Thursday, July 04, 2024
 
BREAKING NEWS
ਮੋਹਾਲੀ IT ਸਿਟੀ-ਕੁਰਾਲੀ ਰੋਡ ਦੀ ਵਿਜੀਲੈਂਸ ਜਾਂਚ ਸ਼ੁਰੂਖਡੂਰ ਸਾਹਿਬ ਨਹੀਂ ਆ ਸਕਣਗੇ ਅੰਮ੍ਰਿਤਪਾਲ: ਸ਼ਰਤਾਂ ਨਾਲ ਮਿਲੀ ਪੈਰੋਲਦਿੱਲੀ ਦੇ CM ਦੀ ਸਰਕਾਰੀ ਰਿਹਾਇਸ਼ ਦੇ ਨਿਰਮਾਣ 'ਚ ਬੇਨਿਯਮੀਆਂ ਕਾਰਨ 2 PWD ਇੰਜੀਨੀਅਰ ਮੁਅੱਤਲਹੁਣ ਕਦੋਂ ਪਵੇਗੀ ਬਾਰਸ਼, 100 % ਲੱਗੇਗਾ ਪਤਾ, ਯੰਤਰ ਦਾ ਨਾਮ ਰੱਖਿਆ ਮੇਘਸੁਚਕਟੀਮ ਇੰਡੀਆ ਟੀ-20 ਵਿਸ਼ਵ ਕੱਪ ਨਾਲ ਦਿੱਲੀ ਏਅਰਪੋਰਟ ਪਹੁੰਚੀਚੰਡੀਗੜ੍ਹ-ਪੰਜਾਬ ਵਿਚ ਮੀਂਹ ਦਾ ਯੈਲੋ ਅਲਰਟ ਜਾਰੀ, ਮਨਾਲੀ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕਣ ਦੀ ਚਿਤਾਵਨੀਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਫਿਰ ਵਿਗੜ ਗਈ, ਹਸਪਤਾਲ ਦਾਖਲਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਜੁਲਾਈ 2024) 💐ਵਿਰੋਧੀ ਮੈਨੂੰ ਆਪਣੇ ਸੁਪਨਿਆਂ 'ਚ ਹੀ ਦੇਖਦੇ ਹਨ : CM-ਮਾਨਹੁਸ਼ਿਆਰਪੁਰ ਜੇਲ੍ਹ ਤੋਂ ਆਇਆ ਫੋਨ: MLA ਗੁਰਿੰਦਰ ਗੈਰੀ ਦੇ ਨਾਂ 'ਤੇ ਮੰਗੇ ਪੈਸੇ

ਪੰਜਾਬ

3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰੇਗਾ ਮਾਨਸੂਨ

July 02, 2024 09:03 AM

ਭਾਰੀ ਮੀਂਹ ਲਈ ਪੰਜਾਬ ਦੇ 14 ਜ਼ਿਲ੍ਹਿਆਂ 'ਚ ਅਲਰਟ ਜਾਰੀ
ਨਮੀ ਤੋਂ ਲੋਕ ਪਰੇਸ਼ਾਨ, ਮਾਨਸੂਨ ਪਹੁੰਚਿਆ ਲੁਧਿਆਣਾ-ਰਾਜਪੁਰਾ
ਚੰਡੀਗੜ੍ਹ, 2 ਜੁਲਾਈ 2024 : ਭਾਵੇਂ ਮਾਨਸੂਨ ਨੂੰ ਪੰਜਾਬ ਵਿੱਚ ਦਾਖ਼ਲ ਹੋਏ ਕਈ ਦਿਨ ਹੋ ਗਏ ਹਨ ਪਰ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਹਾਲੇ ਤੱਕ ਮੀਂਹ ਨਹੀਂ ਪਿਆ। ਮਾਨਸੂਨ ਲਗਾਤਾਰ ਅੱਗੇ ਵਧ ਰਿਹਾ ਹੈ। ਜਿਸ ਰਫ਼ਤਾਰ ਨਾਲ ਮਾਨਸੂਨ ਅੱਗੇ ਵਧ ਰਿਹਾ ਹੈ। ਇਹ ਆਉਣ ਵਾਲੇ 3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਾਰਿਸ਼ ਨੂੰ ਲੈ ਕੇ ਸਮੇਂ-ਸਮੇਂ 'ਤੇ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ.ਨਗਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਮਲੇਰਕੋਟਲਾ ਵਿਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਸਭ ਦੇ ਵਿਚਕਾਰ ਪੰਜਾਬ 'ਚ ਤਾਪਮਾਨ ਆਮ ਵਾਂਗ ਹੋ ਗਿਆ ਹੈ ਪਰ ਨਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਦੇ ਮਾਝੇ ਅਤੇ ਦੁਆਬੇ ਤੋਂ ਬਾਅਦ 1 ਜੁਲਾਈ ਨੂੰ ਮਾਲਵਾ ਵਿੱਚ ਵੀ ਮਾਨਸੂਨ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।


