ਨੇ ਇਹ ਜਾਣਕਾਰੀ ਸ਼ੱਕੀ ਵਿਅਕਤੀਆਂ ਦੇ ਮੋਬਾਈਲ ਫੋਨ, ਟਾਵਰ ਲੋਕੇਸ਼ਨ ਵਰਗੇ ਇਨਪੁਟਸ ਦੇ ਵਿਸ਼ਲੇਸ਼ਣ ਰਾਹੀਂ ਇਕੱਠੀ ਕੀਤੀ ਹੈ।

ਰਿਪੋਰਟ ਮੁਤਾਬਕ ਪਨਵੇਲ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਗੈਂਗ ਏਕੇ-47 ਸਮੇਤ ਪਾਕਿਸਤਾਨ ਤੋਂ ਆਏ ਕਈ ਹਥਿਆਰਾਂ ਨਾਲ ਸਲਮਾਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਚਾਰਜਸ਼ੀਟ ਦੇ ਅਨੁਸਾਰ, ਇਹ ਹਮਲਾ ਕਥਿਤ ਤੌਰ 'ਤੇ ਫਿਲਮ ਦੀ ਸ਼ੂਟਿੰਗ ਦੌਰਾਨ ਜਾਂ ਪਨਵੇਲ ਦੇ ਫਾਰਮ ਹਾਊਸ ਤੋਂ ਬਾਹਰ ਨਿਕਲਣ ਸਮੇਂ ਕੀਤੇ ਜਾਣ ਦੀ ਯੋਜਨਾ ਸੀ, ਜਿਵੇਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।

ਖਾਸ ਗੱਲ ਇਹ ਹੈ ਕਿ ਪੁਲਸ ਨੇ ਪਿਛਲੇ ਹਫਤੇ ਜੋ ਚਾਰਜਸ਼ੀਟ ਦਾਖਲ ਕੀਤੀ ਸੀ, ਉਸ 'ਚ ਹਮਲੇ ਦੀ ਯੋਜਨਾ ਅਤੇ ਭੱਜਣ ਦੇ ਸਾਧਨ ਸ਼ਾਮਲ ਹਨ। 350 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਲਾਰੈਂਸ ਗੈਂਗ ਦੇ 5 ਲੋਕਾਂ ਦੇ ਨਾਂ ਹਨ। ਇਨ੍ਹਾਂ ਵਿਚ ਅਜੇ ਕਸ਼ਯਪ (28), ਗੌਤਮ ਵਿਨੋਦ ਭਾਟੀਆ (29), ਵਸਪੀ ਮਹਿਮੂਦ ਖਾਨ ਉਰਫ ਚੀਨ (36), ਰਿਜ਼ਵਾਨ ਹਸਨ ਉਰਫ ਜਾਵੇਦ ਖਾਨ (25) ਅਤੇ ਦੀਪਕ ਹਵਾਸਿੰਘ ਉਰਫ ਜੌਹਨ ਵਾਲਮੀਕੀ (30) ਦੇ ਨਾਂ ਸ਼ਾਮਲ ਹਨ।

ਅਪ੍ਰੈਲ 'ਚ ਪਨਵੇਲ ਪੁਲਸ ਇੰਸਪੈਕਟਰ ਨਿਤਿਨ ਠਾਕਰੇ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਲਾਰੈਂਸ ਗੈਂਗ ਸਲਮਾਨ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਬਾਅਦ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਕਿ ਲਾਰੇਂਸ ਨੇ ਸਲਮਾਨ ਉੱਤੇ ਹਮਲਾ ਕਰਨ ਲਈ ਗੈਂਗ ਨੂੰ 25 ਲੱਖ ਰੁਪਏ ਦਾ ਠੇਕਾ ਦਿੱਤਾ ਸੀ। ਰਿਪੋਰਟ ਮੁਤਾਬਕ ਗਰੋਹ ਨੇ 15-16 ਲੋਕਾਂ ਦਾ ਵਟਸਐਪ ਗਰੁੱਪ ਵਰਤਿਆ, ਜਿਸ ਵਿਚ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਵੀ ਸ਼ਾਮਲ ਸਨ।

ਪਾਕਿਸਤਾਨ ਤੋਂ ਆਏ ਸੁੱਖਾ ਸ਼ੂਟਰ ਅਤੇ ਡੋਗਰ ਦੀ ਪਛਾਣ ਕੀਤੀ ਹੈ, ਜੋ ਕਿ ਏ.ਕੇ.-47, ਐਮ16 ਜਾਂ ਐਮ5 ਦੀ ਸਪਲਾਈ ਕਰਨ ਵਾਲੇ ਸਨ। ਕਸ਼ਯਪ ਨੇ ਇਲਾਕਾ ਸਮਝਣ ਲਈ ਸਲਮਾਨ ਦੇ ਫਾਰਮ ਹਾਊਸ ਦੇ ਕੋਲ ਇੱਕ ਮਕਾਨ ਕਿਰਾਏ 'ਤੇ ਲਿਆ ਸੀ। ਉਥੇ ਹੀ ਕੁਝ ਲੋਕ ਸਲਮਾਨ ਦੇ ਫਾਰਮ ਹਾਊਸ, ਗੋਰੇਗਾਂਵ 'ਚ ਫਿਲਮ ਸਿਟੀ ਅਤੇ ਬਾਂਦਰਾ ਸਥਿਤ ਘਰ ਦੀ ਰੇਕੀ ਕਰ ਚੁੱਕੇ ਹਨ।

 

Have something to say? Post your comment

Subscribe