ਪਿਛਲੇ ਦਿਨਾਂ ਵਿੱਚ ਲੁਧਿਆਣਾ ਵਿੱਚ ਕਰੀਬ 47 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ ਦੋ ਦਿਨ ਪਹਿਲਾਂ ਮੀਂਹ ਪਿਆ। ਜਦੋਂ ਕਿ ਜ਼ਿਆਦਾਤਰ ਜ਼ਿਲ੍ਹੇ ਮੀਂਹ ਨੂੰ ਤਰਸ ਰਹੇ ਹਨ। ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ ਆਮ ਵਾਂਗ ਹੋ ਗਿਆ ਹੈ ਪਰ ਹੁੰਮਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।

 

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਚੰਡੀਗੜ੍ਹ-ਪੰਜਾਬ ਵਿਚ ਮੀਂਹ ਦਾ ਯੈਲੋ ਅਲਰਟ ਜਾਰੀ, ਮਨਾਲੀ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕਣ ਦੀ ਚਿਤਾਵਨੀ

ਵਿਰੋਧੀ ਮੈਨੂੰ ਆਪਣੇ ਸੁਪਨਿਆਂ 'ਚ ਹੀ ਦੇਖਦੇ ਹਨ : CM-ਮਾਨ

ਹੁਸ਼ਿਆਰਪੁਰ ਜੇਲ੍ਹ ਤੋਂ ਆਇਆ ਫੋਨ: MLA ਗੁਰਿੰਦਰ ਗੈਰੀ ਦੇ ਨਾਂ 'ਤੇ ਮੰਗੇ ਪੈਸੇ

ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ

ਬੀਬੀ ਸੁਰਜੀਤ ਕੌਰ ਦੁਪਹਿਰ ਵੇਲੇ AAP ਵਿਚ ਸ਼ਾਮਲ ਅਤੇ ਸ਼ਾਮ ਨੂੰ ਮੁੜ ਅਕਾਲੀ ਦਲ 'ਚ ਵਾਪਸੀ

ਪਟਿਆਲਾ ਦੀਆਂ ਸੜਕਾਂ 'ਤੇ ਦੌੜੀ ਬੇਲਗਾਮ ਕਾਰ: ਜੋ ਵੀ ਆਇਆ ਸਾਹਮਣੇ ਉਡਾ ਦਿੱਤਾ

ਜਲੰਧਰ ਜ਼ਿਮਨੀ ਚੋਣ : ਅਕਾਲੀ ਉਮੀਦਵਾਰ 'ਆਪ' 'ਚ ਸ਼ਾਮਲ

ਪੰਜਾਬ ਵਿਚ ਮਾਨਸੂਨ ਅੱਗੇ ਵਧਿਆ, 9 ਜ਼ਿਲ੍ਹਿਆਂ 'ਚ ਆਰੇਂਜ ਅਲਰਟ

ਪਿਛਲੇ ਡੇਢ ਸਾਲ ਤੋਂ ਦੁਬਈ ਜੇਲ੍ਹ 'ਚ ਫਸੇ ਪੰਜਾਬ ਦੇ 17 ਨੌਜਵਾਨ

ਪੰਜਾਬ ਚ ਅੱਜ ਤੋਂ ਖੁੱਲ੍ਹਣਗੇ ਸਕੂਲ, ਮਿਡ ਡੇ ਮੀਲ ਦਾ ਮੀਨੂ ਵੀ ਬਦਲੇਗਾ

 
 
 
 
Subscribe